ਪੋੜੀਆਂ ਚੜ੍ਹਨ ਵਾਲੀ ਵ੍ਹੀਲਚੇਅਰ ਨੂੰ ਮਾਰਕੀਟ ''ਚ ਵਾਪਿਸ ਲਿਆਵੇਗੀ ਟੋਯੋਟਾ
Monday, May 23, 2016 - 03:47 PM (IST)
ਜਲੰਧਰ : ਤੁਹਾਨੂੰ ਡੀਨ ਕੈਮਨ ਦੀ ਆਈਬੋਟ ਵ੍ਹੀਸ ਚਿਅਰ ਬਾਰੇ ਤਾਂ ਪਤਾ ਹੀ ਹੋਵੇਗਾ ਜੋ ਅਲੱਗ ਤਰੀਕੇ ਨਾਲ ਐਡਜਸਟ ਹੋ ਜਾਂਦੀ ਸੀ ਤੇ ਇਸ ਦੀ ਮਦਦ ਨਾਲ ਵ੍ਹੀਲਚੇਅਰ ''ਤੇ ਬੈਠਾ ਵਿਅਕਤੀ ਪੋੜੀਆਂ ਵੀ ਚੜ੍ਹ ਸਕਦਾ ਸੀ ਪਰ ਇਸ ਦੀ ਕੀਮਰਤ ਬਹੁਤ ਜ਼ਿਆਦਾ ਹੋਣ ਕਰਕੇ ਇਹ 2009 ''ਚ ਮਾਰਕੀਟ ''ਚੋਂ ਬਾਹਰ ਚਲੀ ਗਈ।
ਪਰ ਹੁਣ ਲਗਦਾ ਹੈ ਕਿ ਆਈਬੋਟ ਵ੍ਹੀਸ ਚਿਅਰ ਟੋਯੋਟਾ ਨਾਲ ਪਾਰਟਨਰਸ਼ਿਪ ਕਰ ਕੇ ਮਾਰਕੀਟ ''ਚ ਵਾਪਸੀ ਕਰ ਸਕਦੀ ਹੈ। ਟੋਯੋਟਾ ਤੇ ਡੀਨ ਕੈਮਨ ਦੀ ਡਿਕਾ ਕੰਪਨੀ ਮਿੱਲ ਕੇ ਨੈਕਸਟ ਜਨਰੇਸ਼ਨ ਦਾ ਆਈਬੋਟ ਬਣਾਉਣ ਦੀ ਤਿਆਰੀ ''ਚ ਹਨ। ਹਾਲਾਂਕਿ ਦੋਵਾਂ ਕੰਪਨੀਆਂ ਨੇ ਇਸ ਦੀ ਰਿਲੀਜ਼ ਡੇਟ ਬਾਰੇ ਨਹੀਂ ਦੱਸਿਆ ਹੈ ਪਰ ਇਸ ਦੇ ਪ੍ਰੋਟੋਟਾਈਪ ਨੂੰ ਤੁਸੀਂ ਉੱਪਰ ਤਸਵੀਰ ''ਚ ਦੇਖ ਸਕਦੇ ਹੋ। ਭਵਿੱਖ ''ਚ ਹੋ ਸਕਦਾ ਹੈ ਕਿ ਇਸ ਨੂੰ ਹੈਲਥ ਕੇਅਰ ਡਿਵਾਈਜ਼ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ ਜੋ ਅਪਾਹਿਜ ਲੋਕਾਂ ਨੂੰ ਘੁੱਮਣ-ਫਿਰਨ ਦੀ ਆਜ਼ਾਦੀ ਦੇ ਸਕੇ।
