ਆਨਲਾਈਨ ਡੇਟਿੰਗ ਐਪ Tinder ''ਚ ਆ ਸਕਦੈ ਨਵਾਂ ਵੀਡੀਓ ਫੀਚਰ

02/19/2017 12:53:28 PM

ਜਲੰਧਰ- ਆਉਣ ਵਾਲੇ ਦਿਨਾਂ ''ਚ ਤੁਸੀਂ ਟਿੰਡਰ (Tinder) ''ਚ ਰਾਈਟ ਸਵਾਈਪ ਕਰਨ ਤੋਂ ਪਹਿਲਾਂ ਸਾਹਮਣੇ ਵਾਲਾ ਵੀਡੀਓ ਦੇਖ ਸਕੋਗੇ। ਆਨਲਾਈਨ ਡੇਟਿੰਗ ਐਪ (Tinder) ਨੇ ਵੀਡੀਓ ਮੈਸੇਜਿੰਗ ਐਪ ਵ੍ਹੀਲ (Wheel) ਨੇ ਕਬਜਾ ਕਰ ਲਿਆ ਹੈ। ਰਿਪੋਰਟ ਦੇ ਮੁਤਾਬਕ Tinder ਆਪਣੇ ਐਪ ''ਚ ਵੀਡੀਓ ਫੀਚਰ ਜੋੜਨ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਬਾਰੇ ''ਚ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬਿਜ਼ਨੈੱਸ ਇਨਸਾਈਡਰ ਖਬਰ ਦੇ ਮੁਤਾਬਕ Wheel ਦੇ ਕੋ-ਫਾਊਂਡਰ ਅਤੇ ਉਨ੍ਹਾਂ ਦੀ ਟੀਮ Tinder ਜਵਾਈਨ ਕਰਨ ਵਾਲੀ ਹੈ ਜਿੱਥੇ ਦੋਨੋਂ ਕੰਪਨੀਆਂ ਮਿਲ ਕੇ ਕੰਮ ਕਰਣਗੀਆਂ।

Wheel ਦੇ ਕੁਝ ਫੀਚਰ ਸਨੈਪਚੈਟ ਨਾਲ ਮਿਲਦੇ ਜੁਲਦੇ ਹਨ ਹੋ ਸਕਦਾ ਹੈ ਕਿ ਫੀਚਰਸ ਦਾ ਇਸਤੇਮਾਲ ਟੀਂਡਰ ''ਚ ਕੀਤਾ ਜਾਵੇ। Tinder ਆਪਣੇ ਆਪ ''ਚ ਕਾਫੀ ਦਿਨਾਂ ਤੋਂ ਕੁਝ ਨਵੇਂ ਟੈਬ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਪਿਛਲੀ ਗਰਮੀ ''ਚ ਐਪ ਨੇ Tinder Social ਨੂੰ ਪੇਸ਼ ਕੀਤਾ ਸੀ। ਜਿਸ ''ਚ ਇਕ ਗਰੁਪ ਦੇ ਲੋਕ ਦੂਜੇ ਗਰੁਪ ਨਾਲ ਜੁੜ ਕੇ ਬਾਹਰ ਜਾਣ ਦੀ ਤਿਆਰੀ ਸਕਦੇ ਹਨ। ਹੋ ਸਕਦਾ ਹੈ ਇਥੇ Wheel ਦੀ ਵੀਡੀਓ ਫੀਚਰ ਕੰਮ ਆ ਜਾਵੇ ਤਾਂ ਕਿ ਲੋਕ ਆਪਣੇ ਦੀ ਵੀਡੀਓ ਸ਼ੇਅਰ ਕਰ ਸਕਣ। ਸੰਭਾਵਨਾ ਇਹ ਵੀ ਹੈ ਕਿ Wheel ਦੀ ਮਦਦ ਨਾਲ Tinder ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਇਆ ਜਾਵੇ ਕਿਓਕਿ ਜੇਕਰ ਯੂਜ਼ਰਸ ਵੀਡੀਓ ਅਪਲੋਡ ਕਰਨ ਲਗੇ ਤਾਂ ਫੇਕ ਪ੍ਰੋਫਾਇਲ ਨੂੰ ਖਤਮ ਕਰਨ ''ਚ ਕਾਫੀ ਮਦਦ ਮਿਲ ਸਕਦੀ ਹੈ ਜੋ ਕਿ ਇਸ ਫੀਚਰ ਨਾਲ ਯੂਜ਼ਰਸ ਨੂੰ ਕਾਫੀ ਮਜ਼ਾ ਆਉਣ ਵਾਲਾ ਹੈ।


Related News