ਮਹਿੰਗਾਈ ਦੇ ਇਸ ਦੌਰ ''ਚ ਇਸ ਤਰ੍ਹਾਂ ਪਾਓ ਫ੍ਰੀ ਇੰਟਰਨੈੱਟ ਡਾਟਾ!

Monday, Nov 14, 2016 - 04:05 PM (IST)

ਮਹਿੰਗਾਈ ਦੇ ਇਸ ਦੌਰ ''ਚ ਇਸ ਤਰ੍ਹਾਂ ਪਾਓ ਫ੍ਰੀ ਇੰਟਰਨੈੱਟ ਡਾਟਾ!

ਜਲੰਧਰ- 500 ਅਤੇ 1000 ਦੇ ਨੋਟ ਅਚਾਨਕ ਬੰਦ ਹੋਣ ਕਾਰਨ ਹਰ ਤਬਕੇ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ''ਚ ਉਹ ਲੋਕ ਵੀ ਸ਼ਾਮਲ ਹਨ ਜੋ ਬਹੁਤ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਹੁਣ ਤੁਹਾਨੂੰ ਅਚਾਨਕ ਇਹ ਪਤਾ ਲੱਗੇ ਕਿ 1ਜੀ.ਬੀ. ਇੰਟਰਨੈੱਟ ਡਾਟਾ ਫ੍ਰੀ ''ਚ ਮਿਲ ਸਕਦਾ ਹੈ ਤਾਂ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਜੀ ਹਾਂ, ਉਪਭੋਗਤਾਵਾਂ ਦੀ ਮਦਦ ਲਈ ਭਾਰਤੀ ਏਅਰਟੈੱਲ ਇਕ ਖਾਸ ਪਲਾਨ ਲਿਆਈ ਹੈ ਜਿਸ ਤਹਿਤ ਤੁਸੀਂ ਫ੍ਰੀ ''ਚ 1.2 ਜੀ.ਬੀ. ਇੰਟਰਨੈੱਟ ਪਾ ਸਕਦੇ ਹੋ। 

ਇਨ੍ਹਾਂ ਸਟੈੱਪਸ ਨੂੰ ਫਾਲੋ ਕਰਕੇ ਤੁਸੀਂ ਪਾ ਸਕਦੇ ਹੋ ਫ੍ਰੀ ਇੰਟਰਨੈੱਟ ਡਾਟਾ-
-ਸਭ ਤੋਂ ਪਹਿਲਾਂ ਤੁਹਾਨੂੰ ਭਾਰਤੀ ਏਅਰਟੈੱਲ ਦੀ ਵੈੱਬਸਾਈਟ http://www.airtel.in/free ''ਤੇ ਜਾਣਾ ਹੋਵੇਗਾ। 
-ਵੈੱਬਸਾਈਟ ''ਤੇ ਤੁਹਾਨੂੰ 4 ਐਪਸ ਦੇ ਲਿੰਕ ਦਿੱਤੇ ਗਏ ਹਨ ਜਿਨ੍ਹਾਂ ਨੂੰ ਡਾਊਨਲੋਡ ਕਰਨਾ ਹੋਵੇਗਾ। 
-ਹਰ ਐਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ 300 ਐੱਮ.ਬੀ. ਫ੍ਰੀ ਡਾਟਾ ਦਿੱਤਾ ਜਾਵੇਗਾ। 
-ਚਾਰੇ ਐਪਸ ਨੂੰ ਡਾਊਨਲੋਡ ਕਰਨ ''ਤੇ 1.2ਜੀ.ਬੀ. ਡਾਟਾ ਯੂਜ਼ਰਸ ਦੇ ਅਕਾਊਂਟ ''ਚ ਕ੍ਰੈਡਿਟ ਹੋ ਜਾਵੇਗਾ। 
-ਯਾਦ ਰਹੇ ਕਿ ਤੁਸੀਂ ਆਪਣੇ ਏਅਰਟੈੱਲ ਵੈੱਬਸਾਈਟ ਨੂੰ ਆਪਣੇ ਏਅਰਟੈੱਲ ਨੰਬਰ ਤੋਂ ਹੀ ਓਪਨ ਕਰੋ। 
-ਇਨ੍ਹਾਂ ਐਪਸ ਨੂੰ ਕਰਨਾ ਹੋਵੇਗਾ ਡਾਊਨਲੋਡ
ਮਾਈ ਏਅਰਟੈੱਲ ਐਪ (My Airtel App)
ਵਿੰਕ ਮਿਊਜ਼ਿਕ (Wynk Music)
ਵਿੰਕ ਮੂਵੀਜ਼ (Wynk Movies)
ਵਿੰਕ ਗੇਮਜ਼ (Wynk 7ames)

Related News