ਕੋਈ ਵੀ ਫਾਇਲ ਡਾਊਨਲੋਡ ਕਰਨ ਲਈ ਇਹ ਹਨ ਬਿਹਤਰੀਨ ਐਪਸ

07/23/2016 5:09:56 PM

ਜਲੰਧਰ- ਐਂਡ੍ਰਾਇਡ ਸਮਾਰਟਫੋਨ ''ਚ ਡਾਊਨਲੋਡ ਕਰਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਨੈੱਟ ਕੁਨੈਕਸ਼ਨ ਟੁੱਟ ਜਾਂਦਾ ਹੈ ਜਿਸ ਨਾਲ ਡਾਊਨਲੋਡਿੰਗ ਕਰਨ ''ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਂਡ੍ਰਾਇਡ ਸਮਾਰਟਫੋਨ ਲਈ ਅਜਿਹੇ ਕਈ ਡਾਊਨਲੋਡ ਮੈਨੇਜਰ ਉਪਲੱਬਧ ਹਨ ਜਿਨ੍ਹਾਂ ਰਾਹੀਂ ਤੁਸੀਂ ਮੂਵੀ, ਆਡੀਓ, ਵੀਡੀਓ ਸਮੇਤ ਕਈ ਹੋਰ ਕੰਟੈਂਟ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਅੱਗੇ ਅਸੀਂ ਅਜਿਹੀ ਹੀ 4 ਬਿਹਤਰੀਨ ਡਾਊਨਲੋਡ ਮੈਨੇਜਰ ਐਪਸ ਦੀ ਜਾਣਕਾਰੀ ਦੇਣ ਜਾ ਰਹੇ ਹਾਂ। 
1. ਐਡਵਾਂਸ ਡਾਊਨਲੋਡ ਮੈਨੇਜਰ-
ਐਂਡ੍ਰਾਇਡ ਸਮਾਰਟਫੋਨ ''ਚ ਕਿਸੇ ਵੀ ਤਰ੍ਹਾਂ ਦੇ ਕੰਟੈਂਟ ਡਾਊਨਲੋਡ ਕਰਨ ਲਈ ਐਡਵਾਂਸ ਡਾਊਨਲੋਡ ਮੈਨੇਜਰ ਇਕ ਸ਼ਾਨਦਾਰ ਐਪਲੀਕੇਸ਼ਨ ਹੈ। ਇਸ ਰਾਹੀਂ ਤੁਸੀਂ ਇਕ ਵਾਰ ''ਚ 3 ਫਾਇਲਾਂ ਨੂੰ ਡਾਊਨਲੋਡ ਕਰ ਸਕਦੇ ਹੋ। ਐਪਲੀਕੇਸ਼ਨ ਨੂੰ ਕਈ ਖਾਸ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਡਾਊਨਲੋਡ ਨੂੰ ਤੁਸੀਂ ਪਾਊਜ਼ ਕਰ ਸਕਦੇ ਹੋ ਅਤੇ ਵੱਖ-ਵੱਖ ਫਾਇਲਾਂ ਨੂੰ ਵੱਖ-ਵੱਖ ਫੋਲਡਰ ''ਚ ਸੇਵ ਕਰ ਸਕਦੇ ਹੋ। 
2. ਡਾਊਨਲੋਡ ਮੈਨੇਜਰ ਫਾਰ ਐਂਡ੍ਰਾਇਡ-
