ਇਹ ਹੈ ਤੁਹਾਡੇ ਸਮਾਰਟਫੋਨ ਲਈ ਬੇਹੱਦ ਘੱਟ ਕੀਮਤ ਵਾਲੀ ''ਲਾਈਫਲਾਈਨ''
Saturday, Apr 29, 2017 - 06:06 PM (IST)
ਜਲੰਧਰ-ਪਾਵਰ ਬੈਂਕ ਅੱਜ-ਕੱਲ੍ਹ ਸਮਾਰਟਫੋਨ ਦੀ ਸਭ ਤੋਂ ਵੱਡੀ ਜਰੂਰਤ ਹੈ। ਸਮਾਰਟਫੋਨ ਦੇ ਸਮੇਂ ''ਚ ਬੈਟਰੀ ਯੂਜ਼ਰਸ ਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ। ਮਲਟੀ ਟੈਸਟਿੰਗ ਹੋਣ ਦੇ ਕਾਰਣ ਸਮਾਰਟਫੋਨਸ ਦੀ ਬੈਟਰੀ ਜਲਦੀ ਹੀ ਖਤਮ ਹੋ ਜਾਂਦੀ ਹੈ। ਜਿਆਦਾਤਰ ਸਮਾਰਟਫੋਨ ਯੂਜ਼ਰਸ ਜਦੋਂ ਘਰ ਤੋਂ ਬਾਹਰ ਨਿਕਲਦੇ ਹੈ ਤਾਂ ਉਨ੍ਹਾਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫੋਨ ਦੀ ਬੈਟਰੀ ਕਿੰਨ੍ਹਾਂ ਸਮਾਂ ਉਨ੍ਹਾਂ ਦੇ ਨਾਲ ਰਹੇਗੀ। ਇਸ ਪਰੇਸ਼ਾਨੀ ਦਾ ਹੱਲ ਪੋਰਟੇਬਲ ਪਾਵਰ-ਬੈਂਕ ਹੀ ਦੇ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪਾਵਰ ਬੈਂਕ ਬਾਰੇ ਦੱਸ ਰਹੇ ਹੈ ਜੋ ਘੱਟ ਕੀਮਤ ''ਚ ਤੁਹਾਡੇ ਸਮਾਰਟਫੋਨ ਲਈ ''ਲਾਈਫਲਾਈਨ'' ਬਣ ਸਕਦਾ ਹੈ।
1.ਸ਼ਿਓਮੀ Mi ਪਾਵਰ ਬੈਂਕ : ਸ਼ਿਓਮੀ ਦੇ ਕਈ ਰੇਂਜ ਵਾਲੇ ਬਜ਼ਾਰ ''ਚ ਪਾਵਰ ਬੈਂਕ ਉਪਲੱਬਧ ਹੈ। ਸ਼ਿਓਮੀ Mi 10400mAh ਪਾਵਰ ਬੈਂਕ 999 ਰੁਪਏ ''ਚ ਉਪਲੱਬਧ ਹੈ। ਸ਼ਿਓਮੀ ਦਾ 5000mAh ਵਾਲਾ ਪਾਵਰ ਬੈਂਕ 699 ਰੁਪਏ ''ਚ ਉਪਲੱਬਧ ਹੈ।
2.ਵਨਪਲੱਸ 10,000mAhਪਾਵਰ ਬੈਂਕ: ਇਹ ਪਾਵਰ ਬੈਂਕ ਹਲਕਾ ਅਤੇ ਸਭ ਤੋਂ ਬੇਹਤਰ ਡਿਜ਼ਾਇੰਨ ਵਾਲਾ ਹੈ 10,000 mAh ਦੀ ਲੀਥੀਅਮ ਪਾਲਿਮਰ ਬੈਟਰੀ ਵਾਲਾ ਇਹ ਪਾਵਰ ਬੈਂਕ 5.5 ਘੰਟੇ ''ਚ ਫੁੱਲ ਚਾਰਜ ਹੋ ਜਾਂਦਾ ਹੈ। ਇਸ ਦੀ ਕੀਮਤ 1,799 ਰੁਪਏ ਹੈ।
3.ਆਸੁਸ ਜਨਪਾਵਰ (Asus Janpower) 10,050mAh: ਸਿੰਗਲ ਯੂ. ਐੱਸ. ਬੀ. ਪੋਰਟ ਦੇ ਨਾਲ ਇਹ ਪਾਵਰ ਬੈਂਕ 5V ਦਾ ਇੰਨਪੁੱਟ ਲੈਂਦਾ ਹੈ ਅਤੇ 5.1V ਦਾ ਆਊਟਪੁੱਟ ਦਿੰਦਾ ਹੈ। ਇਸ ਦੀ ਕੀਮਤ 1679 ਰੁਪਏ ਹੈ।
4.ਹੁਵਾਵੇ ਆਨਰ 13000mAh: ਇਸ ''ਚ ਦੋ ਯੂ. ਐੱਸ. ਬੀ. ਪੋਰਟ ਦਿੱਤੇ ਗਏ ਹੈ। ਐਲੂਮੀਨੀਅਮ ਬਾਡੀ ਵਾਲੇ ਇਸ ਪਾਵਰ ਬੈਂਕ ਨੂੰ ਕਾਫੀ ਕੰਮਪੈਕਟ ਡਿਜ਼ਾਇਨ ਦਿੱਤਾ ਗਿਆ ਹੈ। ਇਸ ਦੀ ਕੀਮਤ 1699 ਰੁਪਏ ਹੈ।
5.ਇੰਟੈਕਸ (intex) 11000mAh ਪਾਵਰ ਬੈਂਕ: ਇਸ ਪਾਵਰ ਬੈਂਕ ''ਚ ਤਿੰਨ ਯੂ.ਐੱਸ. ਬੀ. ਸਲਾਟ ਦਿੱਤੇ ਗਏ ਹੈ ਨਾਲ ਹੀ ਪਾਵਰ ਇੰਡੀਕੇਟਰ ਦੇ ਲਈ ਐੱਲ.ਈ. ਡੀ. ਲਾਈਟ ਦਿੱਤੀ ਗਈ ਹੈ। ਪਾਵਰ ਬੈਂਕ ਦੀ ਕੀਮਤ 929 ਰੁਪਏ ਹੈ।
