ਤੁਹਾਡੇ ਲਈ ਨਾਸ਼ਤਾ ਬਣਾਵੇਗਾ ਸੈਮਸੰਗ ਦਾ ਇਹ ''ਰੋਬੋ ਸ਼ੈੱਫ'' (ਵੀਡੀਓ)

01/08/2020 9:17:21 PM

ਗੈਜੇਟ ਡੈਸਕ—ਸਾਲ ਦਾ ਸਭ ਤੋਂ ਵੱਡਾ ਟੈੱਕ ਈਵੈਂਟCES 2020 ਇਸ ਵਾਰ ਵੀ ਦੁਨੀਆਭਰ ਤੋਂ ਬਿਹਤਰੀਨ ਐਡਵਾਂਸਮੈਂਟਸ ਸ਼ੋਕੇਸ ਕਰਨ 'ਚ ਆਇਆ ਹੈ। ਸਾਊਥ ਕੋਰੀਆ ਦੀ ਇਲੈਕਟ੍ਰਾਨਿਕਸ ਬੈਂਡ ਸੈਮਸੰਗ ਇਕ ਅਜਿਹਾ ਰੋਬੋਟ ਲੈ ਕੇ ਆਇਆ ਹੈ ਜੋ ਤੁਹਾਡੇ ਲਈ ਨਾਸ਼ਤਾ ਬਣਾਵੇਗਾ। ਕੰਪਨੀ ਨੇ ਆਪਣੇ ਇਸ ਰੋਬੋਟ ਦਾ ਨਾਂ 'ਬਾਟ ਸ਼ੈੱਫ' ਰੱਖਿਆ ਹੈ ਅਤੇ ਇਹ ਕਈ ਸੁਆਦੀ ਡਿਸ਼ੇਜ਼ ਨਾਸ਼ਤੇ 'ਚ ਬਣਾ ਸਕਦਾ ਹੈ। ਬਾਟ ਸ਼ੈੱਫ 'ਚ ਕਿਚੈੱਨ ਕੈਬਿਨੇਟ ਤੋਂ ਲਟਕਦੀਆਂ ਦੋ ਮਕੈਨਿਕਲ ਆਰਮਸ ਦਿੱਤੀਆਂ ਗਈਆਂ ਹਨ ਜੋ ਛੋਟੇ-ਛੋਟੇ ਟਾਸਕ ਕਈ ਹਿੱਸਿਆਂ 'ਚ ਪੂਰੇ ਕਰ ਬ੍ਰੇਕਫਾਸਟ ਬਣਾਉਣ 'ਚ ਕੰਮ ਕਰਦੀਆਂ ਹਨ।

ਸੈਮਸੰਗ ਆਪਣੇ ਇਸ ਰੋਬੋਟ ਨੂੰ KBIS 2019 'ਚ ਵੀ ਸ਼ੋਕੇਸ ਕਰ ਚੁੱਕਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਰੋਬੋਟ ਕਿਸੇ ਅਸਲੀ ਸ਼ੈੱਫ ਦਾ ਕੰਮ ਵੀ ਆਸਾਨੀ ਨਾਲ ਕਰ ਸਕਦਾ ਹੈ ਅਤੇ ਉਸ ਦੀ ਮਦਦ ਕਰ ਸਕਦਾ ਹੈ। ਦੋ ਐਕਸਟਰਾ ਮਕੈਨਿਕਲ ਹੈਂਡਸ ਦੀ ਮਦਦ ਨਾਲ ਚਾਪਿੰਗ ਤੋਂ ਲੈ ਕੇ ਕਲੀਨਿੰਗ ਤਕ ਦੇ ਕੁਕਿੰਗ ਨਾਲ ਜੁੜੇ ਟਾਸਕ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਇਸ ਰੋਬੋਟ ਦੇ ਨਵੇਂ ਸਕਿੱਲਸ ਨੂੰ ਇੰਟਰਨੈੱਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਯੂਜ਼ਰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਨ੍ਹਾਂ 'ਚ ਬਦਲਾਅ ਵੀ ਕਰ ਸਕਦੇ ਹੋ।

