ਮੈਮਰੀ ਕਾਰਡ ''ਚ ਹੋ ਰਹੀ ਸਮੱਸਿਆ ਦਾ ਹੱਲ ਕਰਨਗੇ ਇਹ ਆਸਾਨ ਟਿਪਸ

Sunday, Jan 31, 2016 - 02:29 PM (IST)

ਮੈਮਰੀ ਕਾਰਡ ''ਚ ਹੋ ਰਹੀ ਸਮੱਸਿਆ ਦਾ ਹੱਲ ਕਰਨਗੇ ਇਹ ਆਸਾਨ ਟਿਪਸ

ਜਲੰਧਰ— ਅੱਜ ਦੇ ਦੌਰ ''ਚ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਦੁਨੀਆ ''ਚ ਵਧਦੀ ਜਾ ਰਹੀ ਹੈ ਪਰ ਯੂਜ਼ਰਸ ਨੂੰ ਇਸ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਕਦੇ ਫੋਨ ਹੈਂਗ ਹੋਣ ਦੀ ਸਮੱਸਿਆ ਤਾਂ ਕਦੇ ਫੋਨ ''ਚ ਜ਼ਿਆਦਾ ਬੈਟਰੀ ਯੂਜ਼ ਹੋਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। 
ਇਨ੍ਹਾਂ ਸਮਾਰਟਫੋਨਸ ''ਚ ਡਾਟਾ ਨੂੰ ਮੈਮਰੀ ਕਾਰਡ ''ਚ ਸੇਵ ਕੀਤਾ ਜਾਂਦਾ ਹੈ ਪਰ ਜਦੋਂ ਇਹ ਮੈਮਰੀ ਕਾਰਡ ਖਰਾਬ ਜਾਂ ਕਰੱਪਟ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਯੂਜ਼ਰ ਦਾ ਡਾਟਾ ਵੀ ਨਸ਼ਟ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮਾਈਕ੍ਰੋ ਐੱਸ.ਡੀ. ਕਾਰਡਸ ਨਾਲ ਸੰਬੰਧਿਤ ਸਮੱਸਿਆਵਾਂ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਹੱਲ ਲਈ ਕੁਝ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਡਾਟਾ ਨੂੰ ਬਚਾਉਣ ''ਚ ਮਦਦ ਕਰਨਗੇ। 

ਮੈਮਰੀ ਕਾਰਡ ਇੰਸਟਾਲ ਕਰਨ ''ਤੇ ਫੋਨ ਦਾ ਗਰਮ ਹੋਣਾ:
ਜੇਕਰ ਤੁਹਾਡਾ ਐਂਡ੍ਰਾਇਡ ਸਮਾਰਟਫੋਨ ਮੈਮਰੀ ਕਾਰਡ ਪਾਉਂਦੇ ਹੀ ਗਰਮ ਹੋਣ ਲਗਦਾ ਹੈ ਤਾਂ ਇਹ ਫੋਨ ਦੀ ਸਮੱਸਿਆ ਨਹੀਂ ਕਾਰਡ ਦੀ ਸਮੱਸਿਆ ਹੁੰਦੀ ਹੈ। ਪੁਰਾਣੇ ਕਾਰਡ ਦੀ ਵਰਤੋਂ ਨਵੇਂ ਫੋਨ ''ਚ ਕਰਨ ਨਾਲ ਇਹ ਸਮੱਸਿਆ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ। ਇਸ ਲਈ ਤੁਹਾਨੂੰ ਇਸ ਨੂੰ ਫੈਟ 32 ''ਤੇ ਫਾਰਮੇਟ ਕਰਨਾ ਪਵੇਗਾ। ਇਸ ਨਾਲ ਤੁਹਾਡਾ ਕਾਰਡ ਬਿਹਤਰ ਤਰੀਕੇ ਨਾਲ ਫਾਰਮੇਟ ਹੋਵੇਗਾ ਅਤੇ ਸਹੀ ਤਰੀਕੇ ਨਾਲ ਪਰਫਾਰਮ ਕਰੇਗਾ। 

