Toyota ਨੇ ਆਪਣੀ Fortuner ''ਤੇ ਕੀਤਾ ਰੋਡ ਟੈਸਟ (ਤਸਵੀਰਾਂ)
Sunday, Apr 24, 2016 - 07:13 PM (IST)
ਜਲੰਧਰ— Toyota ਜਪਾਨ ਦੀ ਮਲਟੀਨੈਸ਼ਨਲ ਆਟੋਮੋਬਾਇਲ ਕੰਪਨੀ ਹੈ ਜੋ ਪੂਰੀ ਦੁਨੀਆ ''ਚ ਆਪਣੀਆਂ ਐੱਸ.ਯੂ.ਵੀ. ਕਾਰਾਂ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਸ ਕੰਪਨੀ ਨੇ ਆਪਣੀ Fortuner ਦਾ ਨਵਾਂ ਮਾਡਲ ਵਿਕਸਿਤ ਕਰਕੇ ਉਸ ''ਤੇ ਸੜਕ ਪ੍ਰੀਖਣ ਕੀਤਾ ਜਿਸ ਵਿਚ ਉਹ ਕਾਮਯਾਬ ਰਹੀ। ਜਾਣਦੇ ਹਾਂ ਇਸ ਕਾਰ ਦੇ ਖਾਸ ਫੀਚਰਜ਼ ਬਾਰੇ।
ਡਿਜ਼ਾਈਨ:
ਇਹ 3,000 ਕਿਲੋਗ੍ਰਾਮ ਦੀ ਕਾਰ 4.8 ਮੀਟਰ ਲੰਬੀ ਹੋਣ ਦੇ ਨਾਲ 1.85 ਮੀਟਰ ਚੌੜੀ ਅਤੇ 6 ਫੁੱਟ ਉੱਚੀ ਹੈ ਜੋ ਦੇਖਣ ''ਚ ਹੀ ਪੁਰਾਣੇ ਮਾਡਲ ਤੋਂ ਵੱਡੀ ਲਗਦੀ ਹੈ।
ਇੰਜਣ:
ਇਸ ਐੱਸ.ਯੂ.ਵੀ. ''ਚ ਖਾਸ ਤੌਰ ''ਤੇ ਘੱਟ ਕੰਪਨ ਕਰਨ ਵਾਲਾ 2.8 ਲੀਟਰ ਡੀਜ਼ਲ ਇੰਜਣ ਲੱਗਾ ਹੈ ਜੋ ਫੋਰ ਵ੍ਹੀਲ ਡਰਾਈਵ ਦੇ ਨਾਲ 2,500 rpm ''ਤੇ ਕੰਮ ਕਰਦਾ ਹੈ। ਇਸ ਕਾਰ ਦੇ ਸੈਂਟਰ ਕੰਸੋਲ ''ਤੇ ਪਾਵਰ ਮੋਡ ਬਟਨ ਦਿੱਤਾ ਗਿਆ ਹੈ ਜੋ ਕਾਰ ਨੂੰ ਟ੍ਰੈਫਿਕ ''ਚ ਕੱਢਣ ''ਚ ਮਦਦ ਕਰਦਾ ਹੈ।
ਇੰਟੀਰੀਅਰ:
7-ਇੰਚ ਦੀ ਟੱਚਸਕ੍ਰੀਨ ਦੇ ਨਾਲ ਇਸ਼ ਦੀ ਵਾਲਿਊਮ ਨਾਬਸ ਨੂੰ ਟੱਚ-ਸੈਂਸਿਟਿਵ ਕੰਟਰੋਲਸ ''ਚ ਬਦਲਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 69,000 (ਕਰੀਬ 45,99,500 ਰੁਪਏ) ਦੀ ਕੀਮਤ ''ਚ ਲਾਂਚ ਕੀਤਾ ਜਾਵੇਗਾ।
