ਸਾਵਧਾਨ! ਮੁਫ਼ਤ ਰੀਚਾਰਜ ਪਲਾਨ ਦੇ ਫਰਜ਼ੀ SMS ਦੇ ਝਾਂਸੇ ’ਚ ਨਾ ਆਓ, ਹੋ ਸਕਦੈ ਵੱਡਾ ਨੁਕਸਾਨ

04/22/2021 2:25:37 PM

ਗੈਜੇਟ ਡੈਸਕ– ਸੈਲੁਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (COAI) ਨੇ ਭਾਰਤੀ ਗਾਹਕਾਂ ਨੂੰ ਇਨ੍ਹੀ ਦਿਨੀਂ ਫਰਾਡ ਮੈਸੇਜ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸ ਸਮੇਂ ਇਕ ਫਰਜ਼ੀ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਰਕਾਰ 10 ਕਰੋੜ ਲੋਕਾਂ ਨੂੰ ਤਿੰਨ ਮਹੀਨਿਆਂ ਦਾ ਮੁਫ਼ਤ ਰੀਚਾਰਜ ਉਪਲੱਬਧ ਕਰਵਾ ਰਹੀ ਹੈ। COAI ਮੁਤਾਬਕ, ਸਰਕਾਰ ਨੇ ਅਜਿਹਾ ਕੋਈ ਵੀ ਮੈਸੇਜ ਜਾਰੀ ਨਹੀਂ ਕੀਤਾ, ਉਥੇ ਹੀ ਟੈਲੀਕਾਮ ਆਪਰੇਟਰਾਂ ਵਲੋਂ ਵੀ ਅਜਿਹਾ ਕੋਈ ਫ੍ਰੀ ਪਲਾਨ ਨਹੀਂ ਲਿਆਇਆ ਗਿਆ। ਜੇਕਰ ਤੁਹਾਨੂੰ ਅਜਿਹਾ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਇਸ ਨੂੰ ਅੱਗ ਫਾਰਵਰਡ ਨਾ ਕਰੋ ਅਤੇ ਇਸ ਨੂੰ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਅਜਿਹੇ ਮੈਸੇਜ ਨੂੰ ਲੈ ਕੇ ਸਾਵਧਾਨ ਕਰੋ। 

ਇੰਝ ਹੋ ਸਕਦੇ ਹੋ ਤੁਸੀਂ ਫਰਾਡ ਦੇ ਸ਼ਿਕਾਰ
ਮੁਫਤ ਰੀਚਾਰਜ ਵਾਲੇ ਮੈਸੇਜ ਦੇ ਹੇਠਾਂ ਇਕ ਲਿੰਕ ਦਿੱਤਾ ਗਿਆ ਹੈ ਜਿਸ ’ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇਹ ਤੁਹਾਨੂੰ ਇਕ ਅਣਜਾਣ ਸਾਈਟ ’ਤੇ ਲੈ ਜਾਂਦਾ ਹੈ। ਇਥੇ ਤੁਹਾਡੇ ਕੋਲੋਂ ਤੁਹਾਡੀ ਬੈਂਕ ਡਿਟੇਲ ਮੰਗੀ ਜਾ ਸਕਦੀ ਹੈ ਅਤੇ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੀ ਨਿੱਜੀ ਜਾਣਕਾਰੀ ਨੂੰ ਵੀ ਚੋਰੀ ਕੀਤਾ ਜਾ ਸਕਦਾ ਹੈ। 

COAI ਨੇ ਇਸ ਫਰਜ਼ੀ ਮੈਸੇਜ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ ਅਤੇ ਇਸ ਤਰ੍ਹਾਂ ਦੇ ਮੈਸੇਜ ਨੂੰ ਫਰਜ਼ੀ ਕਰਾਰ ਦਿੱਤਾ ਹੈ, ਜੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਜ਼ਰ ਆ ਰਿਹਾ ਹੈ। COAI ਨੇ ਇਸ ਨੂੰ ਸਕੈਮ ਕਰਾਰ ਦਿੰਦੇ ਹੋਏ ਆਮ ਲੋਕਾਂ ਨੂੰ ਅਜਿਹੇ ਕਿਸੇ ਵੀ ਮੈਸੇਜ ’ਚ ਦਿੱਤੇ ਗਏ ਲਿੰਕ ’ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਯੂਜ਼ਰਸ ਨੂੰ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦੇਣਾ ਸਹੀ ਹੋਵੇਗਾ। 


Rakesh

Content Editor

Related News