ਭਾਰਤ ''ਚ ਅੱਜ ਲਾਂਚ ਹੋ ਸਕਦੈ Honor 5c ਸਮਾਰਟਫੋਨ
Wednesday, Jun 22, 2016 - 12:36 PM (IST)

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਆਪਣੇ ਹਾਨਰ ਬ੍ਰਾਂਡ ਦੇ ਇਕ ਨਵੇਂ ਸਮਾਰਟਫੋਨ ਹਾਨਰ 5ਸੀ ਨੂੰ ਅੱਜ ਭਾਰਤ ''ਚ ਲਾਂਚ ਕਰ ਸਕਦੀ ਹੈ। ਇਸ ਫੋਨ ਨੂੰ ਅਪ੍ਰੈਲ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ। ਮਕਾਮੀ ਮਾਰਕੀਟ ''ਚ ਇਸ ਦੇ 3ਜੀ ਅਤੇ 4ਜੀ ਵੇਰਿਅੰਟ ਪੇਸ਼ ਕੀਤੇ ਗਏ ਸਨ। ਚੀਨੀ ਮਾਰਕੀਟ ''ਚ ਇਸ ਹੈਂਡਸੈੱਟ ਦੀ ਕੀਮਤ ਨਾਲ ਇਹ ਤਾਂ ਸਾਫ਼ ਹੈ ਕਿ ਇਹ ਇਕ ਬਜਟ ਸਮਾਰਟਫੋਨ ਹੈ।
ਸਪੈਸੀਫਿਕੇਸ਼ਨਸ—
ਡਿਜ਼ਾਇਨ-ਹੈਂਡਸੈੱਟ ਦਾ ਡਾਇਮੇਂਸ਼ਨ 147.1x73. 8x8.3 ਮਿਲੀਮੀਟਰ ਅਤੇ ਭਾਰ 156 ਗ੍ਰਾਮ ਹੈ।
ਹੁਵਾਵੇ ਹਾਨਰ 5ਸੀ ਸਮਾਰਟਫੋਨ ''ਚ 5.2 ਇੰਚ ਦੀ ਫੁੱਲ ਐੱਚ. ਡੀ ਆਈ. ਪੀ. ਐੱਸ ਐੱਲ. ਸੀ. ਡੀ ਸਕ੍ਰੀਨ ਹੈ
ਪ੍ਰੋਸੈਸਰ- ਇਹ ਸਮਾਰਟਫੋਨ ਕੰਪਨੀ ਦੇ ਆਕਟਾ-ਕੋਰ ਕਿਰਨ 650 ਪ੍ਰੋਸੈਸਰ ਨਾਲ ਆਉਂਦਾ ਹੈ।
ਮੈਮਰੀ- ਫੋਨ ''ਚ ਮਲਟੀ ਟਾਸਕਿੰਗ ਲਈ 2 ਜੀ. ਬੀ ਰੈਮ ਅਤੇ 16 ਜੀ. ਬੀ ਇਨ-ਬਿਲਟ ਸਟੋਰੇਜ ਹੈ ਜਿਸਨੂੰ ਮਾਇਕ੍ਰੋ.ਐੱਸ. ਡੀ ਕਾਰਡ ਨਾਲ (128 ਜੀ.ਬੀ) ਤੱਕ ਵਧਾਈ ਜਾ ਸਕਦੀ ਹੈ।
ਕੈਮਰਾ ਸੈਟਅਪ- ਇਸ ਫੋਨ ''ਚ ਐੈਫ/2.0 ਅਪਰਚਰ ਅਤੇ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ ਅਪਰਚਰ ਐੱਫ/2.0 ਨਾਲ 8 ਮੈਗਾਪਿਕਸਲ ਦਾ ਹੈ।
ਓ.ਐੱਸ-ਹਾਨਰ 5ਸੀ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਜਿਸ ਦੇ ''ਤੇ ਈ.ਐੱਮ. ਊ. ਆਈ ਸਕੀਨ ਦਿੱਤੀ ਗਈ ਹੈ
ਬੈਟਰੀ— ਹੈਂਡਸੈੱਟ ਨੂੰ ਪਾਵਰਫੁੱਲ ਬਣਾਉਣ ਲਈ 3000 ਐੱਮ. ਏ.ਐੱਚ ਦੀ ਬੈਟਰੀ ਹੈ।
ਕੁਝ ਹੋਰ ਫੀਚਰਸ-ਫੋਨ ਦੇ ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਹੈ। ਡੁਅਲ ਸਿਮ ਸਪੋਰਟ ਵਾਲੇ ਹਾਨਰ 4ਸੀ ''ਚ ਕੁਨੈੱਕਟੀਵਿਟੀ ਦੇ ਤੌਰ ''ਤੇ ਬਲੂਟੁੱਥ ਵੀ4.1, ਵਾਈ-ਫਾਈ, ਜੀ. ਪੀ.ਐੱੇਸ, ਗਲੋਨਾਸ ਜਿਹੇ ਫੀਚਰ ਦਿੱਤੇ ਗਏ ਹਨ। ਫੋਨ ਯੂ. ਐੱਸ.ਬੀ ਟਾਈਪ - ਸੀ ਸਪੋਰਟ ਨਾਲ ਆਉਂਦਾ ਹੈ।