ਟਿਕਟੌਕ ਦਾ ਦੁਨੀਆਭਰ 'ਚ ਜਲਵਾ, ਸਾਲ 2020 'ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ

Friday, Dec 11, 2020 - 07:06 PM (IST)

ਟਿਕਟੌਕ ਦਾ ਦੁਨੀਆਭਰ 'ਚ ਜਲਵਾ, ਸਾਲ 2020 'ਚ ਸਭ ਤੋਂ ਜ਼ਿਆਦਾ ਹੋਇਆ ਡਾਊਨਲੋਡ

ਗੈਜੇਟ ਡੈਸਕ—ਟਿਕਟੌਕ ਭਲੇ ਹੀ ਭਾਰਤ 'ਚ ਬੈਨ ਹੋ ਗਿਆ ਹੈ ਪਰ ਇਸ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਦਾ ਦੁਨੀਆਭਰ 'ਚ ਜਲਵਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੀ ਟਿਕਟੌਕ ਸਾਲ 2020 'ਚ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਮੋਬਾਇਲ ਐਪ ਬਣ ਗਿਆ ਹੈ। ਹਾਲ ਹੀ 'ਚ ਮਸ਼ਹੂਰ ਮੋਬਾਇਲ ਐਪ ਐਨਾਲਿਟਿਕਸ ਫਰਮ App Annie ਨੇ ਸਾਲ 2020 ਦੇ Mobile App Trends ਨੂੰ ਲੈ ਕੇ ਜਾਰੀ ਐਨੁਅਲ ਰਿਪੋਰਟ 'ਚ ਦੱਸਿਆ ਹੈ ਕਿ ਟਿਕਟੌਕ ਨੇ ਫੇਸਬੁੱਕ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੇ ਐਪ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ -ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ

ਇਕ ਅਰਬ ਮੰਥਲੀ ਯੂਜ਼ਰ
ਟਿਕਟੌਕ ਦੀ ਇਹ ਉਪਲਬੱਧੀ ਇਸ ਲਈ ਖਾਸ ਹੈ ਕਿ ਇਸ ਐਪ ਨੇ ਤੀਸਰੀ ਪੁਜ਼ੀਸ਼ਨ ਤੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਹੁਣ ਤੱਕ ਟਿਕਟੌਕ ਐਪ ਵਰਲਡਵਾਇਡ ਡਾਊਨਲੋਡ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਸੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟੌਕ ਦੇ ਅਗਲੇ ਸਾਲ ਇਕ ਅਰਬ ਤੋਂ ਜ਼ਿਆਦਾ ਮੰਥਲੀ ਐਕਟੀਵ ਯੂਜ਼ਰਸ ਹੋ ਜਾਣਗੇ। ਭਾਰਤ 'ਚ ਬੀਤੇ ਜੂਨ 'ਚ ਟਿਕਟੌਕ ਨੂੰ ਬੈਨ ਕਰ ਦਿੱਤਾ ਗਿਆ ਸੀ। ਭਾਰਤ 'ਚ ਟਿਕਟੌਕ ਦੇ 10 ਕਰੋੜ ਤੋਂ ਜ਼ਿਆਦਾ ਯੂਜ਼ਰਸ ਸਨ।

ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਕੋਰੋਨਾ ਕਾਲ 'ਚ ਯੂਜ਼ਰਸ ਦੀ ਵਧੀ ਗਿਣਤੀ
ਟਿਕਟੌਕ ਨੂੰ ਛੱਡ ਦੇਈਏ ਤਾਂ ਫਿਲਹਾਲ ਫੇਸਬੁੱਕ ਗਰੁੱਪ ਦੇ ਐਪਸ ਦਾ ਦੁਨੀਆਭਰ 'ਚ ਜਲਵਾ ਹੈ ਅਤੇ ਟੌਪ 5 'ਚ ਇਸ ਗਰੁੱਪ ਦੇ 3 ਐਪ ਹਨ, ਜੋ ਕਿ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਹਨ। ਟੌਪ 5 'ਚ ਚੀਨ ਦੇ ਮਸ਼ਹੂਰ ਵੀਡੀਓ ਕਾਨਫਰੰਸਿੰਗ ਐਪ ਜ਼ੂਮ ਦਾ ਵੀ ਨੰਬਰ ਆਉਂਦਾ ਹੈ ਜੋ ਕਿ ਸਾਲ 2020 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਮੋਬਾਇਲ ਐਪ ਦੀ ਲਿਸਟ 'ਚ ਚੌਥੀ ਪੁਜ਼ੀਸ਼ਨ 'ਤੇ ਆਉਂਦਾ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੋਰੋਨਾ ਗਲੋਬਲੀ ਮਹਾਮਾਰੀ ਦੇ ਦੌਰ 'ਚ ਮੋਬਾਇਲ ਯੂਜ਼ਰਸ ਅਤੇ ਯੂਜ਼ਰਸ ਟਾਈਮ ਦੀ ਗਿਣਤੀ ਕਾਫੀ ਵਧ ਗਈ ਹੈ ਜਦ ਕਿ ਹਾਲਾਤ ਆਮ ਰਹਿੰਦੇ ਹਾਂ 2-3 ਸਾਲ ਬਾਅਦ ਅਜਿਹਾ ਦੇਖਣ ਨੂੰ ਮਿਲਦਾ।

ਇਹ ਵੀ ਪੜ੍ਹੋ -ਕੋਵਿਡ-19 ਐਂਟੀਬਾਡੀ ਜਾਂਚ ਦੀ ਰਿਪੋਰਟ 'ਚ ਲੱਗਦੈ ਸਿਰਫ 20 ਮਿੰਟ ਦਾ ਸਮਾਂ

ਇਹ ਹਨ ਟੌਪ 10 ਐਪਸ
ਦੁਨੀਆਭਰ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲੇ ਐਪਸ 'ਚ ਟਿਕਟੌਕ, ਫੇਸਬੁੱਕ, ਵਟਸਐਪ, ਜ਼ੂਮ ਅਤੇ ਇੰਸਟਾਗ੍ਰਾਮ ਤੋਂ ਬਾਅਦ ਫੇਸਬੁੱਕ ਮੈਸੇਂਜਰ, ਗੂਗਲ ਮੀਟ, ਸਨੈਪਚੈਟ, ਟੈਲੀਗ੍ਰਾਮ ਅਤੇ ਲਾਈਕੀ ਹਨ। ਉੱਥੇ ਸਭ ਤੋਂ ਜ਼ਿਆਦਾ ਸਮਾਂ ਯੂਜ਼ਰਸ ਟੀਂਡਰ ਵਰਗੇ ਐਪ 'ਤੇ ਗੁਜ਼ਾਰਦੇ ਹਨ। ਉਸ ਤੋਂ ਬਾਅਦ ਟਿਕਟੌਕ, ਯੂਟਿਊਬ, ਡਿਜ਼ਨੀ+, ਟੈਨਸੈਂਟ ਵੀਡੀਓ, ਨੈੱਟਫਲਿਕਸ ਸਮੇਤ ਹੋਰ ਐਪ 'ਤੇ ਜ਼ਿਆਦਾ ਟਾਈਮ ਸਪੈਂਡ ਕਰਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News