ਗੋਲਡ ਐਡੀਸ਼ਨ ਨਾਲ ਭਾਰਤ ''ਚ ਲਾਂਚ ਹੋਇਆ 3GB RAM ਵਾਲਾ ਸਮਾਰਟਫੋਨ

Friday, Jun 10, 2016 - 12:52 PM (IST)

ਗੋਲਡ ਐਡੀਸ਼ਨ ਨਾਲ ਭਾਰਤ ''ਚ ਲਾਂਚ ਹੋਇਆ 3GB RAM ਵਾਲਾ ਸਮਾਰਟਫੋਨ
ਜਲੰਧਰ :  ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ (3oolpad) ਨੇ ਆਪਣੇ ਕੂਲਪੈਡ ਨੋਟ 3 ਲਾਈਟ (Coolpad Note 3 Lite) ਸਮਾਰਟਫੋਨ ਦੇ ਗੋਲਡ ਐਡੀਸ਼ਨ ਨੂੰ 7,499 ਰਪਏ ਕੀਮਤ ''ਚ ਲਾਂਚ ਕਰ ਦਿੱਤਾ ਹੈ, ਨਾਲ ਹੀ ਇਸ ਨੂੰ ਐਕਸਕਲੂਸੀਵ ਤੌਰ ''ਤੇ ਅਮੈਜ਼ਾਨ ''ਤੇ ਉਪਲੱਬਧ ਕੀਤਾ ਗਿਆ ਹੈ। 

ਇਸ ਸਮਾਰਟਫੋਨ ਦੇ ਫੀਚਰਸ - 
ਪ੍ਰੋਸੈਸਰ : 
ਇਸ ''ਚ 1.3 ghz ''ਤੇ ਕੰਮ ਕਰਨ ਵਾਲਾ ਕੋਰਟੈਕਸ-153 MT6735 ਮੈਡੀਟੈੱਕ ਕਵਾਡ ਕੋਰ ਪ੍ਰੋਸੈਸਰ ਸ਼ਾਮਿਲ ਹੈ।
ਡਿਸਪਲੇ :
ਇਸ ਸਮਾਰਟਫੋਨ ''ਚ 5 ਇੰਚ ਦੀ ਫੁੱਲ HD 720x1280 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ।
ਮੈਮਰੀ : 
ਇਸ ''ਚ 3GB RAM ਨਾਲ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸਡੀ ਕਾਰਡ ਜ਼ਰੀਏ 64GB ਤੱਕ ਵਧਾਇਆ ਜਾ ਸਕਦਾ ਹੈ। 
ਡਿਜ਼ਾਇਨ :
ਐਂਡ੍ਰਾਇਡ 5.1 ਓ.ਐੱਸ ''ਤੇ ਆਧਾਰਿਤ ਇਸ ਸਮਾਰਟਫੋਨ ਨੂੰ 14.1x0.9x7cm ਸਾਇਜ਼ ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 141 ਗ੍ਰਾਮ ਹੈ।
ਬੈਟਰੀ : 
ਇਸ ''ਚ 2,500 mAh ਦੀ ਵੱਡੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ 8 ਘੰਟੇ ਦਾ ਟਾਕ-ਟਾਇਮ ਅਤੇ 150 ਘੰਟਿਆਂ ਦਾ ਸਟੈਂਡ-ਬਾਈ ਟਾਇਮ ਦੇਵੇਗੀ।
ਕੈਮਰਾ : 
ਇਸ ''ਚ ਡਿਊਲ-ਟੋਨ L54 ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। 
ਹੋਰ ਫੀਚਰਸ : 
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4G ਸਮਾਰਟਫੋਨ ''ਚ GPS, ਬਲੂਟੁੱਥ, WiFi a/b/g/n/ac ਅਤੇ ਮਾਇਕ੍ਰੋ USb 2.0 ਪੋਰਟ ਮੌਜੂਦ ਹੈ।

Related News