ਇਹ ਹੈ ਦੁਨੀਆ ਦੀ ਸਭ ਤੋਂ ਸਸਤੀ ਸਮਾਰਟਵਾਚ, ਜਾਣੋ ਕੀਮਤ
Sunday, Jan 05, 2020 - 07:33 PM (IST)

ਗੈਜੇਟ ਡੈਸਕ—ਬੀਤੇ ਇਕ-ਦੋ ਸਾਲਾਂ 'ਚ ਸਮਾਰਟਵਾਚ ਦਾ ਕ੍ਰੇਜ਼ ਕਾਫੀ ਵਧਿਆ ਹੈ। ਪਿਛਲੇ ਸਾਲ ਵੀ ਮਾਰਕੀਟ 'ਚ ਕਈ ਨਵੀਂ ਸਮਾਰਟਵਾਚਸ ਦੀ ਐਂਟਰੀ ਹੋਈ ਹੈ। ਕੀਮਤ ਦੇ ਮਾਮਲੇ 'ਚ ਸਮਾਰਟਵਾਚਸ ਥੋੜੀਆਂ ਮਹਿੰਗੀਆਂ ਹੁੰਦੀਆਂ ਹਨ। ਇਸ ਕਾਰਨ ਅਜੇ ਇਸ ਦੇ ਯੂਜ਼ਰਸ ਦੀ ਗਿਣਤੀ ਉਨ੍ਹੀਂ ਨਹੀਂ ਹੈ ਜਿੰਨੀ ਕੀ ਹੋਣੀ ਚਾਹੀਦੀ। ਹਾਲਾਂਕਿ, ਹੁਣ ਇਕ ਅਜਿਹੀ ਸਮਾਰਟਵਾਚ ਆ ਗਈ ਹੈ ਜਿਸ ਨੂੰ ਖਰੀਦਣਾ ਯੂਜ਼ਰਸ ਲਈ ਕਾਫੀ ਆਸਾਨ ਹੈ। ਇਸ ਨਵੀਂ ਸਮਾਰਟਵਾਚ ਦਾ ਨਾਂ Leehur v8 ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਸਸਤੀ ਸਮਾਰਟਵਾਚ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦੀ ਕੀਮਤ ਸਿਰਫ 8.99 ਡਾਲਰ (ਕਰੀਬ 650 ਰੁਪਏ) ਹੈ।
ਫੋਨ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ ਇਸਤੇਮਾਲ
ਸਮਾਰਟਵਾਚ ਕਈ ਖੂਬੀਆਂ ਨਾਲ ਲੈਸ ਹੈ। ਇਸ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ 'ਚ ਦਿੱਤੇ ਗਏ ਡੈਡਿਕੇਟੇਡ ਸਲਾਟ 'ਚ ਮਾਈਕ੍ਰੋ-ਸਿਮ ਕਾਰਡ ਪਾ ਕੇ ਇਸ ਨੂੰ ਫੋਨ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸਮਾਰਟਵਾਚ 'ਚ ਬਿਲਟ-ਇਨ ਮਾਈਕ੍ਰੋਫੋਨ ਅਤੇ ਸਪੀਕਰ ਵੀ ਮੌਜੂਦ ਹਨ ਜੋ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਯੂਜ਼ਰਸ ਨੂੰ ਕਾਲਿੰਗ ਲਈ ਬਲੂਟੁੱਥ ਹੈਂਡਸੈੱਟ ਕਨੈਕਟ ਕਰਨ ਦੀ ਜ਼ਰੂਰਤ ਨਾ ਪਵੇ। ਹਾਲਾਂਕਿ, ਮੁੱਖ ਤੌਰ 'ਤੇ ਇਹ ਇਕ ਸਮਾਰਟਵਾਚ ਹੀ ਹੈ ਜੋ ਕੈਮਰਾ ਹੈਲਥ ਟ੍ਰੈਕਿੰਗ, ਮਿਊਜ਼ਿਕ ਸਪੋਰਟ, ਵੈੱਬ ਬ੍ਰਾਊਜਰ ਨਾਲ ਹੀ ਦੂਜੇ ਕਈ ਸ਼ਾਨਦਾਰ ਫੀਚਰਸ ਨਾਲ ਆਉਂਦੀ ਹੈ।
