ਹਵਾ ''ਚ ਮੰਡਰਾਉਂਦੇ ਹੋਏ ਸਮਾਰਟਫੋਨ ਨੂੰ ਕਰੇਗਾ ਚਾਰਜ ਇਹ ਵਾਇਰਲੈੱਸ ਚਾਰਜਰ (ਵੀਡੀਓ)

Saturday, Jul 30, 2016 - 05:28 PM (IST)

ਜਲੰਧਰ- ਕਿਸੇ ਫੋਨ ਨੂੰ ਚਾਰਜ ਕਰਨ ਲਈ ਮਾਰਕੀਟ ''ਚ ਕਈ ਤਰ੍ਹਾਂ ਦੇ ਚਾਰਜਰ ਉਪਲੱਬਧ ਹਨ। ਵਾਇਰ ਚਾਰਜਰ ਤੋਂ ਲੈ ਕੇ ਵਾਇਰਲੈੱਸ ਚਾਰਜਰ ਤੱਕ ਪੇਸ਼ ਕੀਤੇ ਜਾ ਚੁੱਕੇ ਹਨ। ਹੁਣ ਅਜਿਹਾ ਚਾਰਜਰ ਵੀ ਆ ਗਿਆ ਹੈ ਜੋ ਹਵਾ ''ਚ ਉੱਡਦੇ ਹੋਏ ਫੋਨ ਨੂੰ ਚਾਰਜ ਕਰੇਗਾ। ਜੀ ਹਾਂ OvRcharge ਹਵਾ ''ਚ ਉੱਡਣ ਵਾਲਾ ਫੋਨ ਚਾਰਜਰ ਹੈ ਜੋ ਸਮਾਰਟਫੋਨ ਦੀ ਅਨੌਖੀ ਐਕਸੈਸਰੀਜ਼ ''ਚੋਂ ਇਕ ਹੈ। ਇਸ ''ਚ ਸਮਾਰਟਫੋਨ ਇਕ ਚੁੰਬਕੀ ਸਸਪੈਨਸ਼ਨ ਜ਼ਰੀਏ ਚਾਰਜਿੰਗ ਸਟੇਸ਼ਨ ਦੇ ਉੱਪਰ ਮੰਡਰਾਉਂਦਾ ਹੈ। ਚਾਰਜਰ ਇਨਵਿਜ਼ੀਬਲ ਮੈਗਨੈਟਿਕ ਫੀਲਡ ਦੀ ਵਰਤੋਂ ਨਾਲ ਆਪਣੇ ਆਪ ਨੂੰ ਹਵਾ ਦੇ ਅੱਧ ''ਚ ਲਟਕਾ ਲੈਂਦਾ ਹੈ। ਇਸ ਦੇ ਨਾਲ ਹੀ ਇਸ ਚਾਰਜਰ ਨਾਲ ਫੋਨ ਚਾਰਜਿੰਗ ਸਟੇਸ਼ਨ ਦੇ ਉੱਪਰ ਘੁੰਮਾਉਂਦਾ ਰਹਿੰਦਾ ਹੈ। 
 
ਫੋਨ ਦੇ ਚਾਰਜ ਹੋਣ ''ਤੇ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ ਪਰ ਫੋਨ ਹਵਾ ''ਚ ਹੀ ਉੱਡਦਾ ਰਹਿੰਦਾ ਹੈ ਜਦੋਂ ਤੱਕ ਤੁਸੀਂ ਉਸ ਨੂੰ ਚਾਰਜਿੰਗ ਸਟੇਸ਼ਨ ਤੋਂ ਹਟਾਉਂਦੇ ਨਹੀ। ਇਹ OvRcharge ਇਕ ਵਾਇਰਲੈੱਸ ਚਾਰਜਰ ਹੈ ਜੋ ਇਕ ਖਾਸ ਕਿਸਮ ਦੇ ਚਾਰਜਿੰਗ ਕੇਸ ਦੀ ਵਰਤੋਂ ਕਰਦਾ ਹੈ। ਇਸ ਚਾਰਜਿੰਗ ਕੇਸ ''ਚ ਇਕ ਇਲੈਕਟ੍ਰੀਸਿਟੀ ਰਿਸੀਵਰ ਅਤੇ ਇਕ ਮੈਗਨੈਟ ਸ਼ਾਮਿਲ ਹੈ ਜੋ ਡਿਵਾਈਸ ਨੂੰ ਆਡਰਡ ਅਨੁਸਾਰ ਚਾਰਜ ਕਰਦੀ ਹੈ ਉਹ ਵੀ ਬਿਨਾਂ ਕਿਸੇ ਕੇਬਲ ਦੀ ਵਰਤੋਂ ਕੀਤੇ। OvRchage ਕਿੱਕਸਟਾਰਟਰ ''ਤੇ ਉਪਲੱਬਧ ਹੈ ਜਿਸ ਦੀ ਡਿਲਵਰੀ ਦਸੰਬਰ 2016 ਤੱਕ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤੀ ਕੀਮਤ 209 ਡਾਲਰ ਰੱਖੀ ਗਈ ਹੈ ਜੋ ਵੱਧ ਕੇ 239 ਡਾਲਰ ਤੱਕ ਕੀਤੀ ਜਾ ਸਕਦੀ ਹੈ। ਇਸ ਚਾਰਜਰ ਦੀ ਇਕ ਝਲਕ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।

Related News