ਇਹ ਹੈ ਇਕ ਚੱਲਦਾ-ਫਿਰਦਾ ਮਾਈਕ੍ਰੋਵੇਵ ਜੋ ਕਿਸੇ ਵੀ ਜਗ੍ਹਾ ਦੇ ਸਕਦਾ ਹੈ ਸਾਥ (ਵੀਡੀਓ)
Sunday, May 22, 2016 - 04:08 PM (IST)
ਜਲੰਧਰ-ਮਾਈਕ੍ਰੋਵੇਵ ਦੀ ਵਰਤੋਂ ਆਮ ਤੌਰ ''ਤੇ ਘਰਾਂ ਜਾਂ ਦਫਤਰਾਂ ''ਚ ਕੀਤੀ ਜਾਂਦੀ ਹੈ। ਕਿਸੇ ਸਕੂਲ ਜਾਂ ਕਾਲਜ ''ਚ ਖਾਣਾ ਗਰਮ ਕਰਨ ਲਈ ਥੋੜੀ ਮੁਸ਼ਕਿਲ ਹੁੰਦੀ ਹੈ। ਇਸੇ ਗੱਲ ਦਾ ਧਿਆਨ ਰੱਖਦੇ ਹੋਏ ਇਕ ਅਜਿਹਾ ਗੈਜੇਟ ਤਿਆਰ ਕੀਤਾ ਗਿਆ ਹੈ ਜੋ ਤੁਹਾਡੀ ਇਸ ਮੁਸ਼ਕਿਲ ਦਾ ਹਲ ਕਰ ਸਕਦਾ ਹੈ। ਯੂ.ਕੇ. ਦੀ ਕੰਪਨੀ ਵੇਵੀ ਵੱਲੋਂ ਤਿਆਰ ਕੀਤਾ ਗਿਆ ''ਐਡਵੈਂਚਰ'' ਨਾਂ ਦਾ ਗੈਜੇਟ ਇਕ ਪੋਰਟੇਬਲ ਮਾਈਕ੍ਰੋਵੇਵ ਹੈ ਜਿਸ ਲਈ ਕੰਪਨੀ ਦਾ ਵਿਚਾਰ ਹੈ ਕਿ ਇਹ ਮਿਲਟਰੀਜ਼ ਅਤੇ ਮਾਨਵੀ ਗਰੁੱਪ ਵੱਲੋਂ ਐਮਰਜੈਂਸੀ ਸਮੇਂ ਵਰਤਿਆ ਜਾ ਸਕੇਗਾ।
ਇਹ ਇਕ ਛੋਟੇ ਆਕਾਰ ਦਾ ਰੂਲਰ ਦੀ ਤਰ੍ਹਾਂ ਦਿਖਣ ਵਾਲਾ 5 ਇੰਚ ਚੌੜਾ ਅਤੇ 3 ਪੌਂਡ ਤੋਂ ਵੀ ਘੱਟ ਭਾਰ ਵਾਲਾ ਮਾਈਕ੍ਰੋਵੇਵ ਹੈ ਜਿਸ ਨੂੰ ਤੁਸੀਂ ਆਸਾਨੀ ਆਪਣੇ ਬੈਕਪੈਕ ''ਚ ਰੱਖ ਸਕਦੇ ਹੋ। ਇਸ ਦੀ ਬੈਟਰੀ 30 ਮਿੰਟ ਤੱਕ ਕੰਮ ਕਰਦੀ ਹੈ ਜਿਸ ਨੂੰ ਤੁਸੀਂ ਪਾਵਰ ਆਊਟਲੈੱਟ ਦੁਆਰਾ ਚਾਰਜ ਵੀ ਕਰ ਸਕਦੇ ਹੋ। ਇਸ ਮਾਈਕ੍ਰੋਵੇਵ ਨੂੰ ਉੱਪਰ ਦਿੱਤੀ ਵੀਡੀਓ ''ਚ ਇਕ ਨਜ਼ਰ ਦੇਖਿਆ ਜਾ ਸਕਦਾ ਹੈ।
