ਘੱਟ ਕੀਮਤ ਅਤੇ ਵਧੀਆ ਫੀਚਰਸ ਦੇ ਨਾਲ ਪੇਸ਼ ਹੈ ਇਹ ਸਮਾਰਟਫੋਨ
Sunday, Apr 30, 2017 - 01:23 PM (IST)

ਜਲੰਧਰ-ਭਾਰਤੀ ਸਮਾਰਟਫੋਨ ਬਜ਼ਾਰ ''ਚ ਇਕ ਹੀ ਕੀਮਤ ਨਾਲ ਕਈ ਹੈਂਡਸੈਟ ਉਪਲੱਬਧ ਹੈ। ਹੁਣ ਮੋਬਾਇਲ ਕੰਪਨੀਆ ਘੱਟ ਕੀਮਤ ''ਚ ਚੰਗੇ ਫੀਚਰਸ ਦੇ ਨਾਲ ਸਮਾਰਟਫੋਨਸ ਨੂੰ ਪੇਸ਼ ਕਰ ਰਹੀਆਂ ਹੈ। ਅਜਿਹੇ ''ਚ ਅੱਜ-ਕੱਲ੍ਹ ਅਸੀਂ ਤੁਹਾਨੂੰ 7,000 ਰੁਪਏ ਦੇ ਅੰਦਰ ਬਜ਼ਾਰ ''ਚ ਕਿਹੜ੍ਹੇ-ਕਿਹੜ੍ਹੇ ਸਮਾਰਟਫੋਨਸ ਮੌਜ਼ੂਦ ਹੈ ਇਸ ਦੀ ਜਾਣਕਾਰੀ ਦੇਵਾਂਗੇ। ਜਿਸ ਦੀ ਨਾ ਸਿਰਫ ਪ੍ਰਫੋਰਮਸ ਚੰਗੀ ਹੈ ਬਲਕਿ ਫੋਨ ਦੀ ਰੈਮ, ਕੈਮਰਾ ਅਤੇ ਲੁਕ ਵੀ ਸ਼ਾਨਦਾਰ ਹੈ ਤਾਂ ਆਉ ਜਾਣੀਏ ਕੁਝ ਅਜਿਹੇ ਸਮਾਰਟਫੋਨਸ ਦੇ ਬਾਰੇ ''ਚ.........
Xiaomi Redmi 4A:
Xiaomi Redmi 4A ਸਮਾਰਟਫੋਨ ''ਚ 5 ਇੰਚ ਡਿਸਪਲੇ ਦਿੱਤਾ ਗਿਆ ਹੈ। ਫੋਨ ''ਚ 2GB ਰੈਮ ਅਤੇ 16GB ਸਟੋਰੇਜ਼ ਉਪਲੱਬਧ ਹੈ। ਫੋਨ ''ਚ ਐੱਲ. ਈ. ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮੌਜ਼ੂਦ ਹੈ। ਇਹ ਫੋਨ ਐਂਡਰਾਈਡ 6.0 ਮਾਰਸ਼ਮੈਲੋ ''ਤੇ ਕੰਮ ਕਰਦੀ ਹੈ। ਫੋਨ ''ਚ ਪਾਵਰ ਬੈਕਅਪ ਦੇ ਲਈ 3120 mAh ਦੀ ਬੈਟਰੀ ਦਿੱਤੀ ਗਈ ਹੈ।
Micromax Canvas XP 4G:
ਮਾਈਕ੍ਰੋਮੈਕਸ ਕੈਨਵਾਸ ਐਕਸ ਪੀ. 4G ''ਚ 5 ਇੰਚ ਦੀ HD ਆਈ. ਪੀ. ਐੱਸ. ਸਕਰੀਨ ਹੈ। ਇਸ ''ਚ 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਲੱਗਾ ਹੈ ਨਾਲ ਹੀ 3GB ਰੈਮ ਅਤੇ 16GB ਇੰਟਰਨਲ ਸਟੋਰੇਜ਼ ਹੈ। ਇਸ ''ਚ 8 ਮੈਂਗਾਪਿਕਸਲ ਰਿਅਰ ਕੈਮਰਾ ਅਤੇ 2 ਮੈਂਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਐਂਡਰਾਈਡ 5.1 ਲਾਲੀਪਾਪ (Lollipop) ''ਤੇ ਚਲੱਦਾ ਹੈ ਅਤੇ ਇਸ ''ਚ 2000 mAh ਦੀ ਬੈਟਰੀ ਦਿੱਤੀ ਗਈ ਹੈ।
Micromax Canvas Juice 4G:
ਮਾਈਕ੍ਰੋਮੈਕਸ ਕੈਨਵਾਸ ਜੂਸ 4G ਫੋਨ ''ਚ 5 ਇੰਚ ਦਾ ਡਿਸਪਲੇ ਹੈ। ਫੋਨ ''ਚ 2GB ਰੈਮ ਅਤੇ 8GB ਸਟੋਰੇਜ਼ ਉਪਲੱਬਧ ਹੈ। ਇਸ ਦੇ ਇਲਾਵਾ ਫੋਨ ''ਚ ਐੱਲ. ਈ. ਡੀ. ਫਲੈਸ਼ ਦੇ ਨਾਲ 8 ਮੈਂਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 5 ਮੈਂਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਦੇ ਲਈ 4000 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਈਡ 5.1 Lollipop ''ਤੇ ਅਧਾਰਿਤ ਹੈ।
XOLO Era 1X:
ਇਸ ਸਮਾਰਟਫੋਨ ''ਚ 5 ਇੰਚ ਦੀ HD ਆਈ. ਪੀ. ਐੱਸ. ਡਿਸਪਲੇ ਹੈ। ਫੋਨ 1.3 ਗੀਗਾਹਰਟਜ਼ ਸਪ੍ਰੈਡਟ੍ਰਸ ਐੱਸ. ਸੀ. 9832 ਏ.ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਆਉਦਾ ਹੈ। ਫੋਨ ''ਚ 1GB ਰੈਮ ਅਤੇ 8GB ਦੀ ਸਟੋਰੇਜ਼ ਦਿੱਤੀ ਗਈ ਹੈ। ਫੋਨ ''ਚ 8 ਮੈਗਾਪਿਕਸਲ ਰਿਅਰ ਕੈਮਰਾ ਹੈ। ਜਿਸ ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ। ਫੋਨ ''ਚ 2500 mAhਦੀ ਬੈਟਰੀ ਹੈ।
XOLO Era 1:
ਇਸ ਸਮਾਰਟਫੋਨ ''ਚ 5 ਇੰਚ ਦੀ ਡਿਸਪਲੇ ਮੌਜ਼ੂਦ ਹੈ। ਇਸ ''ਚ 2GB ਅਤੇ 8GBਸਟੋਰੇਜ਼ ਸ਼ਾਮਿਲ ਹੈ। ਫੋਟੋਗ੍ਰਾਫੀ ਦੇ ਲਈ ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਪਾਵਰ ਬੈਕ ਅਪ ਦੇ ਲਈ 2500 mAh ਸਮੱਰਥਾ ਦੀ ਬੈਟਰੀ ਹੈ। ਇਹ ਸਮਾਰਟਫੋਨ ਐਂਡਰਾਈਡ 5.0 Lollipop ''ਤੇ ਕੰਮ ਕਰਦਾ ਹੈ।