ਅਗਲੇ ਸਾਲ ਭਾਰਤ ’ਚ ਲਾਂਚ ਹੋ ਸਕਦੀ ਹੈ KTM ਦੀ ਇਹ ਪਾਵਰਫੁੱਲ ਬਾਈਕ

Sunday, Dec 16, 2018 - 10:55 AM (IST)

ਅਗਲੇ ਸਾਲ ਭਾਰਤ ’ਚ ਲਾਂਚ ਹੋ ਸਕਦੀ ਹੈ KTM ਦੀ ਇਹ ਪਾਵਰਫੁੱਲ ਬਾਈਕ

ਆਟੋ ਡੈਸਕ– ਆਪਣੀਆਂ ਹਾਈ ਪਰਫਾਰਮੈਂਸ ਬਾਈਕਸ ਨੂੰ ਲੈ ਕੇ ਦੁਨੀਆ ਭਰ ’ਚ ਜਾਣੀ ਜਾਂਦੀ ਕੰਪਨੀ KTM ਭਾਰਤ ’ਚ ਅਗਲੇ ਸਾਲ ਮਾਰਚ ਮਹੀਨੇ ਤਕ Duke 790 ਬਾਈਕ ਨੂੰ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਬਾਈਕ ਨੂੰ ਕਿਸ ਸੈਗਮੈਂਟ ’ਚ ਅਤੇ ਕਿਸ ਪ੍ਰਾਈਜ਼ ਰੇਂਜ ਦੇ ਨਾਲ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ। ਉਥੇ ਹੀ ਹਾਲ ਹੀ ’ਚ ਕੰਪਨੀ ਨੇ ਭਾਰਤ ’ਚ ਡਿਊਕ 125 ਬਾਈਕ ਨੂੰ ਲਾਂਚ ਕੀਤਾ ਹੈ ਜਿਸ ਨੂੰ ਬਾਜ਼ਾਰ ’ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ KTM Duke 790 ਬਾਈਕ ਬਾਰੇ...

PunjabKesari

KTM Duke 790
ਬਾਈਕ ’ਚ 8 ਵਾਲਵ, 87Nm ਦੇ ਟਾਰਕ ਨਾਲ ਲਿਕਵਿਡ ਕੂਸ DOHC ਇੰਜਣ ਦਿੱਤਾ ਗਿਆ ਹੈ ਜੋ 103 ਹਾਰਸ ਪਾਵਰ ਦੀ ਮੈਕਸਿਮਮ ਆਊਟਪੁਟ ਦਿੰਦਾ ਹੈ। ਸਪੀਡ ਦੀ ਗੱਲ ਕਰੀਏ ਤਾਂ ਡਿਊਕ 790 ਦੀ ਟਾਪ ਸਪੀਡ 220 ਕਿਲੋਮੀਟਰ ਪ੍ਰਤੀ ਘੰਟਾ ਤਕ ਹੈ। ਉਥੇ ਹੀ 169 ਕਿਲੋਗ੍ਰਾਮ ਭਾਰ ਵਾਲੀ ਇਸ ਬਾਈਕ ਨੂੰ ਸਮੂਥ ਰਾਈਡ ਦੇਣ ਲਈ ਇਸ ਵਿਚ 6-ਸਪੀਡ ਟ੍ਰਾਂਸਮਿਸ਼ਨ ਮੌਜੂਦ ਹੈ। 

PunjabKesari

ਡਿਜ਼ਾਈਨ
ਬਾਈਕ ’ਚ ਬਾਡੀ ਵਰਕ ਕਾਫੀ ਘੱਟ ਰੱਖਿਆ ਗਿਆ ਹੈ ਅਤੇ ਇਸ ਨੂੰ ਸਪੋਰਟੀ ਅਤੇ ਰੇਸਰ ਬਾਈਕ ਦੀ ਲੁੱਕ ਦੇਣ ਲਈ ਕਾਫੀ ਮਿਹਨਤ ਕੀਤੀ ਗਈ ਹੈ। ਇਸ ਬਾਈਕ ਦਾ ਡਿਜ਼ਾਈਨ KTM 1290 DUKE R ਨਾਲ ਕਾਫੀ ਮਿਲਦਾ-ਜੁਲਦਾ ਹੈ। ਉਥੇ ਹੀ ਬਾਈਕ ਦਾ ਫੁੱਲੀ ਡਿਜੀਟਲ ਕੰਸੋਲ ਬੇਹੱਦ ਆਕਰਸ਼ਕ ਹੈ। ਐੱਲ.ਈ.ਡੀ. ਡੇਅਟਾਈਮ ਰਨਿੰਗ ਲਾਈਟਸ ਬਾਈਕ ਨੂੰ ਹੋਰ ਸਮਾਰਟ ਲੁੱਕ ਦੇਣ ਦਾ ਕੰਮ ਕਰਦੀਆਂ ਹਨ।

PunjabKesari

ਰਾਈਡਿੰਗ ਮੋਡ
ਕੇ.ਟੀ.ਐੱਮ. ਡਿਊਕ ਦੀ ਰਾਈਡਿੰਗ ਨੂੰ ਹੋਰ ਥ੍ਰਿਲਿੰਗ ਬਣਾਉਣ ਲਈ ਇਸ ਵਿਚ ਚਾਰ ਰਾਈਡ ਮੋਡਸ (ਸਟਰੀਟ, ਟ੍ਰੈਕ, ਰੇਨ ਅਤੇ ਸਪੋਰਟ) ਦਿੱਤੇ ਗਏ ਹਨ। ਇਨ੍ਹਾਂ ਮੋਡਸ ਦੀ ਮਦਦ ਨਾਲ ਰਾਈਡਰਜ਼ ਆਪਣੀ ਲੋੜ ਮੁਤਾਬਕ ਹੈਂਡਲਿੰਗ ਅਤੇ ਪਰਫਾਰਮੈਂਸ ਨੂੰ ਮੈਨੇਜ ਕਰ ਸਕਣਗੇ। ਇਸ ਦੇ ਨਾਲ ਹੀ ਬਾਈਕ ਦੇ ਦੋਵਾਂ ਪਹੀਆਂ ’ਚ ਡਿਸਕ ਬ੍ਰੇਕ ਦੇ ਨਾਲ ਹੀ ਏ.ਬੀ.ਐੱਸ. ਨੂੰ ਵੀ ਸ਼ਾਮਲ ਕੀਤਾ ਗਿਆ ਹੈ। 


Related News