ਏਅਰਟੈੱਲ ਦੇ ਇਸ ਪੈਕ ''ਚ ਮਿਲ ਰਿਹੈ 1.5GB ਰੋਜ਼ਾਨਾ ਡਾਟਾ ਅਤੇ ਮੁਫਤ ਕਾਲਿੰਗ

Tuesday, Jul 07, 2020 - 07:49 PM (IST)

ਏਅਰਟੈੱਲ ਦੇ ਇਸ ਪੈਕ ''ਚ ਮਿਲ ਰਿਹੈ 1.5GB ਰੋਜ਼ਾਨਾ ਡਾਟਾ ਅਤੇ ਮੁਫਤ ਕਾਲਿੰਗ

ਗੈਜੇਟ ਡੈਸਕ—ਏਅਰਟੈੱਲ ਨੇ ਮੰਗਲਵਾਰ ਨੂੰ ਆਪਣਾ ਨਵਾਂ ਪ੍ਰੀਪੇਡ ਪਲਾਨ ਲਾਂਚ ਕਰ ਦਿੱਤਾ। ਨਵੇਂ ਏਅਰਟੈੱਲ ਪ੍ਰੀਪੇਡ ਪਲਾਨ ਦੀ ਕੀਮਤ 289 ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ 79 ਰੁਪਏ ਵਾਲੇ ਰਿਚਾਰਜ ਪਲਾਨ ਨਾਲ ਹੁਣ ZEE5 ਪ੍ਰੀਮੀਅਮ ਦਾ ਸਬਸਕਰੀਪਸ਼ਨ ਵੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਨਵੇਂ ਲਾਂਚ ਹੋਏ 289 ਰੁਪਏ ਵਾਲੇ ਰਿਚਾਰਜ ਪੈਕ 'ਚ ਕਾਲਿੰਗ, ਐੱਸ.ਐੱਮ.ਐੱਸ. ਬੈਨੀਫਿਟ ਦੇ ਨਾਲ ਡਾਟਾ ਵੀ ਆਫਰ ਕੀਤਾ ਜਾ ਰਿਹਾ ਹੈ।

ਨਵੇਂ 289 ਰੁਪਏ ਵਾਲੇ ਏਅਰਟੈੱਲ ਪ੍ਰੀਪੇਡ ਪਲਾਨ 'ਚ ਕੰਪਨੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲ ਆਫਰ ਕਰ ਰਹੀ ਹੈ। ਇਸ ਰਿਚਾਰਜ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਭਾਵ ਕੁੱਲ 42 ਜੀ.ਬੀ. ਡਾਟਾ ਇਸ ਪਲਾਨ 'ਚ ਆਫਰ ਕੀਤਾ ਜਾਂਦਾ ਹੈ। ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮੁਫਤ ਭੇਜ ਸਕਦੇ ਹਨ। ਇਨ੍ਹਾਂ ਫਾਇਦਿਆਂ ਤੋਂ ਇਲਾਵਾ ZEE5 ਪ੍ਰੀਮੀਅਮ, ਏਅਰਟੈੱਲ ਐਕਸਟਰੀਮ ਪ੍ਰੀਮਿਅਮ, ਫ੍ਰੀ ਹੈਲੋਟਿਊਨਸ, ਵਿੰਕ ਮਿਊਜ਼ਿਕ ਸਬਸਕਰੀਪਸ਼ਨ ਮੁਫਤ ਮਿਲਦਾ ਹੈ।

ਸ਼ਾਅ ਏਕੇਡਮੀ ਦੀ ਫ੍ਰੀ ਆਨਲਾਈਨ ਕਲਾਸੇਜ ਇਕ ਸਾਲ ਲਈ ਵੀ ਇਸ ਰਿਚਾਰਜ ਪੈਕ 'ਚ ਆਫਰ ਕੀਤੀ ਜਾਂਦੀ ਹੈ। ਫਾਸਟੈਗ ਲੈਣ 'ਤੇ 150 ਰੁਪਏ ਕੈਸ਼ਬੈਕ ਵੀ ਆਫਰ ਕੀਤਾ ਜਾਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 289 ਰੁਪਏ 'ਚ ਦਿੱਤੇ ਗਏ ਸਾਰੇ ਫਾਇਦੇ 249 ਰੁਪਏ ਵਾਲੇ ਰਿਚਾਰਜ ਪੈਕ ਵਾਲੇ ਹੀ ਹਨ। ਏਅਰਟੈੱਲ ਕੋਲ 249 ਰੁਪਏ ਤੋਂ ਲੈ ਕੇ 400 ਰੁਪਏ ਦੀ ਕੈਟਿਗਰੀ ਵਿਚਾਲੇ ਕਈ ਪਲਾਨ ਹਨ ਅਤੇ ਹੁਣ 289 ਰੁਪਏ ਦਾ ਰਿਚਾਰਜ ਪੈਕ ਵੀ ਇਸ ਲਿਸਟ 'ਚ ਸ਼ਾਮਲ ਹੋ ਗਿਆ ਹੈ।


author

Karan Kumar

Content Editor

Related News