ਬੈਟਰੀ ਬੈਕਅਪ ਨੂੰ ਵਧਾਉਣਾ ਹੈ ਤਾਂ ਕੰਮ ਆਵੇਗੀ ਇਹ ਨਵੀਂ ਐਪ
Wednesday, May 04, 2016 - 04:44 PM (IST)

ਜਲੰਧਰ : ਇਕ ਨਵੀਂ ਐਪ ਜੋ ਤੁਹਾਨੂੰ ਤੁਹਾਡੇ ਸਮਾਰਟਫੋਨ ''ਚ ਬੈਟਰੀ ਦੀ ਵਰਤੋਂ ਬਾਰੇ ਦਸਦੀ ਹੈ। ਕੈਰੇਟ ਨਾਂ ਦੀ ਐਪ ਨੇ ਲਗਭਗ 8,50,000 ਯੂਜ਼ਰਾਂ ਨੂੰ, ਜਿਨ੍ਹਾਂ ''ਤ 41 ਫੀਸਦੀ ਐਂਡ੍ਰਾਇਡ ਤੇ 59 ਫੀਸਦੀ ਆਈ. ਓ. ਐੱਸ. ਯੂਜ਼ਰ ਹਨ, ਨੂੰ ਬੈਟਰੀ ਕੰਜ਼ਪਸ਼ਨ ਬਾਰੇ ਬਿਲਕੁਲ ਸਹੀ ਜਾਣਕਾਰੀ ਦੇ ਕੇ ਮਦਦ ਕੀਤੀ ਸੀ ਤੇ ਇਹ ਐਪ ਹੁਣ ਬਿਲਕੁਲ ਨਵੇਂ ਯੂਜ਼ਰ ਇੰਟਰਫੇਸ ਦੇ ਨਾਲ ਹੋਰ ਵੀ ਆਸਾਨ ਤੇ ਸਹਿਜ ਤਰੀਕੇ ਨਾਲ ਬੈਟਰੀ ਦੀ ਇਨਫਾਰਮੇਸ਼ਨ ਦਵੇਗੀ।
ਨਵੇਂ ਯੂਜ਼ਰ ਇੰਟਰਫੇਸ ''ਚ ਤੁਹਾਨੂੰ ਐਨਰਜੀ ਸੇਵਿੰਗ ਰਿਕਮੈਂਡੇਸ਼ਨ ਮਿਲਦੀ ਹੈ। ਇਸ ਦੇ ਨਾਲ ਨਾਲ ਇਹ ਐਪ ਬਗਜ਼ ਨੂੰ ਵੀ ਡਿਟੈਕਟ ਕਰ ਕੇ ਫੋਨ ਨੂੰ ਸਮੂਥਲੀ ਚਲਾਉਣ ''ਚ ਮਦਦ ਕਰਦੀ ਹੈ। ਇਹ ਐਪ ਤੁਹਾਨੂੰ ਉਨ੍ਹਾਂ ਐਪਸ ਬਾਰੇ ਵੀ ਦਸਦੀ ਹੈ ਜੋ ਤੁਹਾਡੇ ਫੋਨ ''ਚ ਸਭ ਤੋਂ ਜ਼ਿਆਦਾ ਬੈਟਰੀ ਖਰਚ ਕਰਦੀਆਂ ਹਨ। 3arat ਐਪ ਦਾ ਲੇਟੈਸਟ ਵਰਜ਼ਨ ਗੂਗਲ ਪਲੇਅ ਸਟੋਰ ''ਚ ਜ਼ਿਆਦਾਤਰ ਐਂਡ੍ਰਾਇਡ ਡਿਵਾਈਜ਼ਾਂ ਲਈ ਮੌਜੂਦ ਹੈ ਤੇ ਆਈ. ਓ. ਐੱਸ. ਲਈ ਇਸ ਨੂੰ ਬਹੁਤ ਜਲਦ ਲਾਂਚ ਕੀਤਾ ਜਾਵੇਗਾ।