ਭਾਰਤ ''ਚ ਵੀ ਲਾਂਚ ਹੋ ਸਕਦੀ ਹੈ ਯਾਮਾਹਾ ਦੀ ਇਹ ਬਾਈਕ
Monday, Jun 20, 2016 - 12:13 PM (IST)
.jpg)
ਜਲੰਧਰ - ਜਾਪਾਨ ਦੀ ਮਲਟੀਨੈਸ਼ਨਲ ਕਾਰਪੋਰੇਸ਼ਨ ਯਾਮਾਹਾ ਆਪਣੀ ਸਪੋਰਟਸ ਬਾਈਕਸ ਨੂੰ ਲੈ ਕੇ ਪੂਰੀ ਦੁਨੀਆ ''ਚ ਜਾਣੀ ਜਾਂਦੀ ਹੈ। ਅੱਜ ਅਸੀ ਤੁਹਾਨੂੰ ਯਾਮਾਹਾ ਦੀ ਇਕ ਅਜਿਹੀ ਸਪੋਰਟ ਹੇਰਿਟੇਜ ਬਾਈਕ ਦੇ ਬਾਰੇ ''ਚ ਦਸਣ ਜਾ ਰਹੇ ਹਾਂ ਜੋ ਆਪਣੇ ਖਾਸ ਡਿਜ਼ਾਇਨ ਕਾਰਨ ਲੋਕਾਂ ਨੂੰ ਲੁਭਾਅ ਰਹੀ ਹੈ। ਇਸ ਬਾਈਕ ਦਾ ਨਾਮ ਹੈ 2016 ਯਾਮਾਹਾ XSR900। ਇਹ ਬਾਈਕ ਆਉਣ ਵਾਲੇ ਦਿਨਾਂ ''ਚ ਭਾਰਤ ''ਚ ਵੀ ਲਾਂਚ ਹੋ ਸਕਦੀ ਹੈ।
ਇਸ ਬਾਈਕ ਦੀਆਂ ਖਾਸਿਅਤਾਂ -
ਡਿਜ਼ਾਇਨ-
ਇਸ ਮੋਟਰਸਾਈਕਲ ਦੀ ਸਭ ਤੋਂ ਖਾਸ ਗੱਲ ਇਸ ਦੀ ਡਿਜ਼ਾਈਨਿੰਗ ਨਿਊ-ਰੇਟਰੋ ਲੁੱਕ ਬਾਈਕਰਸ ਨੂੰ ਕਾਫੀ ਪਸੰਦ ਆਵੇਗੀ। 2016 ਯਾਮਾਹਾ ਐਕਸ. ਐੱਸ. ਆਰ900 ਦੇ ਪਿਛਲੇ ਦੌਰ ਦੀਆਂ ਮੋਟਰਸਾਈਕਲਾਂ ਤੋਂ ਪ੍ਰਭਾਵਿਤ ਬਾਡੀਵਰਕ, ਐਕਸਪੋਜਡ ਐਲੂਮਿਨੀਅਮ ਡੀਟੇਲਸ ਅਤੇ ਸਟੇਪਡ ਸੀਟ ਇਸ ਨੂੰ ਇਕ ਖਾਸ ਮੋਟਰਸਾਈਕਲ ਬਣਾਉਂਦੀ ਹਨ।
ਡਾਇਮੇਂਸ਼ਨ -
ਯਾਮਾਹਾ ਦੀ ਇਹ ਮੋਟਰਸਾਈਕਲ 81.7 ਇੰਚ ਲੰਬੀ, 32.1 ਇੰਚ ਚੌੜੀ ਅਤੇ 44.9 ਇੰਚ ਉੱਚੀ ਹੈ। ਇਸ ਦਾ ਐਲੂਮਿਨੀਅਮ ਫ੍ਰੇਮ ਬਾਈਕਰਸ ਨੂੰ ਬਾਈਕ ''ਤੇ ਆਸਾਨ ਅਤੇ ਮਜ਼ਬੂਤ ਪਕੜ ਬਣਾਏ ਰੱਖਣ ''ਚ ਮਦਦ ਕਰੇਗਾ।
ਇੰਜਣ -ਇਸ ਮੋਟਰਸਾਇਕਲ ''ਚ 847ਸੀ.