ਇਹ ਸੋਲਰ ਟ੍ਰੀ ਦੇ ਸਕਦੈ 5 ਘਰਾਂ ਨੂੰ ਰੌਸ਼ਨੀ

Sunday, May 22, 2016 - 11:43 AM (IST)

ਇਹ ਸੋਲਰ ਟ੍ਰੀ ਦੇ ਸਕਦੈ 5 ਘਰਾਂ ਨੂੰ ਰੌਸ਼ਨੀ
ਜਲੰਧਰ-ਸੋਲਰ ਪੈਨਲਾਂ ਨੂੰ ਤੁਸੀਂ ਕਈ ਜਗ੍ਹਾਂ ''ਤੇ ਬਿਜਲੀ ਪੈਦਾ ਕਰਦਿਆਂ ਦੇਖਿਆ ਹੋਵੇਗਾ। ਵੈਸਟ ਬੰਗਾਲ ਦੀ ਸੀ. ਐੱਸ. ਆਈ. ਆਰ. ਲੈਬਾਰਟਰੀ ਨੇ ਇਕ 4 ਸਕੇਅਰ ਫੁੱਟ ਦਾ ਸੂਰਜੀ ਦਰੱਖਤ (ਸੋਲਰ ਟ੍ਰੀ) ਬਣਾਇਆ ਹੈ ਜੋ ਤਿੰਨ ਕਿਲੋਵਾਟ ਬਿਜਲੀ ਪੈਦਾ ਕਰ ਸਕਦਾ ਹੈ ਅਤੇ 5 ਘਰਾਂ ਨੂੰ ਰੋਸ਼ਨ ਕਰ ਸਕਦਾ ਹੈ। ਕੇਂਦਰੀ ਮੈਕੇਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ, ਦੁਰਗਾਪੁਰ (ਸੀ. ਐੱਮ. ਈ. ਆਰ. ਆਈ.) ਦੇ ਮੁਖੀ ਸਿਬਨਾਥ ਮੈਟੀ ਨੇ ਦੱਸਿਆ ਕਿ ਇਹ ਇਕ ਅਜਿਹਾ ਸੋਲਰ ਟ੍ਰੀ ਹੈ ਜੋ ਜਗ੍ਹਾ ਤਾਂ ਘੱਟ ਲੈਂਦਾ ਹੈ ਪਰ ਬਿਜਲੀ ਵੱਧ ਪੈਦਾ ਕਰਦਾ ਹੈ।
 
ਉਨ੍ਹਾਂ ਕਿਹਾ ਕਿ ਇਸ ਸਮੇਂ ਇਕ ਮੈਗਾਵਾਟ ਬਿਜਲੀ ਲਈ 5 ਏਕੜ ਜ਼ਮੀਨ ਦੀ ਲੋੜ ਪੈਂਦੀ ਹੈ ਅਤੇ ਜੇਕਰ 10,000 ਮੈਗਾਵਾਟ ਬਿਜਲੀ ਚਾਹੀਦੀ ਹੋਵੇ ਤਾਂ ਲਗਭਗ 50,000 ਏਕੜ ਜ਼ਮੀਨ ਦੀ ਲੋੜ ਪੈਂਦੀ ਹੈ ਪਰ ਇਸ ਟ੍ਰੀ ਰਾਹੀਂ 5 ਕਿਲੋਵਾਟ ਬਿਜਲੀ ਲਈ 400 ਸਕੇਅਰ ਫੁੱਟ ਜ਼ਮੀਨ ਚਾਹੀਦੀ ਹੁੰਦੀ ਹੈ। ਇਹ ਦੇਖਣ ਵਿਚ ਬਿਲਕੁਲ ਇਕ ਦਰੱਖਤ ਵਾਂਗ ਹੈ।

Related News