ਖਾਸ ਆਈਫੋਨ ਲਈ ਬਣਾਏ ਗਏ ਹਨ ਇਹ Pocket VR
Wednesday, May 18, 2016 - 04:01 PM (IST)

ਜਲੰਧਰ- ਸਪੈਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਪਾਕਿਟ ਵੀ.ਆਰ. ਐਕਸੈਸਰੀ ਨੂੰ ਆਫਿਸ਼ੀਅਲੀ ਲਾਂਚ ਕਰਨ ਜਾ ਰਹੀ ਹੈ। ਇਸ ਖੁਲਣ ਅਤੇ ਬੰਦ ਹੋਣ ਵਾਲੇ ਪੋਰਟੇਬਲ ਵਰਚੁਅਲ ਰਿਆਲਿਟੀ ਹੈੱਡਸੈੱਟ ਨੂੰ ਕੈਂਡੀਸ਼ੈੱਲ ਗਰਿੱਪ ਕੇਸ ਲਈ ਕੰਪੈਟੇਬਲ ਬਣਾਇਆ ਗਿਆ ਹੈ। ਇਹ ਪਾਕਿਟ ਵੀ.ਆਰ. ਗੂਗਲ ਦੇ ਕਾਰਡਬੋਰਡ ਵੀ.ਆਰ. ਸਪੈਕਸ ਦੀ ਵਰਤੋਂ ਲਈ ਬਣਾਏ ਗਏ ਸਨ ਇਸ ਲਈ ਇਸ ''ਚ ਕੰਨਟੈਂਟ ਡਿਸਪਲੇ ਹੋ ਸਕਦੇ ਹਨ।
ਇਹ ਪਾਕਿਟ ਵੀ.ਆਰ. ਕਾਲੇ ਪਲਾਸਟਿਕ ਦੇ ਬਣੇ ਹਨ ਜਿਸ ਨੂੰ ਕਾਲੇ ਅਤੇ ਗਰੇਅ ਰੰਗ ਦੇ ਕੈਂਡੀਸ਼ੈੱਲ ਗਰਿੱਪ ਸਮਾਰਟਫੋਨ ਕੇਸ ਨਾਲ ਲਿਆਂਦਾ ਜਾ ਰਿਹਾ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਨਾ ਕਰਨਾ ਚਾਹੁੰਦੇ ਹੋਵੋ ਤਾਂ ਇਸ ਪਾਕਿਟ ਵੀ.ਆਰ. ਦੇ ਰਿਟ੍ਰੈਕਟੇਬਲ ਸਾਈਡ ਪੈਨਲਜ਼ ਨੂੰ ਫੋਲਡ ਕੀਤਾ ਜਾ ਸਕਦਾ ਹੈ। ਸਪੈਕ ਵੱਲੋਂ ਇਸ ਪਾਕਿਟ ਵੀ.ਆਰ. ਨੂੰ ਆਈਫੋਨ 6 ਅਤੇ ਆਈਫੋਨ 6ਐੱਸ ਲਈ ਤਿਆਰ ਕੀਤਾ ਗਿਆ ਹੈ ਜਿਸ ਨੂੰ ਇਨ੍ਹਾਂ ਫੋਨਾਂ ਤੋਂ ਵੱਡੇ ਫੋਨਾਂ ਨਾਲ ਨਹੀਂ ਵਰਤਿਆ ਜਾ ਸਕਦਾ। ਸਪੈਕ ਦੇ ਕੈਂਡੀਸ਼ੈੱਲ ਗਰਿੱਪ ਕੇਸ ਨੂੰ ਬਿਨਾਂ ਪਾਕਿਟ ਵੀ.ਆਰ. ਤੋਂ ਇਕ ਕੇਸ ਵਜੋਂ ਵਰਤਿਆ ਜਾ ਸਕਦਾ ਹੈ। ਇਸ ਕੇਸ ''ਚ ਇਕ ਉਭਰਿਆ ਹੋਇਆ ਪੈਨਲ ਸ਼ਾਮਿਲ ਹੈ ਜੋ ਸਕ੍ਰੀਨ ਨੂੰ ਪ੍ਰੋਟੈਟਕ ਕਰਦਾ ਹੈ ਅਤੇ ਉਭਰੀਆਂ ਹੋਈਆਂ ਰਬੜ ਲਾਈਨਾਂ ਵੀ ਦਿੱਤੀਆਂ ਗਈਆਂ ਹਨ ਜੋ ਫੋਨ ਦੀ ਗਰਿੱਪ ਨੂੰ ਹੋਰ ਵੀ ਮਜ਼ਬੂਤ ਬਣਾਉਂਦੀਆਂ ਹਨ। ਇਸ ਪਾਕਿਟ ਵੀ.ਆਰ. ਨੂੰ ਸਪੈਕ ਵੈੱਬਸਾਈਟ ਤੋਂ 63.95 ਡਾਲਰ ''ਚ ਖਰੀਦਿਆ ਜਾ ਸਕਦਾ ਹੈ।