ਇਨ੍ਹਾਂ 5 ਖੂਬੀਆਂ ਕਾਰਨ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਮਾਰੂਤੀ ਦੀ ਇਹ ਕਾਰ
Wednesday, Sep 16, 2020 - 06:10 PM (IST)

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਹਾਲ ਹੀ ’ਚ ਆਪਣੀ ਮਾਈਕ੍ਰੋ ਐੱਸ.ਯੂ.ਵੀ. ਕਾਰ S-Presso ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਹੈ। 1.0 ਲੀਟਰ ਪੈਟਰੋਲ ਇੰਜਣ ਨਾਲ ਆ ਰਹੀ ਇਸ ਐੱਸ.ਯੂ.ਵੀ. ਡਿਜ਼ਾਇਨ ਵਾਲੀ ਕਾਰ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਕਾਰ ਦੀਆਂ 5 ਖੂਬੀਆਂ ਬਾਰੇ ਦੱਸਾਂਗੇ ਜਿਸ ਦੇ ਚਲਦੇ ਇਹ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ।
1. ਛੋਟੀ ਕਾਰ ਪਰ ਇੰਜਣ ਦਮਦਾਰ
Maruti S-Presso ’ਚ ਕੰਪਨੀ ਨੇ 1.0 ਲੀਟਰ ਦੀ ਸਮਰੱਥਾ ਦਾ ਪੈਟਰੋਲ ਇੰਜਣ ਦਿੱਤਾ ਹੈ ਜੋ ਕਿ 68PS ਦੀ ਪਾਵਰ ਅਤੇ 90Nm ਦਾ ਟਾਰਕ ਪੈਦਾ ਕਰਦਾ ਹੈ। ਇਸ ਕਾਰ ਨੂੰ 5 ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਨਾਲ ਉਪਲੱਬਧ ਕੀਤਾ ਗਿਆ ਹੈ। ਹਾਲ ਹੀ ’ਚ ਕੰਪਨੀ ਨੇ ਇਸ ਦੇ ਸੀ.ਐੱਨ.ਜੀ. ਮਾਡਲ ਨੂੰ ਵੀ ਬਾਜ਼ਾਰ ’ਚ ਲਾਂਚ ਕੀਤਾ ਹੈ।
2. ਬਿਹਤਰ ਮਾਈਲੇਜ
ਇਸ ਕਾਰ ਦੀ ਮਾਈਲੇਜ ਕਾਫੀ ਬਿਹਤਰ ਹੈ। Maruti S-Presso ਦਾ ਮੈਨੁਅਲ ਮਾਡਲ ਇਕ ਲੀਟਰ ਪੈਟਰੋਲ ’ਚ 21.4 ਕਿਲੋਮੀਟਰ ਤਕ ਦਾ ਸਫਰ ਤੈਅ ਕਰਦਾ ਹੈ। ਉਥੇ ਹੀ ਆਟੋਮੈਟਿਕ ਮਾਡਲ 21.7 ਕਿਲੋਮੀਟਰ ਪ੍ਰਤੀ ਲੀਟਰ ਤਕ ਦੀ ਮਾਈਲੇਜ ਦਿੰਦਾ ਹੈ। ਸੀ.ਐੱਨ.ਜੀ. ਮਾਡਲ ਦੀ ਗੱਲ ਕਰੀਏ ਤਾਂ ਇਹ 31.2 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤਕ ਦੀ ਮਾਈਲੇਜ ਦਿੰਦਾ ਹੈ।
3. ਨਵਾਂ SUV ਡਿਜ਼ਾਇਨ
SUV ਦੀ ਤਰ੍ਹਾਂ ਡਿਜ਼ਾਇਨ ਕੀਤੀ ਗਈ ਇਸ ਕਾਰ ਨੂੰ ਕੁਲ 3 ਮਾਡਲਾਂ- ਸਟੈਂਡਰਡ, ਐੱਲ ਅਤੇ ਵੀ ’ਚ ਉਪਲੱਬਦ ਕੀਤਾ ਗਿਆ ਹੈ। ਕਾਰ ’ਚ ਬਲੈਕ ਪਲਾਸਟਿਕ ਦੀ ਕਲੈਡਿੰਗ ਦਿੱਤੀ ਗਈ ਹੈ ਜੋ ਕਿ ਇਸ ਦੀ ਲੁਕ ਨੂੰ ਹੈਰ ਵੀ ਬਿਹਤਰ ਬਣਾਉਂਦੀ ਹੈ। ਘੱਟ ਕੀਮਤ ’ਚ ਉੱਚੀ ਕਾਰ ਦੇ ਸ਼ੌਕੀਨਾਂ ਲਈ Maruti S-Presso ਬੇਹੱਦ ਹੀ ਸ਼ਾਨਦਾਰ ਆਪਸ਼ਨ ਹੈ। ਇਸ ਦੀ ਗ੍ਰਾਊਂਡ ਕਲੀਅਰੈਂਸ 180mm ਹੈ।
4. ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ 7-ਇੰਚ ਦਾ ਇੰਫੋਟੇਨਮੈਂਟ ਸਿਸਟਮ
ਇਸ ਕਾਰ ’ਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ 7-ਇੰਚ ਦਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਕਿ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ Maruti S-Presso ’ਚ ਫਰੰਟ ਪਾਵਰ ਵਿੰਡੋ ਅਤੇ ਕੀਅ-ਲੈੱਸ ਐਂਟਰੀ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਰਾਈਵਰ ਸਾਈਡ ਏਅਰਬੈਗ, ਐਂਟ-ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.), ਇਲੈਕਟ੍ਰੋਨਿਕ ਬ੍ਰੇਕਫੋਰਕਸ ਡਿਸਟਰੀਬਿਊਸ਼ਨ (ਈ.ਬੀ.ਡੀ.), ਰੀਅਰ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਫਰੰਟ ਸੀਟ ਬੈਲਟ ਰਿਮਾਇੰਡਰ ਵਰਗੇ ਫੀਚਰਜ਼ ਸਟੈਂਡਰਡ ਤੌਰ ’ਤੇ ਦਿੱਤੇ ਗਏ ਹਨ। ਯਾਨੀ ਇਹ ਫੀਚਰ ਸਾਰੇ ਮਾਡਲਾਂ ’ਚ ਮਿਲਦੇ ਹਨ।
5. ਬਿਲਕੁਲ ਨਵੀਂ ਚੈਸਿਸ ’ਤੇ ਤਿਆਰ ਕੀਤੀ ਗਈ ਹੈ ਇਹ ਕਾਰ
ਸ਼ਾਨਦਾਰ ਫੀਚਰਜ਼ ਅਤੇ ਤਕਨੀਕ ਦੇ ਨਾਲ ਹੀ ਕੰਪਨੀ ਨੇ ਇਸ ਕਾਰ ’ਚ ਮਜਬੂਤੀ ਦਾ ਵੀ ਪੂਰਾ ਧਿਆਨ ਰੱਖਿਆ ਹੈ। S-Presso ਨੂੰ ਬਿਲਕੁਲ ਨਵੇਂ ਚੈਸਿਸ ਅਤੇ ਆਪਣੇ ਖ਼ਾਸ Heartect ਪਲੇਟਫਾਰਮ ’ਤੇ ਮਾਰੂਤੀ ਨੇ ਤਿਆਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੀ ਚੈਸਿਸ ਇੰਪੈਕਟ ਆਬਜ਼ਰਵਿੰਗ ਸਟ੍ਰੱਕਚਰ ਨਾਲ ਲੈਸ ਹੈ ਜੋ ਕਿ ਤੇਜ਼ ਝਟਕੇ ਨੂੰ ਵੀ ਆਸਾਨੀ ਨਾਲ ਸਹਿ ਸਕਦੀ ਹੈ। ਮਜਬੂਤੀ ਦੇ ਮਾਮਲੇ ’ਚ ਵੀ ਇਹ ਕਾਰ ਆਪਣੇ ਸੈਗਮੈਂਟ ’ਚ ਸਭ ਤੋਂ ਬਿਹਤਰ ਹੈ। ਇਸ ਕਾਰ ਦੀ ਕੀਮਤ 3.7 ਲੱਖ ਰੁਪਏ ਤੋਂ ਲੈ ਕੇ 5.13 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।