ਕਿਸੇ ਵੀ ਫੋਂਟ ਤੇ ਰੰਗ ਨੂੰ ਪਛਾਣ ਸਕਦਾ ਹੈ ਇਹ ਡਿਵਾਈਜ਼
Saturday, Jul 09, 2016 - 12:56 PM (IST)
ਜਲੰਧਰ : ਕੁਝ ਲੋਕ ਡਿਜ਼ਾਈਨ ਆਦਿ ਨੂੰ ਆਪਣੀ ਪ੍ਰੇਰਣਾ ਬਣਾਉਣ ਲਈ ਕਈ ਜਗਾਹਾਂ ਐਕਸਪਲੋਰ ਕਰਦੇ ਹਨ ਪਰ ਰਾਇਲ ਕਾਲੇਜ ਆਫ ਆਰਟ ਦੇ ਵਿਦਿਆਰਥੀ ਫਿਓਨਾ ਓਲੈਰੀ ਨੇ ਇਕ ਅਜਿਹਾ ਪ੍ਰੋਟੋਟਾਈਪ ਬਣਾਇਆ ਹੈ ਜੋ ਕਿਸੇ ਵੀ ਫੋਂਟ ਤੇ ਰੰਗ ਨੂੰ ਪਛਾਣ ਸਕਦਾ ਹੈ। ਇਸ ਪ੍ਰੋਟੋਟਾਈਪ ਦਾ ਨਾਂ ਦਿ ਸਪੈਕਟਰ ਰੱਖਿਆ ਗਿਆ ਹੈ। ਕਿਸੇ ਵੀ ਤਰ੍ਹਾਂ ਦੇ ਫੋਂਟ ਜਾਂ ਰੰਗ ਨੂੰ ਪਛਾਣਨ ਲਈ ਤੁਹਾਨੂੰ ਸਪੈਕਟਰ ਨੂੰ ਉਸ ਲਿਖੇ ਹੋਏ ਸਲੋਗਨ ''ਤੇ ਰੱਖ ਕੇ ਕਲਿਕ ਕਰਨ ''ਤੇ ਇਹ ਉਸ ਲਿਖਾਈ ਦਾ ਫੋਂਟ ਪਛਾਣ ਲਵੇਗੀ।
ਇਸ ਸਭ ਡਾਟਾ ਨੂੰ ਅਡੋਬ ਇਨ-ਡਿਜ਼ਾਈਨ ਸਾਫਟਵੇਅਰ ''ਚ ਸਟੋਰ ਕੀਤਾ ਜਾ ਸਕਦਾ ਹੈ। ਦਰਅਸਲ ਸਪੈਕਟਰ ਕਿਸੇ ਫੋਂਟ ਦੀ ਤਸਵੀਰ ਖਿੱਚ ਕੇ ਇਸ ਦੇ ਐਲਗੋਰਿਧਮ, ਤੇ ਸ਼ੇਪ ਦੀ ਇਨਫਾਰਮੇਸ਼ਨ ਨੂੰ ਲੈਟਰਜ਼ ਤੇ ਸ਼ੇਪਸ ਦੇ ਡਿਜ਼ਾਈਨ ''ਚ ਬਦਲ ਦਿੰਦਾ ਹੈ। ਇਹ ਪ੍ਰੋਟੋਟਾਈਪ ਅਜੇ ਆਪਣੇ ਸ਼ੁਰੂਆਤੀ ਦੌਰ ''ਚ ਹੈ ਤੇ ਇਹ ਅਜੇ ਸੇਲ ਲਈ ਅਵੇਲੇਬਲ ਨਹੀਂ ਹੈ।