Thomson ਦੀਆਂ ਦੋ ਫੁਲੀ-ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਭਾਰਤ ’ਚ ਲਾਂਚ, ਕੀਮਤ 12,499 ਰੁਪਏ ਤੋਂ ਸ਼ੁਰੂ
Sunday, Aug 01, 2021 - 05:41 PM (IST)
ਗੈਜੇਟ ਡੈਸਕ– ਹੋਮ ਐਪਲਾਇੰਸਿਜ਼ ਨਿਰਮਾਤਾ ਕੰਪਨੀ ਥਾਮਸਨ ਨੇ ਭਾਰਤ ’ਚ ਇਕੱਠੀਆਂ ਦੋ ਨਵੀਆਂ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਲਾਂਚ ਕੀਤੀਆਂ ਹਨ। 6.5 ਕਿਲੋਗ੍ਰਾਮ ਦੀ ਸਮਰੱਥਾ ਨਾਲ ਫੁਲੀ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨ ਟੀ.ਟੀ.ਐੱਲ. 6501 ਨੂੰ ਲਿਆਇਆ ਗਿਆ ਹੈ ਅਤੇ 7.5 ਕਿਲੋਗ੍ਰਾਮ ਸਮਰੱਥਾ ਦੇ ਨਾਲ ਟੀ.ਟੀ.ਐੱਲ. 7501 ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਨ੍ਹਾਂ ਨਵੀਆਂ ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ Thomson TTL 6501 6.5 Kg ਦੀ ਕੀਮਤ 12,499 ਰੁਪਏ ਰੱਖੀ ਗਈ ਹੈ, ਉਥੇ ਹੀ Thomson TTL 7501 7.5 Kg ਵਾਸ਼ਿੰਗ ਮਸ਼ੀਨ ਨੂੰ 14,499 ਰੁਪਏ ’ਚ ਖਰੀਦਿਆ ਜਾ ਸਕੇਗਾ। ਇਹ ਦੋਵੇਂ ਹੀ ਵਾਸ਼ਿੰਗ ਮਸ਼ੀਨਾਂ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਹੋਣਗੀਆਂ। ਇਨ੍ਹਾਂ ਨੂੰ ਤੁਸੀਂ 1 ਅਗਸਤ ਤੋਂ 4 ਅਗਸਤ ਦੇ ਵਿਚਕਾਰ ਫਲਿਪਕਾਰਟ ਤੋਂ ਡਿਸਕਾਊਂਟ ਅਤੇ ਆਫਰਸ ਨਾਲ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ– ਸਤੰਬਰ ਮਹੀਨੇ ਤੋਂ ਬਾਅਦ ਬੇਕਾਰ ਹੋ ਜਾਣਗੇ ਇਹ ਸਮਾਰਟਫੋਨ, ਨਹੀਂ ਚੱਲੇਗੀ ਕੋਈ ਵੀ ਗੂਗਲ ਐਪ
ਥਾਮਸਨ ਵਾਸ਼ਿੰਗ ਮਸ਼ੀਨ ਦੇ ਫੀਚਰਜ਼
- ਇਨ੍ਹਾਂ ਵਾਸ਼ਿੰਗ ਮਸ਼ੀਨਾਂ ’ਚ 10 ਵੱਖ-ਵੱਖ ਸਮਾਰਟ ਵਾਸ਼ ਪ੍ਰੋਗਰਾਮ ਮਿਲਦੇ ਹਨ।
- ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਸਟੇਨਲੈੱਸ ਸਟੀਰ ਡਾਇਮੰਡ-ਕੱਟ ਡਰੱਮ ਨਾਲ ਲਿਆਇਆ ਗਿਆ ਹੈ।
- ਇਨ੍ਹਾਂ ’ਚ ਆਟੋ ਪਾਵਰ-ਕੱਟ ਫੀਚਰ ਮਿਲਦਾ ਹੈ ਜੋ ਵੋਲਟੇਜ਼ ’ਚ ਉਤਾਰ-ਚੜਾਅ ਹੋਣ ’ਤੇ ਮਸ਼ੀਨ ਨੂੰ ਬੰਦ ਕਰ ਦਿੰਦਾ ਹੈ।
- ਚੂਹਿਆਂ ਤੋਂ ਮਸ਼ੀਨ ਦਾ ਬਚਾਅ ਕਰਨ ਲਈ ਇਨ੍ਹਾਂ ’ਚ ਕੰਪਨੀ ਨੇ ਜਾਲੀ ਫਿੱਟ ਕੀਤੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਉਂਦੀ ਹੈ।
ਇਹ ਵੀ ਪੜ੍ਹੋ– ਆ ਗਿਆ ਲੈਪਟਾਪ ਚਾਰਜ ਕਰਨ ਵਾਲਾ ਪਾਵਰਬੈਂਕ, ਇੰਨੀ ਹੈ ਕੀਮਤ