ਬੂਟਿਆਂ ਦੀ ਸੰਭਾਲ ਕਰੇਗਾ ਇਹ ਨਵਾਂ ''SMART POT'' (ਵੀਡੀਓ)
Thursday, Jan 21, 2016 - 05:13 PM (IST)
ਜਲੰਧਰ— ਜਿਨ੍ਹਾਂ ਲੋਕਾਂ ਨੂੰ ਬੂਟੇ ਲਗਾਉਣ ''ਚ ਇੰਟਰਸਟ ਹੈ ਪਰ ਜਗ੍ਹਾਂ ਦੀ ਕਮੀ ਦੇ ਨਾਲ-ਨਾਲ ਉਸਦੀ ਸੰਭਾਲ ਨਹੀ ਕਰ ਪਾਉਂਦੇ ਹਨ ਤਾਂ ਹੁਣ ਨਿਰਾਸ਼ ਹੋਣ ਦੀ ਲੋੜ ਨਹੀ ਕਿਉਂਕਿ ਹੁੱਣ ਇਕ ਅਜਿਹਾ SMART flower POT ਬਣਾਇਆ ਗਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਘਰ ''ਚ ਹੀ ਵੱਡੇ ਬੂਟੇ ਲਗਾ ਸਕਦੇ ਹੋ ਅਤੇ ਆਸਾਨੀ ਨਾਲ ਸੰਭਾਲ ਵੀ ਕਰ ਸਕਦੇ ਹੋ।
ਫਰਾਂਸ ਦੀ ਇਲੈਕਟ੍ਰਾਨਿਕਸ ਕੰਪਨੀ ਪੈਰਟ ਨੇ ਇਕ ਅਜਿਹਾ ''ਸਮਾਰਟ ਫਲਾਵਰ ਪੌਟ'' ਪੇਸ਼ ਕੀਤਾ ਹੈ, ਜੋ ਕਿਸੇ ਵੀ ਬੂਟੇ ਨੂੰ ਜਿਉਂਦਾ ਰੱਖਣ ਦਾ ਦਾਅਵਾ ਕਰਦਾ ਹੈ।
ਪੈਰਿਸ ''ਚ ਸਥਿਤ ਕੰਪਨੀ ਦੇ ਮੁਤਾਬਕ, ਇਸ ''ਪੈਰਟ ਪੌਟ'' ਦੇ ਅੰਦਰ ਕਈ ਸੈਂਸਰ ਲਗਾਏ ਗਏ ਹਨ, ਜੋ ਬੂਟੇ ਦੇ ਸਹੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੀ.ਐੱਚ, ਤਾਪਮਾਨ, ਪ੍ਰਕਾਸ਼, ਨਮੀ ਅਤੇ ਖਾਦ ਦੀ ਮਾਤਰਾ ਨੂੰ ਮਾਪਦਾ ਹੈ, ਇਸ ਤੋਂ ਅਸਾਨੀ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਬੂਟੇ ਨੂੰ ਪਾਣੀ ਅਤੇ ਸੂਰਜ ਦੀ ਰੋਸ਼ਨੀ ਸਹੀ ਮਾਤਰਾ ''ਚ ਮਿਲ ਰਹੀ ਹੈ ਜਾਂ ਨਹੀਂ? ਇਸ ਬਾਰੇ ਜਾਣਕਾਰੀ ਸਮਾਰਟ ਫੋਨ ''ਤੇ ''flower Power'' ਐਪ ਦੇ ਜ਼ਰੀਏ ਮਿਲ ਜਾਵੇਗੀ।
ਇਸ POT ''ਚ ਦੋ ਲੀਟਰ ਤੱਕ ਪਾਣੀ ਆ ਸਕਦਾ ਹੈ, ਜੋ ਕਈ ਬੂਟਿਆਂ ਲਈ ਇਕ ਹਫ਼ਤੇ ਤੱਕ ਪਾਣੀ ਦੀ ਪੂਰਤੀ ਕਰਦਾ ਹੈ, ਇਸ POT ਨੂੰ ਡਿਜ਼ਾਈਨ ਕਰਨ ਵਾਲੇ Vincent Bihler ਨੇ ਕਿਹਾ, ਇਸ ਤਕਨੀਕ ਨਾਲ ਪਤਾ ਲਗ ਸਕੇਗਾ ਕਿ ਬੂਟੇ ਦਾ ਧਿਆਨ ਕਿਸ ਤਰ੍ਹਾਂ ਰੱਖਣਾ ਹੈ। ਪਾਣੀ ਦੀ ਜ਼ਰੂਰਤ ਹੋਣ ''ਤੇ POT ਆਪ ਹੀ ਬੂਟੇ ਲਈ ਪਾਣੀ ਦੀ ਪੂਰਤੀ ਕਰੇਗਾ, ਪੈਰਟ ਕੰਪਨੀ ਇਸ POT ਨੂੰ ਅਪ੍ਰੈਲ ''ਚ ਬਾਜ਼ਾਰ ''ਚ ਲਿਆਵੇਗੀ, ਇਹ ਦੇ ਨਾਲ ਹੀ ਐਪ ਵੀ ਜਾਰੀ ਹੋਵੇਗੀ, ਜਿਸ ''ਚ 7,000 ਬੂਟਿਆਂ ਬਾਰੇ ''ਚ ਜਾਣਕਾਰੀ ਹੋਵੇਗੀ। ਹੋਰ ਵਿਸਥਾਰ ਨਾਲ ਜਾਨਣ ਲਈ ਉਪਰ ਦਿੱਤੀ ਗਈ ਵੀਡੀਓ ''ਤੇ ਕਲਿੱਕ ਕਰ ਕੇ ਵੇਖੋ।