ਡਾਊਨਲੋਡ ਕਰ ਸਕੋਗੇ ਸਕਿੱਲ
ਉਦਾਹਰਣ ਲਈ ਜੇਕਰ ਯੂਜ਼ਰ ਚਾਹੁੰਣ ਤਾਂ ਰੋਬੋਟ ਖਾਣ ਦਾ ਕੋਈ ਸਾਮਾਨ ਫੈਂਟਣ ਜਾਂ ਘੋਲਣ ਉਸ ਦਾ ਫੀਚਰ ਡਾਊਨਲੋਡ ਕੀਤ ਜਾ ਸਕਦਾ ਹੈ। ਅਜਿਹਾ ਨਾ ਕਰਨ 'ਤੇ ਰੋਬੋਟ ਨੂੰ ਇਕ ਅਜਿਹਾ ਟੂਲ ਇਸਤੇਮਾਲ ਕਰਨਾ ਹੋਵੇਗਾ ਜੋ ਉਸ ਨੇ ਪਹਿਲੇ ਕਦੇ ਨਹੀਂ ਦੇਖਿਆ। ਰੋਬੋਟ ਦੇ ਖਾਸ ਇਕੋਸਿਸਟਮ ਦੀ ਮਦਦ ਨਾਲ ਨਵੇਂ ਫੀਚਰਸ ਨੂੰ ਡਿਵੈੱਲਪ ਅਤੇ ਇਸਤੇਮਾਲ ਕਰਨਾ ਵੀ ਆਸਾਨੀ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਇਸ ਦੇ ਲਈ ਸੈਮਸੰਗ ਨੂੰ ਕਿਚਨ ਅਪਲਾਇੰਸੇਜ ਬਣਾਉਣ ਵਾਲੀ ਕੰਪਨੀ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।

ਇੰਝ ਕਰਦਾ ਹੈ ਕੰਮ
ਸ਼ੈੱਫ ਦੀ ਤਰ੍ਹਾਂ ਕੰਮ ਕਰਨ ਵਾਲੇ ਰੋਬੋਟ 'ਚ ਏ.ਆਈ. ਅਤੇ ਮਸ਼ੀਨ ਲਰਨਿੰਗ ਬਿਲਟ-ਇਨ ਦਿੱਤਾ ਗਿਆ ਹੈ ਅਤੇ ਇਹ ਸੈਮਸੰਗ ਦੇ ਮਲਟੀ-ਪਰਪਜ਼ ਪ੍ਰੋਗ੍ਰਾਮੇਬਲ ਪਲੇਟਫਾਰਮਸ ਦਾ ਹਿੱਸਾ ਹੈ। 6 ਪਾਸੇ ਮੁੜਨ ਵਾਲੇ ਮਕੈਨਿਕਲ ਆਰਮਸ ਕਿਸੇ ਸ਼ੈੱਫ ਦੇ ਅਸਲੀ ਹੱਥਾਂ ਦੀ ਨਕਲ ਕਰਦੇ ਹਨ ਅਤੇ ਕਿਚਨ ਪਲੇਟਫਾਰਮਸ 'ਤੇ ਰੱਖੇ ਵੱਖ-ਵੱਖ ਆਬੈਜਕਟਸ ਨੂੰ ਪਛਾਣ ਕਰ ਉਸ ਦੀ ਮਦਦ ਨਾਲ ਕੰਮ ਕਰ ਸਕਦੇ ਹਨ। ਇਸ ਰੋਬੋਟ ਨੂੰ ਐਪ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਫਿਰ ਵੱਖ-ਵੱਖ ਐਕਸ਼ੰਸ ਲਈ ਵੁਆਇਸ ਕਮਾਂਡਸ ਵੀ ਦਿੱਤੇ ਜਾ ਸਕਦੇ ਹਨ।


Karan Kumar

Content Editor

Related News