ਭਾਰਤ ''ਚ ਇਨ੍ਹਾਂ TOP 5 ਸਮਾਰਟਫੋਨ ਕੰਪਨੀਆਂ ਦਾ ਬਰਕਰਾਰ ਹੈ ਦਬਦਬਾ

01/28/2020 10:16:48 AM

ਗੈਜੇਟ ਡੈਸਕ– ਭਾਰਤ ਨੇ ਇਕ ਸਾਲ 'ਚ ਸਮਾਰਟਫੋਨਜ਼ ਦੀ ਵਿਕਰੀ ਦੇ ਮਾਮਲੇ ਵਿਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕਾਊਂਟਰ ਪੁਆਇੰਟ ਦੀ ਰਿਪੋਰਟ ਅਨੁਸਾਰ 2019 'ਚ ਭਾਰਤ ਵਿਚ 15.8 ਕਰੋੜ ਸਮਾਰਟਫੋਨਜ਼ ਦੀ ਸ਼ਿੱਪਮੈਂਟ ਕੀਤੀ ਗਈ ਹੈ, ਜੋ 2018 ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਸੀ।
ਇਥੇ ਟਾਪ 5 ਸਮਾਰਟਫੋਨ ਕੰਪਨੀਆਂ ਬਾਰੇ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦੀ ਵਿਕਰੀ ਭਾਰਤ 'ਚ ਕਾਫੀ ਹੋ ਰਹੀ ਹੈ।

1. Xiaomi
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ 2019 'ਚ 28 ਫੀਸਦੀ ਮਾਰਕੀਟ ਸ਼ੇਅਰ 'ਤੇ ਕਬਜ਼ਾ ਕੀਤਾ। ਇਹ ਕੰਪਨੀ ਵਿਕਰੀ ਸਬੰਧੀ ਪਹਿਲੇ ਨੰਬਰ 'ਤੇ ਰਹੀ ਹੈ। ਚੀਨ ਤੋਂ ਵੀ ਜ਼ਿਆਦਾ ਸਮਾਰਟਫੋਨਜ਼ ਸ਼ਾਓਮੀ ਨੇ ਪਿਛਲੇ ਸਾਲ ਭਾਰਤ 'ਚ ਵੇਚੇ ਹਨ।

2. Samsung
ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ 2019 ਵਿਚ 21 ਫੀਸਦੀ ਮਾਰਕੀਟ ਸ਼ੇਅਰ ਨਾਲ ਇਸ ਲਿਸਟ 'ਚ ਦੂਜੇ ਨੰਬਰ 'ਤੇ ਕਬਜ਼ਾ ਕੀਤਾ ਹੈ।

3. Vivo
ਸਾਲ 2019 'ਚ ਭਾਰਤੀ ਸਮਾਰਟਫੋਨ ਮਾਰਕੀਟ 'ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ 16 ਫੀਸਦੀ ਮਾਰਕੀਟ ਸ਼ੇਅਰ 'ਤੇ ਕਬਜ਼ਾ ਕੀਤਾ ਹੈ।

4. Realme
ਟਾਪ 5 ਸਮਾਰਟਫੋਨ ਨਿਰਮਾਤਾ ਕੰਪਨੀਆਂ 'ਚ ਰੀਅਲਮੀ ਨੇ ਚੌਥੇ ਨੰਬਰ 'ਤੇ ਜਗ੍ਹਾ ਬਣਾਈ ਹੈ। 2019 'ਚ ਇਸ ਦਾ ਮਾਰਕੀਟ ਸ਼ੇਅਰ 10 ਫੀਸਦੀ ਰਿਹਾ ਅਤੇ ਇਸ ਨੂੰ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਮਾਰਟਫੋਨ ਬ੍ਰਾਂਡ ਵੀ ਕਿਹਾ ਗਿਆ।

5. Oppo
2019 'ਚ ਭਾਰਤੀ ਬਾਜ਼ਾਰ 'ਚ ਓਪੋ 5ਵੀਂ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਰਹੀ ਹੈ। ਇਸ ਸਾਲ ਵਿਕੇ ਸਮਾਰਟਫੋਨਜ਼ 'ਚ ਇਸ ਦੀ ਹਿੱਸੇਦਾਰੀ 9 ਫੀਸਦੀ ਰਹੀ ਹੈ। 2018 ਦੇ ਮੁਕਾਬਲੇ 2019 'ਚ ਇਸ ਦੀ ਵਿਕਰੀ 'ਚ 28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।


Related News