iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ
Friday, Jun 18, 2021 - 02:00 PM (IST)
ਗੈਜੇਟ ਡੈਸਕ– ਐਂਡਰਾਇਡ ਦੀ ਸਕਿਓਰਿਟੀ ਨੂੰ ਲੈ ਕੇ ਤਾਂ ਹਮੇਸ਼ਾ ਹੀ ਸਵਾਲ ਉਠਦੇ ਰਹੇ ਹਨ ਪਰ ਅਧਿਕਾਰਤ ਤੌਰ ’ਤੇ ਕਿਸੇ ਕੰਪਨੀ ਦੇ ਸੀ.ਈ.ਓ. ਨੇ ਅਜੇ ਤਕ ਅਜਿਹਾ ਨਹੀਂ ਕੀਤਾ ਸੀ। ਹੁਣ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਇਕ ਲਾਈਵ ਚੈਟ ਸ਼ੋਅ ’ਚ ਕਿਹਾ ਹੈ ਕਿ ਆਈ.ਓ.ਐੱਸ. ਦੇ ਮੁਕਾਬਲੇ ਐਂਡਰਾਇਡ ਡਿਵਾਈਸ ’ਚ 47 ਫ਼ੀਸਦੀ ਜ਼ਿਆਦਾ ਮਾਲਵੇਅਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਐਂਡਰਾਇਡ ਦੇ ਮੁਕਾਬਲੇ ਐਪਲ ਆਪਣੇ ਡਿਵਾਈਸ ਦੀ ਪ੍ਰਾਈਵੇਸੀ ’ਤੇ ਜ਼ਿਆਦਾ ਧਿਆਨ ਦਿੰਦੀ ਹੈ।
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
ਟਿਮ ਕੁਕ ਨੇ ਐਂਡਰਾਇਡ ਸਕਿਓਰਿਟੀ ਨੂੰ ਕਮਜ਼ੋਰ ਦੱਸਦੇ ਹੋਏ ਕਿਹਾ ਕਿ ਐਂਡਰਾਇਡ ’ਚ ਸਾਈਡਲੋਡਿੰਗ ਬਹੁਤ ਜ਼ਿਆਦਾ ਹੁੰਦੀ ਹੈ, ਜਦਕਿ ਆਈ.ਓ.ਐੱਸ. ’ਚ ਅਜਿਹਾ ਨਹੀਂ ਹੈ। ਸਾਈਡਲੋਡਿੰਗ ਦਾ ਮਤਲਬ ਕਿਸੇ ਡਿਵਾਈਸ ’ਚ ਥਰਡ ਪਾਰਟੀ ਐਪ ਦਾ ਡਾਊਨਲੋਡ ਹੋਣਾ ਹੈ। ਆਮਤੌਰ ’ਤੇ ਤੁਸੀਂ ਵੇਖਿਆ ਹੋਵੇਗਾ ਕਿ ਐਂਡਰਾਇਡ ’ਚ ਏ.ਪੀ.ਕੇ. ਰਾਹੀਂ ਵੀ ਐਪ ਨੂੰ ਇੰਸਟਾਲ ਕੀਤਾ ਜਾਂਦਾ ਹੈ, ਜਦਕਿ ਆਈ.ਓ.ਐੱਸ. ’ਚ ਅਜਿਹਾ ਨਹੀਂ ਹੁੰਦਾ।
ਇਹ ਵੀ ਪੜ੍ਹੋ– ਕੋਵਿਡ ਦੀਆਂ ਫਰਜ਼ੀ ਖਬਰਾਂ ਲਈ ਫੇਸਬੁੱਕ ਨੇ ਸ਼ੁਰੂ ਕੀਤਾ ‘ਥਰਡ ਪਾਰਟੀ ਫੈਕਟ ਚੈਕਿੰਗ’ ਪ੍ਰੋਗਰਾਮ
ਕੁਕ ਨੇ ਕਿਹਾ ਕਿ ਐਪਲ ਦੀ ਡਿਵਾਈਸ ਲਈ ਸਿਰਫ਼ ਇਕ ਹੀ ਐਪ ਸਟੋਰ ਹੈ, ਜਦਕਿ ਐਂਡਰਾਇਡ ਡਿਵਾਈਸ ਦੀ ਐਪ ਲਈ ਕਈ ਸਟੋਰ ਹਨ। ਆਈ.ਓ.ਐੱਸ. ਡਿਵਾਈਸ ਦੀ ਸਕਿਓਰਿਟੀ ਲਈ ਹੀ ਕਿਸੇ ਹੋਰ ਐਪ ਸਟੋਰ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਐਪ ਸਟੋਰ ’ਤੇ ਕਿਸੇ ਵੀ ਐਪ ਨੂੰ ਪਬਲਿਕ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕੀਤੀ ਜਾਂਦੀ ਹੈ। ਉਂਝ ਤਾਂ ਗੂਗਲ ਦੇ ਪਲੇਅ ਸਟੋਰ ’ਤੇ ਵੀ ਐਪ ਰੀਵਿਊ ਅਤੇ ਜਾਂਚ ਤੋਂ ਬਾਅਦ ਹੀ ਪਬਲਿਸ਼ ਹੁੰਦੇ ਹਨ ਪਰ ਗੂਗਲ ਪਲੇਅ ਸਟੋਰ ’ਤੇ ਹਮੇਸ਼ਾ ਮਾਲਵੇਅਰ ਨੂੰ ਲੈ ਕੇ ਸ਼ਿਕਾਇਤ ਮਿਲਦੀ ਹੈ।
ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ
ਕਈ ਵਾਰ ਡਿਵੈਲਪਰ ਹੀ ਗੂਗਲ ਨੂੰ ਚਕਮਾ ਦੇ ਕੇ ਮਾਲਵੇਅਰ ਅਤੇ ਐਡਵੇਅਰ ਵਾਲੇ ਐਪ ਨੂੰ ਪਬਲਿਸ਼ ਕਰ ਦਿੰਦੇ ਹਨ ਤਾਂ ਕਈ ਵਾਰ ਬੈਨ ਹੋ ਚੁੱਕੇ ਐਪ ਵੀ ਦੂਜੇ ਨਾਂ ਨਾਲ ਸਟੋਰ ’ਤੇ ਆ ਜਾਂਦੇ ਹਨ। ਦੱਸ ਦੇਈਏ ਕਿ ਟਿਮ ਕੁਕ ਨੇ ਇਹ ਗੱਲਾਂ VivaTech 2021 ਈਵੈਂਟ ’ਚ ਕਹੀਆਂ ਹਨ। ਇਸ ਈਵੈਂਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸਨ। ਇਸ ਨੂੰ ਯੂਰਪ ਦਾ ਸਭ ਤੋਂ ਵੱਡਾ ਈਵੈਂਟ ਦੱਸਿਆ ਜਾ ਰਿਹਾ ਹੈ।