ਸਮੁੰਦਰ ਦੀ ਡੂੰਘਾਈ ਤਕ ਪਹੁੰਚਣ ਲਈ ਬਣਾਏ ਗਏ ਰੋਬੋਟਿਕ ਹੈਂਡਸ

Friday, Jan 22, 2016 - 03:41 PM (IST)

ਸਮੁੰਦਰ ਦੀ ਡੂੰਘਾਈ ਤਕ ਪਹੁੰਚਣ ਲਈ ਬਣਾਏ ਗਏ ਰੋਬੋਟਿਕ ਹੈਂਡਸ

ਜਲੰਧਰ : ਸਮੇਂ ਦੇ ਨਾਲ-ਨਾਲ ਸਮੁੰਦਰ ''ਚ ਕੰਮ ਕਰਨ ਵਾਲੇ ਕਈ ਤਰ੍ਹਾਂ ਦੇ ਰੋਬੋਟਸ ਡਿਵੈੱਲਪ ਕੀਤੇ ਗਏ ਹਨ ਜੋ ਪਾਣੀ ਦੇ ਅੰਦਰੋਂ ਵੀਡੀਓ ਬਣਾਉਣ ਦੇ ਨਾਲ-ਨਾਲ ਪਾਰਟਸ ਅਤੇ ਨਮੂਨੇ (Samples) ਨੂੰ ਗਰੈਬ ਕਰਦੇ ਹਨ ਪਰ ਹੁਣ ਅਜਿਹੇ ਦੋ ਰੋਬੋਟਿਕ ਹੈਂਡਸ ਡਿਵੈਲਪ ਕੀਤੇ ਗਏ ਹਨ ਜੋ ਸਮੁੰਦਰ ਦੀ ਡੂੰਘਾਈ ਤੋਂ ਵੀ ਆਬਜੈਕਟ ਨੂੰ ਗਰੈਬ ਕਰ ਕੇ ਸਮੁੰਦਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ।

ਇਸ ਤਕਨੀਕ ਨੂੰ ਹਾਰਵਰਡ ਯੂਨੀਵਰਸਿਟੀ ਦੇ ਖੋਜ਼ਕਰਤਾਵਾਂ ਨੇ ਡਿਵੈੱਲਪ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨਾਲ 170 ਮੀਟਰ ਤਕਰੀਬਨ (558 ft) ਦੀ ਡੂੰਘਾਈ ਤਕ ਆਬਜੈਕਟਸ ਨੂੰ ਕਲੈਕਟ ਕੀਤਾ ਜਾ ਸਕਦਾ ਹੈ, ਪਰ ਇਸ ਰੋਬੋਟਿਕ ਹੈਂਡਸ ਦੀ ਅਧਿਕਤਮ ਕਪੈਸਿਟੀ 200 ਮੀਟਰ ਤਕਰੀਬਨ (656 ft) ਦੱਸੀ ਜਾ ਰਹੀ ਹੈ।

ਇਨ੍ਹਾਂ ਦੋਨਾਂ ਵਿਚੋਂ ਇਕ ਰੋਬੋਟਿਕ ਹੈਂਡ ਨੂੰ ਭਾਰੀ ਵਸਤੂਆਂ ਚੁੱਕਣ ਲਈ ਡਿਜ਼ਾਈਨ ਕੀਤਾ ਗਿਆ ਹੈ ਜਦ ਕਿ ਦੂਜੇ ਹੈਂਡ ਨੂੰ ਬਰੀਕ ਆਬਜੈਕਟਸ ਚੁੱਕਣ ਲਈ ਡਿਵੈੱਲਪ ਕੀਤਾ ਹੈ। ਇਸ ''ਚ ਲੱਗੀ ਮੋਟਰ ਰੋਬੋਟਿਕ ਹੈਂਡ ਨੂੰ ਚਾਰੇ ਪਾਸੇ ਵੱਲ ਘੁੰਮਾ ਸਕਦੀ ਹੈ, ਜਿਸ ਨਾਲ ਆਬਜੈਕਟਸ ਨੂੰ ਫੜਨ ''ਚ ਮਦਦ ਮਿਲਦੀ ਹੈ। ਇਨ੍ਹਾਂ ਦੋਵੇਂ ਰੋਬੋਟਿਕ ਹੈਂਡਸ ਦੇ ਡਿਜ਼ਾਈਨ ਨੂੰ ਤੁਸੀਂ ਉੱਪਰ ਦਿੱਤੀ ਗਈ ਤਸਵੀਰ ''ਚ ਦੇਖ ਸਕਦੇ ਹੋ।


Related News