ਐਪ ਇੰਸਟਾਲ ਨਾਲ ਸੰਬੰਧਿਤ ਸਮੱਸਿਆ:
ਐਂਡ੍ਰਾਇਡ ਫੋਨ ''ਚ ਤੁਸੀਂ ਐਪ ਨੂੰ ਕਾਰਡ ''ਚ ਵੀ ਇੰਸਟਾਲ ਕਰ ਸਕਦੇ ਹੋ। ਅਜਿਹੇ ''ਚ ਕਈ ਵਾਰ ਐਂਡ੍ਰਾਇਡ ਫੋਨ ਯੂਜ਼ਰਸ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਕਾਰਡ ''ਚ ਐਪਲ ਇੰਸਟਾਲ ਨਹੀਂ ਹੋ ਰਹੀ। ਇਹ ਐਂਡ੍ਰਾਇਡ ਸਕਿਓਰ ਦੀ ਸਮੱਸਿਆ ਹੈ ਮਤਲਬ ਤੁਹਾਡੇ ਕਾਰਡ ਦਾ ਫਾਇਲ ਫੋਲਡਰ ਖਰਾਬ ਹੋ ਗਿਆ ਹੈ। ਅਜਿਹੇ ''ਚ ਫੋਨ ਅਸਲੀ ਫਾਇਲ ਦੀ ਥਾਂ ਖੁਦ ਹੀ ਇਕ ਨਵੀਂ ਫਾਇਲ ਬਣਾ ਲੈਂਦਾ ਹੈ, ਇਹ ਫੋਨ ਦੀ ਸੈਟਿੰਗ ''ਚ ਕੁਝ ਖਰਾਬੀ ਕਾਰਨ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਦੇ ਐਰਰ ਨੂੰ ਡਿਲੀਟ ਕਰਨਾ ਪਵੇਗਾ ਜੋ ਐਂਡ੍ਰਾਇਡ ਸਕਿਓਰ ਫੋਲਡਰ ''ਚ ਹੋਵੇਗਾ। ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪੋਨ ਨੂੰ ਕੰਪਿਊਟਰ ਨਾਲ ਕਨੈੱਕਟ ਕਰਨਾ ਪਵੇਗਾ ਅਤੇ ਯੂ.ਐੱਸ.ਬੀ. ਸਟੋਰੇਜ਼ ਡਿਵਾਈਸ ਦੀ ਚੋਣ ਕਰਕੇ ਮਾਈਕ੍ਰੋ ਐੱਸ.ਡੀ. ਕਰਾਡ ''ਚ ਜਾਣਾ ਪਵੇਗਾ, ਉਥੇ ਐਮ.ਐਨ.ਟੀ/ਐੱਸ.ਡੀ. ਕਾਰਡ. ਐਂਡ੍ਰਾਇਡ-ਸਕਿਓਰ ਫਾਇਲ ਫੋਲਡਰ ਨੂੰ ਖਾਲ੍ਹੀ ਕਰਨਾ ਪਵੇਗਾ, ਇਸ ਨਾਲ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ। 

ਕੈਮਰੇ ਦੀ ਵਰਤੋਂ ਕਰਨ ''ਤੇ ਫਾਇਲ ਦਾ ਕਾਰਡ ''ਚ ਸੇਵ ਨਾ ਹੋਣਾ:
ਜੇਕਰ ਤੁਹਾਡੇ ਫੋਨ ''ਚ ਫੋਟੋ ਖਿੱਚਣ ਦੌਰਾਨ ਮੈਸੇਜ ਆਉਂਦਾ ਹੈ ਕਿ ''ਮੈਮਰੀ ਕਾਰਡ ਕੈਨ-ਨਾਟ ਬੀ ਯੂਜ਼''। ਅਜਿਹੇ ''ਚ ਸਭ ਤੋਂ ਪਹਿਲਾਂ ਕੈਮਰੇ ਤੋਂ ਬਾਹਰ ਆਓ ਅਤੇ ਦੇਖਓ ਕਿ ਬੈਕਗ੍ਰਾਊਂਡ ''ਚ ਕੋਈ ਵੀਡੀਓ ਜਾਂ ਕੈਮਰਾ ਐਪ ਤਾਂ ਨਹੀਂ ਚੱਲ ਰਿਹਾ। ਉਨ੍ਹਾਂ ਸਾਰੇ ਐਪ ਨੂੰ ਬੰਦ ਕਰ ਦਿਓ, ਹੋ ਸਕੇ ਤਾਂ ਇਕ ਵਾਰ ਫੋਨ ਨੂੰ ਵੀ ਰਿਸਟਾਰਟ ਕਰ ਦਿਓ, ਇਸ ਨਾਲ ਤੁਹਾਡੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। 