ਐਂਡ੍ਰਾਇਡ ਸਮਾਰਟਫੋਨ ਲਈ ਪੇਸ਼ ਕੀਤੇ ਗਏ ਡਾਊਨਲੋਡ ਮੈਨੇਜਰ ਫਾਰ ਐਂਡ੍ਰਾਇਡ ਐਪਲੀਕੇਸ਼ਨ ਨੂੰ ਵੀ ਬੇਹੱਦ ਖਾਸ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ ਤੁਸੀਂ ਕਿਸੇ ਵੀ ਫਾਰਮੇਟ ਦੀ ਫਾਇਲ ਜਿਵੇਂ, ਏ.ਪੀ.ਕੇ., ਰਾਰ, ਜਿਪ, ਐੱਮ.ਪੀ.3, ਡਾਕ ਅੇਤ ਐਕਸੇਲ ਸਮੇਤ ਹੋਰ ਫਾਇਲਾਂ ਨੂੰ ਡਾਊਨਲੋਡ ਕਰ ਸਕਦੇ ਹੋ। ਐਪਲੀਕੇਸ਼ਨ ਦਾ ਦਾਅਵਾ ਹੈ ਕਿ ਸਾਧਾਰਣ ਸਪੀਡ ਦੇ ਮੁਕਾਬਲੇ ਇਹ 3 ਗੁਣਾ ਤੇਜ਼ੀ ਨਾਲ ਡਾਊਨਲੋਡਿੰਗ ਕਰਨ ''ਚ ਸਮੱਰਥ ਹੈ। 
3. ਡਾਊਨਲੋਡ ਬਲੇਜ਼ਰ-
ਇਸ ਐਪ ਨਾਲ ਵੀ ਬਹੁਤ ਸਾਰੇ ਕੰਟੈਂਟ ਐਂਡ੍ਰਾਇਡ ਸਮਾਰਟਫੋਨ ਲਈ ਡਾਊਨਲੋਡ ਕੀਤੇ ਜਾ ਸਕਦੇ ਹਨ। ਡਾਊਨਲੋਡ ਬਲੇਜ਼ਰ ਨੂੰ ਤੁਸੀਂ ਕਿਸੇ ਵੀ ਬ੍ਰਾਊਜ਼ਰ ਨਾਲ ਇੰਟੀਗ੍ਰੇਟ ਕਰ ਸਕੇਦ ਹੋ ਬਸ ਓਪੇਰਾ ਮਿਨੀ ਨੂੰ ਛੱਡ ਕੇ।
4. ਡਾਊਨਲੋਡ ਆਲ ਫਾਇਲਸ-
ਐਂਡ੍ਰਾਇਡ ਸਮਾਰਟਫੋਨ ਲਈ ਇਹ ਡਾਊਨਲੋਡ ਮੈਨੇਜਰ ਫ੍ਰੀ ''ਚ ਉਪਲੱਬਧ ਹੈ। ਇਸ ਦੀ ਖਾਸੀਅਤ ਇਸ ਨਾਲ ਵੀ ਜਾਣ ਸਕਦੇ ਹੋ ਕਿ ਇਸ ਦੇ ਵਿਸ਼ਵ ਭਰ ''ਚ 15 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਬ੍ਰਾਊਜ਼ਰ ਦੇ ਨਾਲ ਇਸ ਦਾ ਸਿਮਲੇਸ ਇੰਟੀਗ੍ਰੇਸ਼ਨ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਥੇ ਹੀ ਇਸ ਵਿਚ ਵੀ ਤੁਸੀਂ ਹਰ ਤਰ੍ਹਾਂ ਦੇ ਫਾਇਲ ਫਾਰਮੇਟ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਡਾਊਨਲੋਡ ਫਾਇਲ ਨੂੰ ਤੁਸੀਂ ਐੱਸ.ਡੀ. ਕਾਰਡ ''ਚ ਵੀ ਸੇਵ ਕਰ ਸਕਦੇ ਹੋ। ਇਸ ਐਪਲੀਕੇਸ਼ਨ ਦੀ ਸਭ ਤੋਂ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਆਪਣੇ ਜੀ-ਮੇਲ ਅਟੈਚਮੈਂਟ ਨੂੰ ਵੀ ਤੁਸੀਂ ਇਥੋਂ ਹੀ ਡਾਊਨਲੋਡ ਕਰ ਸਕਦੇ ਹੋ।

Related News