ਰਾਤ ਨੂੰ ਫੋਨ ਦੀ ਵਰਤੋਂ ਕਰਦੇ ਸਮੇਂ ਅੱਖਾਂ ਨੂੰ ਆਰਾਮ ਦੇਣ ਲਈ ਅਪਣਾਓ ਇਹ ਤਰੀਕਾ

Monday, Feb 15, 2016 - 02:39 PM (IST)

ਰਾਤ ਨੂੰ ਫੋਨ ਦੀ ਵਰਤੋਂ ਕਰਦੇ ਸਮੇਂ ਅੱਖਾਂ ਨੂੰ ਆਰਾਮ ਦੇਣ ਲਈ ਅਪਣਾਓ ਇਹ ਤਰੀਕਾ

ਜਲੰਧਰ : ਜੇ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਦੀ ਵਰਤੋਂ ਕਰਦੇ ਹੋ ਤੇ ਫੋਨ ਦੀ ਸਕ੍ਰੀਨ ਦਾ ਰੰਗ ਚੇਂਜ ਨਹੀਂ ਕਰਦੇ ਤਾਂ ਤੁਹਾਨੂੰ ਦਸ ਦਈਏ ਕਿ ਇਸ ਨਾਲ ਸਾਡੀਆਂ ਅੱਖਾਂ ''ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਮੋਬਾਈਲ ਸਕ੍ਰੀਨ ''ਚ ਨੀਲੇ ਰੰਗ ਦੀ ਸ਼ਾਰਟ ਵੇਵਲੈਂਥ ਮੈਲੇਟੋਨਿਨ ਨਾਂ ਦੇ ਹਾਰਮੋਨ (ਜੋ ਵਧੀਆ ਨੀਂਦ ਲਈ ਬਹੁਤ ਜ਼ਰੂਰੀ ਹਨ) ਨੂੰ ਇਫੈਕਟ ਕਰਦੀ ਹੈ ਤੇ ਇਸ ਨਾਲ ਸਾਨੂੰ ਸਹੀ ਤਰੀਕੇ ਨਾਲ ਨੀਂਦ ਨਹੀਂ ਆਉਂਦੀ। 

ਜੇ ਤੁਹਾਡੇ ਕੋਲ ਐਂਡ੍ਰਾਇਡ ਜਾਂ ਆਈਫੋਨ ਹੈ ਤਾਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਐਂਡ੍ਰਾਇਡ ''ਚ ਟਵਾਈਲਾਈਟ ਨਾਂ ਦੀ ਐਪ ਡਾਊਨਲੋਡ ਕਰੋ। ਇਹ ਐਪ ਟਾਈਮ ਦੇ ਹਿਸਾਬ ਨਾਲ ਸਕ੍ਰੀਨ ਦੇ ਰੰਗ ਐਡਜਸਟ ਕਰ ਕੇ ਬਲੂ ਟੋਨ ਨੂੰ ਘੱਟ ਕਰ ਦਿੰਦੀ ਹੈ ਜਿਸ ਨਾਲ ਰਾਤ ਸਮੇਂ ਫੋਨ ਦੀ ਵਰਤੋਂ ਕਰਦੇ ਹੋਏ ਅੱਖਾਂ ਨੂੰ ਆਰਾਮ ਮਿਲਦਾ ਹੈ। 

ਇਸ ਦੇ ਨਾਲ ਹੀ ਜੇ ਤੁਹਾਡੇ ਕੋਲ ਆਈਫੋਨ ਹੈ ਤਾਂ ਆਈਫੋਨ ਦੀ 9.3 ਓ. ਐੱਸ. ਅਪਡੇਟ ਨਾਲ ਇਕ ਨਵਾਂ ਫੀਚਰ ਨਾਈਟ ਸ਼ਿਫਟ ਆਇਆ ਹੈ ਜੋ ਸਕ੍ਰੀਨ ਨੂੰ ਰਾਤ ਸਮੇਂ ਵਰਤੋਂ ਲਈ ਅਨੁਕੂਲ ਬਣਾਉਂਦੇ ਹੋਏ ਸਕ੍ਰੀਨ ਦੀ ਬਲੂ ਟੋਨ ਨੂੰ ਘੱਟ ਕਰ ਦਿੰਦਾ ਹੈ ਕੇ ਇਸ ਨੂੰ ਸਕੈਡਿਊਲ ਵੀ ਕੀਤਾ ਜਾ ਸਕਦਾ ਹੈ। ਇਹ ਤਰੀਕੇ ਅਪਣਾ ਕੇ ਤੁਸੀਂ ਰਾਤ ਸਮੇਂ ਫੋਨ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਆਪਣੀਆਂ ਅੱਖਾਂ ਨੂੰ ਆਰਾਮ ਦੇ ਕੇ ਵਧੀਆ ਨੀਂਦ ਵੀ ਲੈ ਸਕਦੇ ਹੋ।


Related News