ਕਾਰਡ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ:
ਜੇਕਰ ਐਂਡ੍ਰਾਇਡ ਫੋਨ ਦੇ ਯੂਜ਼ਰਸ ਨੂੰ ਕਾਰਡ ਨਾ ਚੱਲਣ ਦੀ ਸਮੱਸਿਆ ਆ ਰਹੀ ਹੈ ਤਾਂ ਇਹ ਉਦੋਂ ਆਉਂਦੀ ਹੈ ਜਦੋਂ ਕਾਰਡ ਪੁਰਾਣਾ ਹੋ ਜਾਂਦਾ ਹੈ। ਅਜਿਹੇ ''ਚ ਮੈਮਰੀ ਕਾਰਡ ਨੂੰ ਫੋਨ ''ਚੋਂ ਬਾਹਰ ਕੱਢੋ ਅਤੇ ਉਸ ਨੂੰ ਚੰਗੀ ਤਰ੍ਹਾਂ ਦੇਖੋ, ਇਸ ਦੇ ਮੈਟਲ ''ਤੇ ਕਾਲੇ ਧੱਬੇ ਨਜ਼ਰ ਆਉਣਗੇ ਉਨ੍ਹਾਂ ਨੂੰ ਪੈਟਰੋਲ ਜਾਂ ਸਪ੍ਰਿੱਟ ਨਾਲ ਸਾਫ ਕਰ ਦਿਓ ਜਿਸ ਨਾਲ ਕਾਰਡ ਬਿਹਤਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। 

ਫਾਇਲ ''ਚ ਐਰਰ ਆਉਣਾ:
ਕਾਰਡ ਪੁਰਾਣੀਆਂ ਫਾਇਲਾਂ ਨੂੰ ਐਕਸੈੱਸ ਦੌਰਾਨ ਕਦੇ-ਕਦੇ ਐਰਰ ਦਿੰਦਾ ਹੈ। ਅਜਿਹੇ ''ਚ ਮਸਝ ਜਾਓ ਕਿ ਤੁਹਾਡੇ ਕਾਰਡ ''ਚ ਵਾਇਰਸ ਹੈ ਜਿਸ ਕਾਰਨ ਫਾਇਲਾਂ ਕਰੱਪਟ ਹੋ ਰਹੀਆਂ ਹਨ। ਇਨ੍ਹਾਂ ਫਾਇਲਾਂ ਨੂੰ ਵਾਪਸ ਪਾਉਣ ਲਈ ਤੁਸੀਂ ਫਾਇਲ ਰਿਕਵਰੀ ਸਾਫਟਵੇਅਰ ਦੀ ਵਰਤੋਂ ਕਰ ਸਕਦੇ ਹੋ। 

ਕਾਰਡ ਇੰਸਰਟ ਕਰਨ ''ਤੇ ਫੋਨ ਦਾ ਹੈਂਗ ਹੋਣਾ:
ਐਂਡ੍ਰਾਇਡ ਫੋਨ ''ਚ ਕਾਰਡ ਪਾਉਣ ''ਤੇ ਹੀ ਕਈ ਵਾਰ ਫੋਨ ਹੈਂਗ ਹੋਣ ਲਗਦਾ ਹੈ ਜਿਸ ਦਾ ਕਾਰਨ ਹੈ ਕਿ ਤੁਸੀਂ ਜਿੰਨਾ ਸਮਰੱਥਾ ਦੇ ਕਾਰਡ ਦੀ ਵਰਤੋਂ ਕੀਤੀ ਹੈ ਸ਼ਾਇਦ ਤੁਹਾਡੇ ਫੋਨ ''ਚ ਇੰਨੀ ਸਮਰੱਥਾ ਦੀ ਕਾਰਡ ਸਪੋਰਟ ਨਹੀਂ ਹੈ। ਜਿਵੇਂ ਕਿ ਤੁਸੀਂ 32ਜੀ.ਬੀ ਦਾ ਕਾਰਡ ਇੰਸਰਟ ਕੀਤਾ ਹੈ ਜਦੋਂਕਿ ਤੁਹਾਡਾ ਫੋਨ 16ਜੀ.ਬੀ. ਕਾਰਡ ਸਪੋਰਟ ਕਰਦਾ ਹੈ, ਅਜਿਹਾ ਕਰਨ ''ਤੇ ਫੋਨ ਹੈਂਗ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।


Related News