7 ਦਿਨ ਤਕ ਦਾ ਬੈਟਰੀ ਬੈਕਅਪ
ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਇਹ ਸਟੀਲ ਕੇਸਿੰਗ ਨਾਲ ਸਰਕੁਲਰ ਡਿਜ਼ਾਈਨ ਨਾਲ ਆਉਂਦੀ ਹੈ। ਵਾਚ 'ਚ ਤੁਹਾਨੂੰ 240x240 ਪਿਕਸਲ ਰੈਜੋਲਿਉਸ਼ਨ ਵਾਲੀ 1.22 ਇੰਚ ਦੀ ਟੱਚਸਕਰੀਨ ਮਿਲੇਗੀ। 64ਐੱਮ.ਬੀ. ਅਤੇ 128ਐੱਮ.ਬੀ. ਦੀ ਇੰਟਰਨਲ ਸਟੋਰੇਜ਼ ਨਾਲ ਆਉਣ ਵਾਲੀ ਇਸ ਵਾਚ 'ਚ ਮੀਡੀਆਟੇਕ MTK6261D ਪ੍ਰੋਸੈਸਰ ਦਿੱਤਾ ਗਿਆ ਹੈ। 380 ਐੱਮ.ਏ.ਐੱਚ. ਬੈਟਰੀ ਨਾਲ ਲੈਸ ਇਸ ਸਮਾਰਟਵਾਚ ਦੀ ਮੈਮੋਰੀ ਨੂੰ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਵਾਚ ਇਕ ਵਾਰ ਫੁਲ ਚਾਰਜ ਹੋਣ 'ਤੇ 5 ਤੋਂ 7 ਦਿਨ ਤਕ ਚੱਲ ਜਾਂਦੀ ਹੈ। ਯੂਜ਼ਰ ਇਸ ਵਾਚ ਨੂੰ ਆਪਣੇ ਸਮਾਰਟਫੋਨਸ ਨਾਲ ਵੀ ਕਨੈਕਟ ਕਰ ਐਪ ਨੋਟੀਫਿਕੇਸ਼ਨ ਅਤੇ ਕਾਲ ਅਲਰਟ ਰਿਸੀਵ ਕਰ ਸਕਦੇ ਹਨ।
ਮਿਲਦੇ ਹਨ ਜ਼ਬਰਦਸਤ ਫੀਚਰ
ਵਾਚ 'ਚ ਦਿੱਤੇ ਗਏ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਫਿਟਨੈੱਸ ਨਾਲ ਜੁੜੇ ਕਈ ਜ਼ਬਰਦਸਤ ਫੀਚਰਸ ਮਿਲਦੇ ਹਨ। ਇਨ੍ਹਾਂ 'ਚ ਸਟੈਪ ਕਾਊਂਟ, ਕੈਲਰੀ ਕੈਲਕੁਲੇਸ਼ਨ, ਸੀਡੈਂਟ੍ਰੀ ਰਿਮਾਇੰਡਰ ਅਤੇ ਸਲੀਪ ਮਾਨਿਟਰਿੰਗ ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਐੱਸ.ਐੱਮ.ਐੱਸ. ਰਿਮਾਇੰਡਰ, ਕੈਮਰਾ ਕੰਟਰੋਲਰ, ਮਿਊਜ਼ਿਕ ਪਲੇਅਰ, ਅਲਾਰਮ ਕਲਾਕ ਅਤੇ ਸਾਊਂਡ ਰਿਕਾਰਡ ਮਿਲਦਾ ਹੈ। ਇਹ ਸਮਾਰਟਵਾਚ ਸਿਰਫ ਗਿਅਰਬੈਸਟ 'ਤੇ ਉਪਲੱਬਧ ਹੈ ਅਤੇ ਇਹ ਸਿਰਫ ਚੀਨ 'ਚ ਸ਼ਿਪ ਕੀਤਾ ਜਾ ਰਿਹਾ ਹੈ। ਭਾਰਤ ਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਤੁਸੀਂ ਸ਼ਿਪਿੰਗ ਚਾਰਜ ਪੇਅਰ ਕਰਕੇ ਇਸ ਨੂੰ ਆਰਡਰ ਕਰ ਸਕਦੇ ਹੋ।