ਮਹਿੰਗੇ ਲੈਪਟਾਪ ਦੀ ਜ਼ਰੂਰਤ ਪੂਰਾ ਕਰੇਗਾ ਇਹ ਸਸਤਾ ਡਿਵਾਈਸ

Monday, Jul 25, 2016 - 02:52 PM (IST)

ਮਹਿੰਗੇ ਲੈਪਟਾਪ ਦੀ ਜ਼ਰੂਰਤ ਪੂਰਾ ਕਰੇਗਾ ਇਹ ਸਸਤਾ ਡਿਵਾਈਸ

ਜਲੰਧਰ-ਜ਼ਿਆਦਾਤਰ ਲੋਕਾਂ ਨੂੰ ਆਫਿਸ ਤੋਂ ਬਾਹਰ ਰਹਿ ਕੇ ਕੰਮ ਕਰਨ ਲਈ ਲੈਪਟਾਪ ਜਾਂ ਕਿਸੇ ਡਿਵਾਈਸ ਨੂੰ ਲੈ ਕੇ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਭਾਰੀ ਕੀਮਤ ਵੀ ਖਰਚ ਕਰਨੀ ਪੈਂਦੀ ਹੈ। ਇਸੇ ਮੁਸ਼ਕਿਲ ਦਾ ਹਲ ਕਰਦਿਆਂ ਅਮਰੀਕਾ ਦੀ ਇਕ ਸਟਾਰਟ ਅਪ ਕੰਪਨੀ ਨੇ ਬੇਹੱਦ ਸਸਤਾ ਸਮਾਰਟ ਲੈਪਟਾਪ ਲਾਂਚ ਕੀਤਾ ਹੈ । ਇਹ ਲੈਪਟਾਪ ਤੁਹਾਡੇ ਸਮਾਰਟ ਫੋਨ ਨਾਲ ਕੁਨੈਕਟ ਹੁੰਦਿਆਂ ਹੀ ਵੱਡੀ ਸਕ੍ਰੀਨ ''ਤੇ ਆਫਿਸ ਦੀਆਂ ਸਾਰੀਆਂ ਸਰਵਿਸਾਂ ਨੂੰ ਉਪਲੱਬਧ ਕਰਾ ਦਿੰਦਾ ਹੈ। ਇਸ ਸਮਾਰਟ ਲੈਪਟਾਪ ਨੂੰ ਭਾਰਤ ਅਤੇ ਦੱਖਣ ਅਫਰੀਕੀ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਧਿਆਨ ''ਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਸਿਰਫ਼ 6640 ਰੁਪਏ ਹੈ ।

 
ਇਸ ਸਮਾਰਟ ਲੈਪਟਾਪ ਦੀ ਕੀਮਤ ਘੱਟ ਹੋਣ ਦਾ ਕਾਰਨ ਇਸ ''ਚ ਕਿਸੇ ਪ੍ਰੋਸੈਸਰ ਦਾ ਨਹੀਂ ਹੋਣਾ ਹੈ ਪਰ ਆਫਿਸ ਦੀ ਸਹੂਲਤ ਲਈ ਬਾਕੀ ਸਾਰੀਆਂ ਖੂਬੀਆਂ ਮੌਜੂਦ ਹਨ। ਸੁਪਰਬੁਕ ਨਾਂ ਦਾ ਇਹ ਸਮਾਰਟ ਲੈਪਟਾਪ ਐਂਡ੍ਰੋਮਿਅਮ ਇੰਕ ਨੇ ਲਾਂਚ ਕੀਤਾ ਹੈ। ਸੁਪਰਬੁਕ ਨੂੰ ਐਂਡ੍ਰਾਇਡ ਸਮਾਰਟਫੋਨ ਦੇ ਨਾਲ ਜੋੜ ਦੇ ਹੀ ਵੱਡੀ ਸਕ੍ਰੀਨ ਵਾਲੇ  ਲੈਪਟਾਪ ਦਾ ਅਨੁਭਵ ਦੇਣ ਲਈ ਇਕ ਐਪ ਇੰਸਟਾਲ ਹੁੰਦਾ ਹੈ ।ਐਂਡ੍ਰਾਇਡ ਕੰਟੀਨਿਊਮ ਨਾਂ ਦਾ ਇਹ ਐਪ ਫੋਨ ਤੋਂ ਨੋਟਬੁਕ ''ਤੇ ਹਰ ਤਰ੍ਹਾਂ ਦੇ ਆਫਿਸ ਦਾ ਕੰਮ ਕਰਨ ਦੀ ਸਹੂਲਤ ਦਿੰਦਾ ਹੈ। ਸੁਪਰਬੁਕ  ਦੇ ਜ਼ਰੀਏ ਤੁਸੀਂ ਉਹ ਹਰ ਕੰਮ ਕਰ ਪਾਉਗੇ ਜੋ ਤੁਸੀ ਕਿਸੇ ਆਮ ਹਾਈ-ਐਂਡ ਲੈਪਟਾਪ ''ਤੇ ਕਰਦੇ ਹੋ ।

Related News