ਟਾਈਟਨ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਮਿਲਣਗੇ ਕਈ ਨਵੇਂ ਫੀਚਰਸ
Thursday, Aug 11, 2016 - 01:36 PM (IST)
.jpg)
ਜਲੰਧਰ- ਟਾਇਟਨ ਨੇ ਬਾਜ਼ਾਰ ''ਚ ਆਪਣੀ ਇਕ ਨਵੀਂ ਸਮਾਰਟਵਾਚ ਟਾਇਟਨ ਜਕਸਟ ਪ੍ਰੋ ਪੇਸ਼ ਕੀਤੀ ਹੈ। ਇਹ ਕੰਪਨੀ ਦੀ ਦੂਜੀ ਸਮਾਰਟਵਾਚ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਟਾਇਟਨ ਜਕਸਟ ਨੂੰ ਪੇਸ਼ ਕੀਤਾ ਸੀ। ਟਾਇਟਨ ਜਕਸਟ ਪ੍ਰੋ ਆਨਲਾਇਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ''ਤੇ ਸਿਲਵਰ ਅਤੇ ਬਲੈਕ ਰੰਗ ''ਚ ਉਪਲੱਬਧ ਹੈ ਅਤੇ ਇਸਦੀ ਕੀਮਤ 22, 995ਰੁਪਏ ਹੈ।
ਟਾਇਟਨ ਜਕਸਟ ਪ੍ਰੋ ''ਚ ਸਰਕੁਲਰ ਡਾਇਲ ਮੌਜੂਦ ਹੈ। ਇਸ ''ਚ 1.3-ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦੀ ਰੈਜ਼ੋਲਿਊਸ਼ਨ 360x360 ਪਿਕਸਲ ਹੈ। ਇਸ iPS LED ਡਿਸਪਲੇ ''ਚ ਕੋਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਮੌਜੂਦ ਹੈ। ਇਹ ਕਈ ਤਰ੍ਹਾਂ ਦੇ ਕਸਟਮ ਡਾਇਲ ਦੇ ਨਾਲ ਪੇਸ਼ ਕੀਤੀ ਗਈ ਹੈ।
ਇਹ ਵਾਚ ਲੈਦਰ ਸਟਰੇਪ ਦੇ ਨਾਲ ਆਉਂਦੀ ਹੈ। ਇਹ ਵਾਚ ਵਾਟਰ ਰੇਸਿਸਟੇਂਟ ਹੈ। ਇਸ ''ਚ ਐਕਸਲੇਰੋਮੀਟਰ ਵੀ ਦਿੱਤਾ ਗਿਆ ਹੈ। ਇਸ ''ਚ ਸਟੇਪ ਕਾਊਂਟਰ ਵੀ ਮੌਜੂਦ ਹੈ। ਇਹ ਵਾਚ 1.7GHz ਡਿਊਲ ਕੋਰ ਪ੍ਰੋਸੈਸਰ, 512 MB ਦੀ ਰੈਮ ਅਤੇ 4GB ਦੀ ਇੰਟਰਨਲ ਸਟੋਰੇਜ ਨਾਲ ਲੈਸ ਹੈ। ਇਸ ਵਾਚ ''ਚ 450mAh ਦੀ ਬੈਟਰੀ ਅਤੇ ਬਲੂਟੁੱਥ ਨਾਲ ਵੀ ਲੈਸ ਹੈ। ਇਸ ਦਾ ਸਾਇਜ਼ 49.5x50.2x15.2 mm ਹੈ . ਇਹ ਵਾਚ ਐਂਡ੍ਰਾਇਡ 4.4 ਅਤੇ iOS 8 ਦੇ ਨਾਲ ਕਮਪੈਟਿਬਲ ਹੈ।