ਸੀ ਦੀ ਸਮਰੱਥਾ ਵਾਲਾ ਲਿੱਕਵਡ-ਕੂਲਡ, ਇਨਲਾਈਨ 3-ਸਿਲੈਂਡਰ, ਡੀ. ਓ. ਐੱਚ. ਸੀ, ਕਰਾਸਪਲੇਨ ਕਰੈਂਕਸ਼ਾਫਟ ਕਾਂਸੈਪਟ ਇੰਜਣ ਲਗਾਇਆ ਗਿਆ ਹੈ, ਨਾਲ ਹੀ ਇਸ ਇੰਜਣ ਨੂੰ 6-ਸਪੀਡ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਮਾਇਲੇਜ- ਯਾਮਾਹਾ ਐਕਸ. ਐੱਸ. ਆਰ900 ਦਾ ਫਿਊਲ ਟੈਂਕ 14 ਲਿਟਰ ਦਾ ਹੈ। ਇਕ ਲਿਟਰ ਫਿਊਲ ''ਚ ਇਸ ਬਾਈਕ ਤੋਂ ਲਗਭਗ 18 ਕਿਲੋਮੀਟਰ ਤਕ ਦੀ ਯਾਤਰਾ ਕੀਤੀ ਜਾ ਸਕਣਗੀਆਂ।
ਸਸਪੈਂਸ਼ਨ- ਇਸ ਯਾਮਾਹਾ ਦੀ ਸਸਪੈਂਸ਼ਨ ਵੀ ਕਾਫ਼ੀ ਵਧੀਆ ਹੈ। ਬਾਈਕ ਦੇ ਫ੍ਰੰਟ ''ਚ 41ਐੱਮ.ਐੱਮ ਦਾ ਇੰਵਰਟੇਡ ਫਾਰਕ ਸਸਪੈਂਸ਼ਨ ਜਦੋ ਕਿ ਰਿਅਰ ''ਚ ਸਿੰਗਲ ਸ਼ਾਕ ਸਸਪੈਂਸ਼ਨ ਲਗਾਇਆ ਗਿਆ ਹੈ।
ਬ੍ਰੇਕਿੰਗ - ਬਾਈਕ ਦੇ ਫ੍ਰੰਟ ''ਚ 298ਐੱਮ.ਐੱਮ ਦੀ ਡਿਸਕ ਬ੍ਰੇਕ ਏ. ਬੀ. ਐੱਸ ਨਾਲ ਅਤੇ ਰਿਅਰ ''ਚ 245ਐੱਮ.ਐੱਮ ਦੀ ਡਿਸਕ ਬ੍ਰੇਕ ਏ. ਬੀ. ਐੱਸ ਨਾਲ ਮੌਜੂਦ ਹੈ।
ਹੋਰ ਫੀਚਰਸ - ਬਾਈਕ''ਚ ਰਾਊਂਡ ਐੱਲ. ਸੀ. ਡੀ ਪੈਨਲ ਲਗਾਇਆ ਗਿਆ ਹੈ ਜਿਸ ''ਚ ਡਿਜ਼ੀਟਲ ਟੈਕੋਮੀਟਰ, ਸਪੀਡੋਮੀਟਰ, ਗਿਅਰ ਪੂਜਿਸ਼ਨ, ਈਕੋ ਮੋਡ ਇੰਡੀਕੇਟਰ, ਟੀ. ਸੀ. ਐੱਸ, ਡੀ-ਮੋਡ ਇੰਡੀਕੇਟਰਸ ਅਤੇ ਫਿਊਲ ਗੇਜ਼ ਜਿਹੇਂ ਫੀਚਰਸ ਦਿੱਤੇ ਗਏ ਹਨ।
ਵ੍ਹੀਲਸ -ਇਸ ਬਾਈਕ ''ਚ ਕਾਫ਼ੀ ਹੱਲਕੇ 10-ਸਪੋਕ ਕਾਸਟ ਐਲੂਮਿਨੀਅਮ ਵ੍ਹੀਲਸ ਲਗਾਏ ਗਏ ਹਨ। ਇਸ ਪਹੀਏ ''ਤੇ ਫ੍ਰਾਂਟ ''ਚ 120/70ZR17 ਟਾਇਰ ਅਤੇ ਰਿਅਰ ''ਚ 180/55ZR17 ਟਾਇਰ ਚੜ੍ਹਾਇਆ ਗਿਆ ਹੈ।
ਇਹ ਮੋਟਰਸਾਈਕਲ ਦੋ ਰੰਗਾਂ ''ਚ , ਮੈਟ ਗ੍ਰੇ ਐਲੂਮਿਨੀਅਮ/ਗ੍ਰੇ ਅਤੇ 60 ਐਨਿਵਰਸਰੀ ਯੈਲੋ, ''ਚ ਉਪਲੱਬਧ ਹੋਵੇਗਾ ਅਮਰੀਕਾ ''ਚ ਇਸ ਮੋਟਰਸਾਈਕਲ ਦੀ ਕੀਮਤ 9,490 ਡਾਲਰ ਤੋਂ ਸ਼ੁਰੂ ਹੁੰਦੀ ਹੈ। ਭਾਰਤ ''ਚ ਇਸ ਮੋਟਰਸਾਈਕਲ ਦੀ ਕੀਮਤ 9 ਲੱਖ ਰੁਪਏ ਦੇ ਕਰੀਬ ਹੋਣ ਦੀ ਸੰਭਾਵਨਾ ਹੈ।