ਬਿਲਟ ਇਨ ਮੈਮਰੀ ਦੇ ਨਾਲ Toreto ਨੇ ਲਾਂਚ ਕੀਤਾ ਨਵਾਂ ਵਾਟਰਪਰੂਫ ਈਅਰਫੋਨ

Wednesday, Oct 10, 2018 - 04:17 PM (IST)

ਬਿਲਟ ਇਨ ਮੈਮਰੀ ਦੇ ਨਾਲ Toreto ਨੇ ਲਾਂਚ ਕੀਤਾ ਨਵਾਂ ਵਾਟਰਪਰੂਫ ਈਅਰਫੋਨ

ਜਲੰਧਰ-ਆਧੁਨਿਕ ਅਤੇ ਪੋਰਟੇਬਲ ਡਿਜੀਟਲ ਪ੍ਰੋਡਕਟ ਨਿਰਮਾਤਾ ਕੰਪਨੀ ਟੋਰਟੋ (Toreto) ਨੇ ਆਪਣਾ ਨਵਾਂ ਵਾਟਰਪਰੂਫ ਵਾਇਰਲੈੱਸ ਹੈੱਡਸੈੱਟ 'Whizz' ਲਾਂਚ ਕਰ ਦਿੱਤਾ ਹੈ। ਇਹ ਲਾਈਟਵੇਟ ਹੈੱਡਸੈੱਟ ਜਾਂ ਈਅਰਫੋਨ ਬਹੁਤ ਹੀ ਫਲੈਕਸੀਬਲ ਹੈ। 

ਖਾਸੀਅਤ-
ਇਹ ਈਅਰਫੋਨ ਨਾ ਸਿਰਫ ਵਾਟਰਪਰੂਫ ਹੈ, ਸਗੋਂ ਸ਼ਾਨਦਾਰ ਆਡੀਓ ਪਰਫਾਰਮੈਂਸ ਵੀ ਦਿੰਦੇ ਹਨ। ਤੁਸੀਂ 1 ਮੀਟਰ ਤੱਕ ਦੀ ਗਹਿਰਾਈ 'ਚ ਵੀ ਮਿਊਜ਼ਿਕ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਸਿੱਧਾ ਹੈੱਡਸੈੱਟ ਤੋਂ ਮਿਊਜ਼ਿਕ ਪਲੇਅ ਕੀਤਾ ਜਾ ਸਕਦਾ ਹੈ।

PunjabKesari

ਫੀਚਰਸ-
ਸ਼ਾਨਦਾਰ ਫੀਚਰਸ ਨਾਲ ਉਪਲੱਬਧ ਨਵਾ Whizz ਈਅਰਫੋਨ ਵਾਇਰਲੈੱਸ, ਆਰਾਮਦਾਇਕ ਅਤੇ ਵਾਟਰਪਰੂਫ ਹੈ, ਜੋ ਖੇਡ ਸ਼ੌਕੀਨਾਂ ਦੇ ਲਈ ਅਨੁਕੂਲ ਹੈ। ਤੁਸੀਂ ਸਿਵਮਿੰਗ, ਜੌਗਿੰਗ ਦੇ ਦੌਰਾਨ ਇਸ ਨੂੰ ਆਸਾਨੀ ਨਾਲ ਵਰਤੋਂ ਕਰ ਸਕਦੇ ਹੋ। ਇਸ ਦੇ ਮਲਟੀ ਫੰਕਸ਼ਨ ਬਟਨ ਦੇ ਨਾਲ ਤੁਸੀਂ ਆਪਣੇ ਡਿਵਾਈਸ 'ਚ ਪਿਛਲੇ ਡਾਇਲ ਕੀਤੇ ਗਏ ਨੰਬਰ ਨੂੰ ਆਸਾਨੀ ਨਾਲ ਰੀਡਾਇਲ ਕਰ ਸਕਦੇ ਹੋ। ਇਹ 8 ਜੀ. ਬੀ. ਇਨ ਬਿਲਟ ਮੈਮਰੀ ਦੇ ਨਾਲ ਆਉਂਦੇ ਹਨ। ਇਸ ਦੇ ਲਈ ਤੁਹਾਨੂੰ ਸਮਾਰਟਫੋਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਸਿੱਧਾ ਈਅਰਫੋਨ ਤੋਂ ਮਿਊਜ਼ਿਕ ਪਲੇ ਕਰ ਕੇ ਮਿਊਜ਼ਿਕ ਦਾ ਲਾਭ ਪ੍ਰਾਪਤ ਕਰ ਸਕਦੇ ਹੋ।

PunjabKesari

ਇਹ ਈਅਰਫੋਨ 2.40GHz-2.48GHz ਦੀ ਫ੍ਰੀਕੂਐਂਸੀ ਰੇਂਜ ਦੇ ਨਾਲ ਆਉਂਦੇ ਹਨ, ਜੋ 10 ਮੀਟਰ ਤੱਕ ਦੀ ਦੂਰੀ 'ਤੇ ਵੀ ਕੰਮ ਕਰ ਸਕਦੇ ਹਨ। ਇਸ ਦਾ ਸਾਈਜ 54x48x30 ਐੱਮ. ਐੱਮ. ਸਾਈਜ਼ ਦੇ ਨਾਲ ਇਹ 4.2 ਬਲੂਟੁੱਥ ਵਰਜ਼ਨ ਅਤੇ ਸਾਰੇ MP3/WMA/WAV/APE/FLAC ਫਾਈਲਾਂ ਨੂੰ ਸਪੋਰਟ ਕਰਦਾ ਹੈ।

PunjabKesari

ਸ਼ਾਨਦਾਰ ਬੈਟਰੀ ਬੈਕਅਪ-
ਸਿਰਫ 1 ਘੰਟਾ ਚਾਰਜ ਕਰਕੇ 8 ਘੰਟੇ ਤੱਕ ਨਾਨ ਸਟਾਪ ਮਿਊਜ਼ਿਕ ਦਾ ਲਾਭ ਪ੍ਰਾਪਤ ਕਰ ਸਕਦੇ ਹੋ। Whizz ਈਅਰਫੋਨ 200 ਐੱਮ. ਏ. ਐੱਚ. ਦੀ ਬੈਟਰੀ ਆਊਟਪੁੱਟ ਨਾਲ ਆਉਂਦਾ ਹੈ ਅਤੇ ਮਾਈਕ੍ਰੋ-ਯੂ. ਐੱਸ. ਬੀ. ਚਾਰਜਿੰਗ ਪੁਆਇੰਟਸ ਨੂੰ ਸਪੋਰਟ ਕਰਦਾ ਹੈ।

ਕੀਮਤ ਅਤੇ ਉਪਲੱਬਧਤਾ-
ਟੋਰਟੋ Whizz ਈਅਰਫੋਨ ਕਲਾਸਿਕ ਬਲੈਕ ਕਲਰ 'ਚ 3,999 ਰੁਪਏ ਦੀ ਆਕਰਸ਼ਿਤ ਕੀਮਤ 'ਤੇ ਦੇਸ਼ ਭਰ ਦੇ ਰੀਟੇਲ ਸਟੋਰਾਂ ਅਤੇ ਈ-ਕਾਮਰਸ ਪਲੇਟਫਾਰਮ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ। ਇਹ ਈਅਰਫੋਨ 1 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ।


Related News