ਸ਼ਾਨਦਾਰ ਫੀਚਰਜ਼ ਵਾਲੀ Timex ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, ਜਾਣੋ ਕੀਮਤ
Wednesday, Jul 14, 2021 - 01:38 PM (IST)
ਗੈਜੇਟ ਡੈਸਕ– ਅਮਰੀਕੀ ਘੜੀ ਨਿਰਮਾਤਾ ਕੰਪਨੀ Timex ਨੇ ਸ਼ਾਨਦਾਰ ਫੀਚਰਜ਼ ਨਾਲ ਭਾਰਤ ’ਚ ਆਪਣੀ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। Timex Helix Smart 2.0 ਸਮਾਰਟਵਾਚ ਨੂੰ ਤਾਪਮਾਨ ਸੈਂਸਰ, ਹਾਰਟ ਰੇਟ ਸੈਂਸਰ ਅਤੇ ਮਲਟੀਪਲ ਵਾਚ ਫੇਸਿਜ਼ ਨਾਲ ਲਿਆਇਆ ਗਿਆ ਹੈ। ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਇਕ ਵਾਰ ਫੁਲ ਚਾਰਜ ਹੋ ਕੇ 9 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਵਿਚ ਤਿੰਨ ਵੱਖ-ਵੱਖ ਮੋਡਸ ਵੀ ਮਿਲਦੇ ਹਨ।
ਇਸ ਸਮਾਰਟਵਾਚ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਐਮੇਜ਼ਾਨ ਇੰਡੀਆ ’ਤੇ ਪ੍ਰਾਈਮ ਡੇ ਸੇਲ ਦੌਰਾਨ ਬਲੈਕ, ਮੈਸ਼ ਬਲੈਕ, ਗ੍ਰੀਨ, ਗ੍ਰੀਨ ਰੋਜ਼ ਮੈਸ਼ ਅਤੇ ਚਿੱਟੇ ਰੰਗ ’ਚ ਹੋਵੇਗੀ।
Timex Helix Smart 2.0 ਦੀਆਂ ਖੂਬੀਆਂ
- Timex Helix Smart 2.0 ਸਮਾਰਟਵਾਚ ’ਚ 1.55 ਇੰਚ ਦੀ ਕਲਰ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਟੱਚ-ਸਕਰੀਨ ਨੂੰ ਸੁਪੋਰਟ ਕਰਦੀ ਹੈ।
- ਇਸ ਵਿਚ ਬਾਡੀ ਤਾਪਮਾਨ ਮਾਨੀਟਰਿੰਗ ਅਤੇ ਹਾਰਟ ਰੇਟ ਮਾਨੀਟਰਿੰਗ ਵਰਗੇ ਫੀਚਰਜ਼ ਮਿਲਦੇ ਹਨ।
- ਇਸ ਦੀ ਬੈਟਰੀ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਸਟੈਂਡਬਾਈ ਟਾਈਮ 15 ਦਿਨਾਂ ਦਾ ਹੈ।
- ਇਸ ਨੂੰ ਕਰੀਬ 3 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ।
- ਇਸ ਵਿਚ ਟ੍ਰੇਡਮਿਲ, ਬਾਸਕਿਟਬਾਲ, ਯੋਗ, ਫੁੱਟਬਾਲ ਆਦਿ ਮੋਡਸ ਮਿਲਦੇ ਹਨ।
- ਵਾਟਰ ਅਤੇ ਡਸਟ ਰੈਸਿਸਟੈਂਟ ਲਈ ਇਸ ਵਾਚ ਨੂੰ IP68 ਦੀ ਰੇਟਿੰਗ ਮਿਲੀ ਹੈ।
- ਇਸ ਵਿਚ ਚਾਰ ਵਾਚ ਫੇਸਿਜ਼ ਮਿਲਣਗੇ, ਹਾਲਾਂਕਿ, ਐਪ ਰਾਹੀਂ ਤੁਸੀਂ 20 ਹੋਰ ਵਾਚ ਫੇਸਿਜ਼ ਨੂੰ ਵੀ ਇਸ ਵਿਚ ਇਸਤੇਮਾਲ ਕਰ ਸਕਦੇ ਹੋ।