ਈਕੋ-ਸਮਾਰਟ ਫੀਚਰਸ ਦੇ ਨਾਲ ਲੈਸ ਹੈ ਨਵਾਂ 32 ਇੰਚ LED TV
Sunday, Jun 05, 2016 - 07:00 PM (IST)

ਜਲੰਧਰ-LED TV ਦੇ ਚਾਹੁਣ ਵਾਲਿਆਂ ਲਈ Noble Skiodo ਕੰਪਨੀ ਨੇ 32 ਇੰਚ HD ਰੇਡੀ Led TV ( 32CN32P01 ) ਨੂੰ 14,999 ਰੁਪਏ ਕੀਮਤ ''ਚ ਲਾਂਚ ਕੀਤਾ ਹੈ, ਨਾਲ ਹੀ ਇਸ ਨੂੰ ਐਕਸਕਲੁਸਿਵ ਤੌਰ ''ਤੇ ਅਮੇਜ਼ਨ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ । 1366X768 ਪਿਕਸਲ ਰੇਜ਼ੋਲੁਸ਼ਨ ''ਤੇ ਕੰਮ ਕਰਨ ਵਾਲੇ ਇਸ TV ਨੂੰ 178 ਡਿਗਰੀ ਵਇੰਗ ਐਂਗਲ ''ਤੇ ਵੇਖਿਆ ਜਾ ਸਕਦਾ ਹੈ ।ਸਾਊਂਡ ਆਊਟਪੁਟ ਲਈ ਇਸ ''ਚ 10Wx2 ਸਪੀਕਰਸ ਅਤੇ ਇਨ-ਬਿਲਟ ਐਂਪਲੀਫਾਇਰ ਮੌਜੂਦ ਹੈ, ਜੋ ਸਾਊਂਡ ਆਉਟਪੁਟ ਨੂੰ 5 ਗੁਣਾ ਵਧਾ ਦਿੰਦਾ ਹੈ ।
ਇਸ TV ''ਚ MPEG4 / H264 , VGA ਪੋਰਟ , 2 HDMI ਪੋਰਟ , USB ਅਤੇ ਡਿਜ਼ੀਟਲ ਮੀਡੀਆ ਪਲੇਅਰ ਆਦਿ ਦੀ ਸਪੋਰਟ ਮੌਜੂਦ ਹੈ । ਇਸ ਟੀਵੀ ਦੇ ਖਾਸ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ Eco ਸਮਾਰਟ ਫੀਚਰ ਦਿੱਤਾ ਗਿਆ ਹੈ ਜੋ ਇਸ ਨੂੰ ਬਿਨਾਂ ਦੇਖੇ ਜਾਣ ''ਤੇ ਆਟੋਮੈਟਿਕਲੀ ਬੰਦ ਕਰ ਦਿੰਦਾ ਹੈ ।