ਟਿਪਸ: ਇਸ ਤਰ੍ਹਾਂ ਵਧਾਓ ਆਪਣੇ Instagram ਫਾਲੋਅਰਜ਼

10/23/2016 5:49:05 PM

ਜਲੰਧਰ- ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ''ਚੋਂ ਹੋ ਜੋ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ''ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਤੁਹਾਨੂੰ ਫਾਲੋ ਕਰਨ ਤਾਂ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਇਨ੍ਹਾਂ ਕੰਮਾਂ ਲਈ ਕੰਪਨੀਆਂ ਵੀ ਹਨ ਜੋ ਸੈਲੇਬਲ ਅਤੇ ਚਰਚਿਤ ਲੋਕਾਂ ਲਈ ਇਹ ਕੰਮ ਕਰਦੀਆਂ ਹਨ। ਜੇਕਰ ਤੁਸੀਂ ਵੀ ਫੋਟੋ ਸ਼ੇਅਰਿੰਗ ਐਪ ''ਇੰਸਟਾਗ੍ਰਾਮ'' ''ਤੇ ਆਪਣੇ ਫਾਲੋਅਰਜ਼ ਦੀ ਗਿਣਤੀ ''ਚ ਵਾਧਾ ਕਰਨਾ ਚਾਹੁੰਦੋ ਹੋ ਤਾਂ ਇਹ ਟਿਪਸ ਤੁਹਾਡੇ ਕੰਮ ਆ ਸਕਦੇ ਹਨ। 
 
ਫੋਟੋ ਦੀ ਕੁਆਲਿਟੀ ਦਾ ਧਿਆਨ ਰੱਖੋ
ਫੋਟੋ ਸ਼ੇਅਰ ਕਰਦੇ ਸਮੇਂ ਫੋਟੋ ਦੀ ਕੁਆਲਿਟੀ ''ਤੇ ਵੀ ਧਿਆਨ ਦਿਓ। ਬਲੱਰ ਅਤੇ ਪਿਕਸਲੇਟ ਫੋਟੋਜ਼ ਨਾਲੋਂ ਚੰਗਾ ਹੈ ਕਿ ਫੋਟੋ ਇਸ ਸਟਾਈਲ ''ਚ ਹੋਵੇ ਕਿ ਲੋਕ ਕੁਮੈਂਟ ਕਰਨ ''ਤੇ ਮਜਬੂਰ ਹੋ ਜਾਣ। 
 
ਕੈਪਸ਼ਨ ਲਗਾਓ
ਸਿਰਫ ਤਸਵੀਰ ਹੀ ਖੂਬਸੂਰਤ ਨਹੀਂ ਸਗੋ ਇਕ ਬਿਹਤਰੀਨ ਕੈਪਸ਼ਨ ਵੀ ਲਾਈਕਸ ਅਤੇ ਫਾਲੋਅਰਜ਼ ਵਧਾਉਣ ''ਚ ਮਦਦ ਕਰਦੀ ਹੈ। ਫੋਟੋ ਅਪਲੋਡ ਕਰਦੇ ਸਮੇਂ ਘੱਟ ਸ਼ਬਦਾਂ ''ਚ ਕੈਪਸ਼ਨ ਜ਼ਰੂਰ ਦਿਓ, ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਤੁਹਾਡੇ ਨਾਲ ਜੁੜਣਗੇ। ਤਸਵੀਰ ਦੇ ਨਾਲ ਦਿੱਤੀ ਗਈ ਕੈਪਸ਼ਨ ਨਾਲ ਲੋਕਾਂ ਨੂੰ ਤਸਵੀਰ ਬਾਰੇ ਸਮਝਣ ''ਚ ਆਸਾਨੀ ਹੋਵੇਗੀ। 
 
ਹੈਸ਼ਟੈਗ
ਕੋਸ਼ਿਸ਼ ਕਰੋ ਕਿ ਫੋਟੋ ਦੇ ਨਾਲ ਕੋਈ ਹੈਸ਼ਟੈਗ ਵੀ ਪਾਓ, ਜਿਸ ਨਾਲ ਉਸ ਨਾਂ ਨੂੰ ਸਰਚ ਕਰਦੇ ਸਮੇਂ ਫੋਟੋ ਲੋਕਾਂ ਤਕ ਪਹੁੰਚੇਗੀ।
 
ਜਗ੍ਹਾ ਦਾ ਨਾਂ ਪਓ
ਜੇਕਰ ਕਿਸੇ ਖਾਸ ਜਗ੍ਹਾ ''ਤੇ ਫੋਟੋ ਖਿੱਚੀ ਹੈ ਤਾਂ ਉਸ ਦਾ ਨਾਂ ਜਿਵੇਂ ਸ਼ਹਿਰ, ਦੇਸ਼, ਹੋਟਲ, ਰੈਸਟੋਰੈਂਟ ਆਦਿ ਬਾਰੇ ਲਿਖੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਇਨ੍ਹਾਂ ਨਾਲ ਜੁੜੇ ਲੋਕ ਤੁਹਾਡੀਆਂ ਤਸਵੀਰਾਂ ਨੂੰ ਪ੍ਰਮੋਟ ਕਰਨਗੇ ਅਤੇ ਜੇਕਰ ਤਸਵੀਰ ਕਿਸੇ ਦੂਜੇ ਸ਼ਹਿਰ ਦੀ ਹੈ ਤਾਂ ਹੈਸ਼ਟੈਗ ''ਚ ਉਸ ਸ਼ਹਿਰ ਦਾ ਨਾਂ ਵੀ ਲਿਖੋ। 
 
ਟੈਗ ਕਰੋ
ਕੋਈ ਵੀ ਫੋਟੋ ਸ਼ੇਅਰ ਕਰਦੇ ਸਮੇਂ ਕੁਝ ਲੋਕਾਂ ਨੂੰ ਟੈਗ ਕਰ ਦਿਓ, ਇਸ ਨਾਲ ਤੁਹਾਡੀ ਫੋਟੋ ਡਾਇਰੈਕਟ ਦੂਜੇ ਲੋਕਾਂ ਤਕ ਪਹੁੰਚੇਗੀ। 
 
ਰਾਈਟ ਟਾਈਮ ਚੁਣੋ
ਸਮਾਂ ਆਪਣੀ ਖਾਸ ਅਹਿਮਿਅਤ ਰੱਖਦਾ ਹੈ ਇਸ ਲਈ ਸਿਰਫ ਫੋਟੋ ਅਪਲੋਡ ਹੀ ਨਾ ਕਰੋ ਸਗੋਂ ਆਪਣੀ ਪੋਸਟ ਦਾ ਰਾਈਟ ਟਾਈਮ ਚੁਣੋ ਜਿਵੇ- ਲੰਚ ਦੀ ਫੋਟੋ ਪਾ ਰਹੇ ਹੋ ਤਾਂ ਦੁਪਹਿਰ ''ਚ ਅਤੇ ਡਿਨਰ ਦੀ ਫੋਟੋ ਪਾ ਰਹੇ ਹੋ ਤਾਂ ਰਾਤ ਦਾ ਸਮਾਂ ਸਹੀ ਰਹੇਗਾ। ਤੁਸੀਂ ਲਾਈਮਲਾਈਟ ''ਚ ਰਹਿਣਾ ਚਾਹੁੰਦੇ ਹੋ ਤਾਂ ਕਰੰਟ ਟਾਪਿਕ ''ਤੇ ਪੋਸਟ ਸ਼ੇਅਰ ਕਰੋ।
 
 

Related News