ਮਾਰਚ ਮਹੀਨੇ ’ਚ ਵਿਕਣ ਵਾਲੀਆਂ ਇਹ ਹਨ ਟਾਪ 10 MPV ਅਤੇ SUVs, ਜਾਣੋ ਕਿਹੜੀ ਰਹੀ ਪਹਿਲੇ ਨੰਬਰ ’ਤੇ

Thursday, Apr 08, 2021 - 12:02 PM (IST)

ਆਟੋ ਡੈਸਕ– ਕਾਰ ਕੰਪਨੀਆਂ ਨੇ ਮਾਰਚ 2021 ’ਚ ਹੋਈ ਵਿਕਰੀ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਇਸ ਮਹੀਨੇ ਜਿਥੇ ਸਬ-4-ਮੀਟਰ ਐੱਸ.ਯੂ.ਵੀ. ਨੂੰ ਗਾਹਕਾਂ ਦੁਆਰਾ ਪਸੰਦ ਕੀਤਾ ਗਿਆ ਹੈ ਉਥੇ ਹੀ ਐੱਮ.ਪੀ.ਵੀ. ਸੈਗਮੈਂਟ ਨੇ ਵੀ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਮਾਰਚ 2021 ’ਚ ਹੋਈ ਐੱਮ.ਪੀ.ਵੀ. ਸੇਲਸ ਦੀ ਗੱਲ ਕਰੀਏ ਤਾਂ ਇਸ ਲਿਸਟ ’ਚ ਸਭ ਤੋਂ ਉੱਪਰ ਨਾਂਅ ਮਾਰੂਤੀ ਸੁਜ਼ੂਕੀ ਦੀ ਅਰਟਿਗਾ ਦਾ ਆਉਂਦਾ ਹੈ। ਮਾਰਚ 2021 ’ਚ ਇਸ ਦੀਆਂ ਕੁਲ 9,303 ਇਕਾਈਆਂ ਦੀ ਵਿਕਰੀ ਕੀਤੀ ਗਈਹੈ ਜਦਕਿ ਬੀਤੇ ਸਾਲ ਮਾਰਚ ’ਚ ਕੰਪਨੀ ਨੇ ਸਿਰਫ 3,969 ਇਕਾਈਆਂ ਹੀ ਵੇਚੀਆਂ ਸਨ। ਅਜਿਹੇ ’ਚ ਇਸ ਐੱਮ.ਪੀ.ਵੀ. ਐਂਡ ਮਹਿੰਦਰਾ ਦੀ ਬਲੈਰੋ ਨੇ ਜਗ੍ਹਾ ਬਣਾਈ ਹੈ। ਬੀਤੇ ਮਹੀਨੇ ਬਲੈਰੋ ਦੀਆਂ 8,905 ਇਕਾਈਆਂ ਦੀ ਵਿਕਰੀ ਹੋਈ ਹੈ ਜਦਕਿ ਬੀਤੇ ਸਾਲ ਕੰਪਨੀ ਨੇ ਇਸ ਐੱਸ.ਯੂ.ਵੀ. ਦੀਆਂ 2,080 ਇਕਾਈਆਂ ਦੀ ਵਿਕਰੀ ਕੀਤੀ ਸੀ। ਇਸ ਸਾਲ ਇਸ ਦੀ ਵਿਕਰੀ ’ਚ 328 ਫੀਸਦੀ ਦਾ ਵਾਧਾ ਹੋਇਆ ਹੈ। ਟੋਇਟਾ ਕਿਲੋਰਸਕਰ ਦੀ ਲੋਕਪ੍ਰਸਿੱਧ ਐੱਮ.ਪੀ.ਵੀ. ਟੋਇਟਾ ਇਨੋਵਾ ਦੀ ਗੱਲ ਕਰੀਏ ਤਾਂ ਕੰਪਨੀ ਨੇ ਬੀਤੇ ਮਹੀਨੇ ਇਸ ਦੀਆਂ 5,743 ਇਕਾਈਆਂ ਦੀ ਵਿਕਰੀ ਕੀਤੀ ਹੈ, ਉਥੇ ਹੀ ਬੀਤੇ ਸਾਲ ਮਾਰਚ ’ਚ ਇਸ ਦੀਆਂ ਸਿਰਪ 3,810 ਇਕਾਈਆਂ ਦੀ ਵਿਕਰੀ ਹੀ ਹੋਈ ਸੀ। ਇਸ ਸਾਲ ਇਸ ਦੀ ਵਿਕਰੀ ’ਚ 50.7 ਫੀਸਦੀ ਦਾ ਵਾਧਾ ਹੋਇਆ ਹੈ। 

Rank Model Mar21 Mar20 Growth (%)
1 Maruti Suzuki Ertiga 9,303 3,969 134
2 Mahindra Bolero 8,905 2,080 328
3 Toyota Innova Crysta 5,743 3,810 50.7
4 Renault Triber 4,133 1,644 151
5 Maruti XL6 3,062 2,221 37.8
6 Mahindra Marazzo 255  23 1008
7 Toyota Vellfire 65 96 -32.2
8 Kia Carnival 45 1,117 -96
9 Datsun Go Plus 30 12 150

Rakesh

Content Editor

Related News