4K ਡਿਸਪਲੇ ਅਤੇ Nvidia ਗਰਾਫਿਕ ਕਾਰਡ ਨਾਲ ਲੈਸ ਹੈ ਇਹ Linux laptop

Sunday, Nov 20, 2016 - 05:34 PM (IST)

4K ਡਿਸਪਲੇ ਅਤੇ Nvidia ਗਰਾਫਿਕ ਕਾਰਡ ਨਾਲ ਲੈਸ ਹੈ ਇਹ Linux laptop

ਜਲੰਧਰ -  ਕੰਪਿਊਟਰ ਨਿਰਮਾਤਾ ਕੰਪਨੀ System76 ਨੇ ਨਵਾਂ Linux ਲੈਪਟਾਪ ਪੇਸ਼ ਕੀਤਾ ਹੈ ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਵਿੰਡੋਜ਼ ਲੈਪਟਾਪਸ ਤੋਂ ਫਾਸਟ ਕੰਮ ਕਰਦਾ ਹੈ। Oryx Pro ਲੈਪਟਾਪ ''ਚ 15.6 ਇੰਚ ਦੀ 4K ਸਕ੍ਰੀਨ ਦਿੱਤੀ ਗਈ ਹੈ ਨਾਲ ਹੀ ਇਸ ''ਚ Nvidia''s ਦਾ ਲੇਟੈਸਟ GeForce GTX 1070 GPU ਮੌਜੂਦ ਹੈ। ਇਸ ਦੀ ਕੀਮਤ  $1,987 ਤੋਂ ਸ਼ੁਰੂ ਹੁੰਦੀ ਹੈ ਅਤੇ 9TB ਸਟੋਰੇਜ ਵੇਰਿਅੰਟ ਦੀ ਕੀਮਤ  $7,012 ਤੱਕ ਜਾਂਦੀ ਹੈ।

 

ਇਸ ਲੈਪਟਾਪ ਨੂੰ ਇੰਜੀਨਿਅਰਿੰਗ ਅਤੇ ਸਾਇੰਟੀਫਿਕ ਐਪਲੀਕੇਸ਼ਨਸ ਨੂੰ ਯੂਜ਼ ਕਰਨ ਲਈ ਬਣਾਇਆ ਗਿਆ ਹੈ। ਇਸ ਨੂੰ ਫਰਸਟਰੇਟਡ ਸਲੋ ਮੈਕ ਨੂੰ ਯੂਜ਼ ਕਰਨ ਵਾਲੇ ਪ੍ਰੋਫੈਸ਼ਨਲਸ ਵੀ ਯੂਜ਼ ਕਰ ਸਕਦੇ ਹਨ। Kaby Lake ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਲੈਪਟਾਪ ''ਚ ਸੁਪਰ ਫਾਸਟ NVMe ਟੈਕਨਾਲੋਜ਼ੀ ਵਾਲੇ 2 SSD ਸਲਾਟਸ ਅਤੇ 2 (2.5 ਇੰਚ SATA III) ਡ੍ਰਾਇਵ ਸਲਾਟਸ ਦਿੱਤੇ ਗਏ ਹਨ। 6472 44R4 ਰੈਮ ਦੇ ਨਾਲ ਇਸ ਲੈਪਟਾਪ ''ਚ 2 ”S2 3.1 ਟਾਈਪ-ਸੀ ਸਲਾਟਸ ਅਤੇ 3 ”S2 3.0 ਸਲਾਟਸ ਮੌਜੂਦ ਹਨ ਇਸ ਤੋਂ ਇਲਾਵਾ ਇਸ ''ਚ SD ਕਾਰਡ ਰੀਡਰ, ਗੀਗਾਬਿੱਟ ਈਥਰਨੈੱਟ ਸਲਾਟ ਅਤੇ 802.11ac Wi-Fi ਕੁਨੈੱਕਟੀਵਿਟੀ ਦਿੱਤੀ ਗਈ ਹੈ ।


Related News