PUBG Mobile ਤੋਂ ਬਾਅਦ TikTok ਦੀ ਵੀ ਹੋਵੇਗੀ ਵਾਪਸੀ! ਪੜ੍ਹੋ ਇਹ ਰਿਪੋਰਟ
Friday, Nov 13, 2020 - 06:27 PM (IST)
ਗੈਜੇਟ ਡੈਸਕ– ਪਬਜੀ ਮੋਬਾਇਲ ਅਤੇ ਟਿਕਟੌਕ ਦੋ ਮਸ਼ਹੂਰ ਐਪਸ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ’ਚ ਬੈਨ ਹਨ। ਕੱਲ੍ਹ ਯਾਨੀ 12 ਨਵੰਬਰ ਨੂੰ ਸਾਊਥ ਕੋਰੀਅਨ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਕੰਪਨੀ ਭਾਰਤ ’ਚ ਪਬਜੀ ਮੋਬਾਇਲ ਇੰਡੀਆ ਲਾਂਚ ਕਰਨ ਦੀ ਤਿਆਰੀ ’ਚ ਹੈ। ਪਬਜੀ ਤੋਂ ਬਾਅਦ ਹੁਣ ਟਿਕਟੌਕ ਵੀ ਭਾਰਤ ’ਚ ਵਾਪਸੀ ਕਰ ਸਕਦੀ ਹੈ। ਚੀਨੀ ਐਪ ਟਿਕਟੌਕ ਨੂੰ ਯਕੀਨ ਹੈ ਕਿ ਸਰਕਾਰ ਨਾਲ ਗੱਲਬਾਤ ਕਰਕੇ ਇਸ ਐਪ ’ਤੇ ਲੱਗਾ ਬੈਨ ਹਟਵਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਨਵੇਂ ਅਵਤਾਰ ’ਚ ਵਾਪਸ ਆ ਰਹੀ PUBG Mobile, ਕੰਪਨੀ ਨੇ ਕੀਤੀ ਪੁਸ਼ਟੀ
ਟਿਕਟੌਕ ਇੰਡੀਆ ਹੈੱਡ ਨਿਖਿਲ ਗਾਂਧੀ ਨੇ ਭਾਰਤ ’ਚ ਟਿਕਟੌਕ ਦੇ ਕਾਮਿਆਂ ਨੂੰ ਇਕ ਈ-ਮੇਲ ਕੀਤੀ ਹੈ। ਇਸ ਈ-ਮੇਲ ’ਚ ਉਮੀਦ ਦਿਵਾਈ ਗਈ ਹੈ ਕਿ ਕੰਪਨੀ ਟਿਕਟੌਕ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਟਿਕਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਦੇ ਅੰਦਰ ਭਾਰਤ ’ਚ ਹੁਣ ਵੀ ਕਈ ਕਾਮੇਂ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟਿਕਟੌਕ ਅਤੇ ਹੈਲੋ ਲਈ ਭਾਰਤ ’ਚ ਲਗਭਗ 2,000 ਕਾਮੇਂ ਹਨ ਅਤੇ ਇਸ ਰਿਪੋਰਟ ਮੁਤਾਬਕ, ਇਸ ਵਾਰ ਉਨ੍ਹਾਂ ਨੂੰ ਬੋਨਸ ਵੀ ਮਿਲਿਆ ਹੈ। ਬੋਨਸ ਤੋਂ ਇਲਾਵਾ ਇਸ ਸਾਲ ਕੰਪਨੀ ਨੇ ਆਪਣੇ ਕਾਮਿਆਂ ਦਾ ਸਾਲਾਨਾ ਪਰਫਾਰਮੈਂਸ ਰੀਵਿਊ ਵੀ ਕੀਤਾ ਹੈ। ਕੁਲ ਮਿਲਾ ਕੇ ਇਹ ਹੈ ਕਿ ਟਿਕਟੌਕ ਬੈਨ ਹੋਣ ਦੇ ਬਾਵਜੂਦ ਕੰਪਨੀ ਨੇ ਭਾਰਤ ’ਚ ਕਾਮਿਆਂ ਨੂੰ ਬਣਾਈ ਰੱਖਿਆ ਹੈ ਕਿਉਂਕਿ ਕੰਪਨੀ ਨੂੰ ਉਮੀਦ ਹੈ ਕਿ ਭਾਰਤ ’ਚ ਇਸ ਨੂੰ ਫਿਰ ਤੋਂ ਲਿਆਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ
ਪਬਜੀ ਇੰਡੀਆ ਦੀ ਗੱਲ ਕਰੀਏ ਤਾਂ ਇਸ ਵਾਰ ਭਾਰਤ ’ਚ ਬਿਨਾਂ ਕਿਸੇ ਚੀਨੀ ਕੰਪਨੀ ਦੇ ਆਏਗੀ ਪਰ ਟਿਕਟੌਕ ਨਾਲ ਅਜਿਹਾ ਨਹੀਂ ਹੈ। ਟਿਕਟੌਕ ਨੇ ਅਜੇ ਤਕ ਭਾਰਤ ’ਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਕਿ ਭਾਰਤ ’ਚ ਕਿਸੇ ਦੇ ਨਾਲ ਸਾਂਝੇਦਾਰੀ ਕਰੇਗੀ ਜਾਂ ਨਹੀਂ। ਟਿਕਟੌਕ ਇੰਡੀਆ ਹੈੱਡ ਨੇ ਕਿਹਾ ਹੈ ਕਿ ਅਸੀਂ ਲੋਕਲ ਕਾਨੂੰਨ ਨੂੰ ਫਾਲੋ ਕਰਨ ਨੂੰ ਲੈ ਕੇ ਵਚਨਬੱਧ ਹਾਂ। ਇਨ੍ਹਾਂ ’ਚ ਡਾਟਾ ਸਕਿਓਰਿਟੀ ਅਤੇ ਪ੍ਰਾਈਵੇਸੀ ਰਿਕਵਾਇਰਮੈਂਟ ਸ਼ਾਮਲ ਹਨ। ਸਰਕਾਰ ਨੂੰ ਸਾਡੇ ਵਲੋਂ ਕਲੈਰੀਫਿਕੇਸ਼ਨ ਸਬਮਿਟ ਕਰ ਦਿੱਤਾ ਗਿਆ ਹੈ। ਅਸੀਂ ਆਪਣੇ ਪੂਰੇ ਕਾਮਿਆਂ ਨਾਲ ਆਪਣੇ ਯੂਜ਼ਰਸ ਅਕੇ ਕ੍ਰਿਏਟਰਾਂ ਲਈ ਸਮਰਪਿਤ ਹਾਂ। ਟਿਕਟੌਕ ਨੇ ਉਮੀਦ ਜਤਾਈ ਹੈ ਕਿ ਸਰਕਾਰ ਵਲੋਂ ਪਾਜ਼ੀਟਿਵ ਰਿਸਪਾਂਸ ਮਿਲੇਗਾ। ਅਜਿਹਾ ਕੰਪਨੀ ਨੇ ਇਸ ਆਧਾਰ ’ਤੇ ਕਿਹਾ ਹੈ ਕਿ ਉਹ ਡਾਟਾ ਅਤੇ ਪ੍ਰਾਈਵੇਸੀ ਨੂੰ ਲੈ ਕੇ ਸਰਕਾਰ ਦੁਆਰਾ ਜਾਰੀ ਕੀਤੀ ਗਈ ਗਾਈਡਲਾਈਨ ਅਤੇ ਕਾਨੂੰਨ ਦਾ ਪਾਲਨ ਕਰ ਰਹੀ ਹੈ।
ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