ਇਸ ਡਿਵਾਈਸ ਨਾਲ ਘਰ ''ਚ ਹੀ ਤਿਆਰ ਹੋਣਗੇ 3D ਪ੍ਰੋਡਕਟਸ (ਵੀਡੀਓ)
Saturday, May 14, 2016 - 04:50 PM (IST)
ਜਲੰਧਰ- 3ਡੀ ਪ੍ਰਿੰਟਿੰਗ ਦੀ ਗੱਲ ਕਰੀਏ ਤਾਂ ਇਹ ਬੇਹੱਦ ਕੰਮ ਆਉਣ ਵਾਲੀ ਸਸਤੀ ਅਤੇ ਵਧੀਆ ਟੈਕਨਾਲੋਜੀ ਹੈ ਪਰ ਕਦੀ-ਕਦੀ ਇਸ ਦੇ ਕੰਮ ਕਰਨ ਦੀ ਘੱਟ ਸਪੀਡ ਨਿਰਾਸ਼ ਕਰ ਸਕਦੀ ਹੈ। ਇਸ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਨਾਲ ਮਏਕੁ ਜੋ ਕਿ ਲੰਡਨ ''ਚ ਸਥਿੱਤ ਮੇਕਰਵਰਸਿਟੀ ਸਪੇਸ ਦੀ ਰੈੱਡਫੋਰਡ ਕੁ-ਫਾਊਂਡਰ ਕੰਪਨੀ ਹੈ, ਨੇ ਇਕ ਫਾਰਮਬਾਕਸ ਨਾਂ ਦੀ ਮਸ਼ੀਨ ਦਾ ਨਿਰਮਾਣ ਕੀਤਾ ਹੈ। ਇਕ ਮਸ਼ੀਨ ਜੋ ਵੈਕਿਊਮ ਕਲੀਨਰ ਦੀ ਸਪੋਰਟ ਨਾਲ ਫਾਰਮ ਦੀ ਸ਼ੇਪ ਬਦਲਣ ਅਤੇ ਕੁਝ ਸਕਿੰਟਾ ਦੇ ਸਮੇਂ ''ਚ ਕਿਸੇ ਆਬਜੈਕਟ ਨੂੰ ਤਿਆਰ ਕਰਨ ''ਚ ਮਦਦ ਕਰਦੀ ਹੈ। ਇਹ ਆਬਜੈਕਟ ਸਿਰਫ ਪਲਾਸਟਿਕ ਹੀ ਨਹੀਂ ਬਲਕਿ ਚਾਕਲੇਟ ਜਾਂ ਕੰਕਰ ਤੋਂ ਵੀ ਤਿਆਰ ਕੀਤਾ ਜਾ ਸਕਦਾ ਹੈ।
ਇਸ ਦੇ ਕੰਮ ਕਰਨ ਦੀ ਸਪੀਡ ਅਤੇ ਫਲੈਕਸੀਬਿਲਟੀ ਇਸ ਨੂੰ ਇਕ ਫੈਕਟਰੀ ''ਚ ਹੋਣ ਵਾਲੇ ਕੰਮ ''ਚ ਬਦਲ ਦਿੰਦੀ ਹੈ ਜੋ ਕਿ ਕਿਸੇ ਪ੍ਰਿੰਟਰ ਦੀ ਸਪੀਡ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਨਾਲ ਤੁਸੀਂ ਪੌਦੇ ਰੱਖਣ ਲਈ 3ਡੀ ਪੋਟਸ ਨੂੰ ਕੁੱਝ ਹੀ ਸਕਿੰਟਾ ''ਚ ਬਣਾ ਸਕਦੇ ਹੋ। ਇਸ ਕਿੱਕਸਟਾਰ ਪ੍ਰਾਜੈਕਟ, ਫਾਰਮਬਾਕਸ ਦੀ ਕੀਮਤ 349 ਡਾਲਰ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਯੁਨਿਟਸ ਦੀ ਸ਼ਿਪਿੰਗ ਜੁਲਾਈ 2017 ਤੋਂ ਪਹਿਲਾਂ ਨਹੀਂ ਸ਼ੁਰੂ ਹੋਵੇਗੀ ਇਸ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ। ਇਹ ਘਰ ''ਚ ਹੀ ਪ੍ਰੋਡਟਕਸ ਬਣਾਉਣ ਦਾ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਹੈ। ਇਸ ਡਿਵਾਈਸ ਦਾ ਕਮਾਲ ਤੁਸੀਂ ਉੱਪਰ ਦਿੱਤੀ ਗਈ ਹੈ।