ਫਲਾਪ ਹੋਣ ਤੋਂ ਬਾਅਦ ਵੀ Threads ਨੇ X ਨੂੰ ਪਛਾੜਿਆ, ਟਾਪ-5 ''ਚ ਬਣਾਈ ਜਗ੍ਹਾ
Friday, Feb 02, 2024 - 06:49 PM (IST)
ਗੈਜੇਟ ਡੈਸਕ- ਮੈਟਾ ਨੇ ਪਿਛਲੇ ਸਾਲ Threads ਐਪ ਨੂੰ ਲਾਂਚ ਕੀਤਾ ਸੀ। Threads ਦੀ ਲਾਂਚਿੰਗ ਐਲੋਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ਦੀ ਟੱਕਰ 'ਚ ਹੋਈ ਸੀ। ਲਾਂਚਿੰਗ ਦੇ ਪਹਿਲੇ 5 ਦਿਨਾਂ 'ਚ Threads ਨੇ 100 ਮਿਲੀਅਨ ਡਾਊਨਲੋਡਸ ਦਾ ਅੰਕੜਾ ਪਾਰ ਕਰ ਲਿਆ ਸੀ, ਹਾਲਾਂਕਿ ਸ਼ੁਰੂਆਤੀ ਲੋਕਪ੍ਰਿਯਤਾ ਤੋਂ ਬਾਅਦ ਥ੍ਰੈੱਡਸ ਨੂੰ ਲੋਕਾਂ ਨੇ ਇਕ ਕੋਨੇ 'ਚ ਛੱਡ ਦਿੱਤਾ। ਅੱਜ ਹਾਲਤ ਇਹ ਹੈ ਕਿ ਲੋਕਾਂ ਦੇ ਫੋਨ 'ਚ ਥ੍ਰੈੱਡਸ ਐਪ ਇੰਸਟਾਲ ਤਾਂ ਹੈ ਪਰ ਬਹੁਤ ਹੀ ਘੱਟ ਲੋਕ ਇਸਨੂੰ ਰੈਗੁਲਰ ਇਸਤੇਮਾਲ ਕਰ ਰਹੇ ਹਨ।
ਹੁਣ ਦਸੰਬਰ 2023 'ਚ ਡਾਊਨਲੋਡਸ ਹੋਣ ਵਾਲੇ ਐਪਸ ਦੀ ਲਿਸਟ ਆਈ ਹੈ ਜਿਸ ਵਿਚ Threads ਨੇ ਬਾਜ਼ੀ ਮਾਰੀ ਹੈ। ਸਿਰਫ ਦਸੰਬਰ 2023 'ਚ ਥ੍ਰੈੱਡਸ ਐਪ ਨੂੰ ਐਪਲ ਦੇ ਐਪ ਸਟੋਰ ਤੋਂ 12 ਮਿਲੀਅਨ ਅਤੇ ਗੂਗਲ ਪਲੇਅ ਸਟੋਰ ਤੋਂ 16 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ।
ਇਸਦੀ ਬਦੌਲਤ ਟਾਪ ਡਾਊਨਲੋਡਿੰਗ ਐਪ ਲਿਸਟ 'ਚ Threads ਇਨ੍ਹਾਂ ਐਪ ਸਟੋਰ 'ਤੇ ਚੌਥੇ ਅਤੇ 8ਵੇਂ ਨੰਬਰ 'ਤੇ ਸੀ। ਡਾਊਨਲੋਡਿੰਗ ਦੇ ਮਾਮਲੇ 'ਚ ਥ੍ਰੈੱਡਸ ਦੀ ਓਵਰਆਲ ਰੈਂਕਿੰਗ 6 ਸੀ। ਅਜਿਹੇ 'ਚ Threads ਨੇ ਡਾਊਨਲੋਡਿੰਗ ਦੇ ਮਾਮਲੇ 'ਚ ਐਕਸ ਨੂੰ ਪਿੱਛੇ ਛੱਡ ਦਿੱਤਾ ਹੈ।
ਇਕ ਰਿਪੋਰਟ ਮੁਤਾਬਕ, Threads ਕੋਲ ਫਿਲਹਾਲ ਕੁੱਲ 160 ਮਿਲੀਅਨ ਯੂਜ਼ਰਜ਼ ਹਨ। ਕੰਬਾਈਨ ਡਾਊਨਲੋਡਸ ਦੇ ਮਾਮਲੇ 'ਚ ਇੰਸਟਾਗ੍ਰਾਮ ਪਹਿਲੇ ਨੰਬਰ 'ਤੇ ਰਿਹਾ ਹੈ। ਦੂਜੇ ਨੰਬਰ 'ਤੇ ਟਿਕਟੌਕ, ਤੀਜੇ 'ਕੇ ਫੇਸਬੁੱਕ ਅਤੇ ਚੌਥੇ 'ਤੇ ਵਟਸਐਪ ਰਿਹਾ ਹੈ।