iPhone 7 ਦਾ ਹੋਮ ਬਟਨ ਖਰਾਬ ਹੋਣ ''ਤੇ ਐਪਲ ਇੰਝ ਕਰੇਗੀ ਤੁਹਾਡੀ ਮਦਦ

Sunday, Oct 16, 2016 - 01:08 PM (IST)

iPhone 7 ਦਾ ਹੋਮ ਬਟਨ ਖਰਾਬ ਹੋਣ ''ਤੇ ਐਪਲ ਇੰਝ ਕਰੇਗੀ ਤੁਹਾਡੀ ਮਦਦ
ਜਲੰਧਰ : ਆਈਫੋਨ 7 ਦਾ ਨਾਨ-ਕਲਿਕੇਬਲ ਹੋਮ ਬਟਨ ਕਈ ਯੂਜ਼ਰਜ਼ ਨੂੰ ਪਹਿਲੀ ਵਾਰ ''ਚ ਥੋੜਾ ਅਜੀਬ ਲੱਗਿਆ ਸੀ। ਲੋਕਾਂ ਨੂੰ  ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਸੀ ਕਿ ਜੇ ਇਹ ਨਾਨ-ਕਲਿਕੇਬਲ ਬਟਨ ਕੰਮ ਕਰਨਾ ਬੰਦ ਕਰ ਦਵੇ ਤਾਂ ਇਸ ਦਾ ਹੱਲ ਕੀ ਹੋਵੇਗਾ। ਇਸ ਗੱਲ ਦਾ ਜਵਾਬ ਮੈਕ ਰੂਮਰਜ਼ ਵੱਲੋਂ ਦਿੱਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਜੇ ਤੁਹਾਡੇ ਆਈਫੋਨ 7 ਦੇ ਹੋਮ ਬਟਨ ''ਚ ਕੋਈ ਖਰਾਬੀ ਆਉਂਦੀ ਹੈ ਤਾਂ ਆਈਫੋਨ ਆਪਣੇ ਆਪ ਸਕ੍ਰੀਨ ''ਤੇ ਇਸ ਦਾ ਮੈਸਜ ਦਵੇਗਾ ਤੇ ਜਦੋਂ ਤੱਕ ਤੁਸੀਂ ਹੋਮ ਬਟਨ ਨੂੰ ਠੀਕ ਨਹੀਂ ਕਰਵਾ ਲੈਂਦੇ ਉਦੋਂ ਤੱਕ ਫੋਨ ਦੀ ਸਕ੍ਰੀਨ ''ਤੇ ਹੀ ਹੋਮ ਬਟਨ ਪ੍ਰੋਵਾਈਡ ਕਰਵਾਏਗਾ। ਇਸ ਵਰਚੁਅਲ ਹੋਮ ਬਟਨ ਨੂੰ ਤੁਸੀਂ ਉੱਪਰ ਦਿੱਤੀ ਤਸਵੀਰ ''ਚ ਦੇਖ ਸਕਦੇ ਹੋ।
ਇਸ ਤੋਂ ਇਹ ਗੱਲ ਤਾਂ ਸਾਫ ਹੋ ਰਹੀ ਹੈ ਕਿ ਐਪਲ ਅਗਲੇ ਆਈਫੋਨ ''ਚ ਹੋਮ ਬਟਵ ਨੂੰ ਪੂਰੀ ਤਰ੍ਹਾਂ ਹਟਾ ਦਵੇਗੀ। ਐਪਲ ਵੱਲੋਂ ਆਈਫੋਨ 7 ਮੋਸ਼ਨਲੈੱਸ ਬਟਨ ਲਗਾਉਣ ਦਾ ਕਾਰਨ ਵੀ ਸਾਹਮਣੇ ਦਿੱਸ ਰਿਹਾ ਹੈ ਕਿ ਜੇ ਬਟਨ ਕਲਿਕ ਨਹੀਂ ਹੋਵੇਗਾ ਤਾਂ ਉਸ ਦੇ ''ਤੇ ਪ੍ਰੈਸ਼ਰ ਵੀ ਘੱਟ ਪਵੇਗਾ, ਜਿਸ ਨਾਲ ਇਹ ਬਟਨ ਜ਼ਿਆਦਾ ਸਮੇਂ ਤੱਕ ਕੰਮ ਕਰੇਗਾ। ਇਸ ਤਰ੍ਹਾਂ ਐਪਲ ਲੋਕਾਂ ਨੂੰ ਆਈਫੋਨ ਦੇ ਬਦਲਾਅ ਦਾ ਆਦੀ ਵੀ ਬਣਾਏਗੀ ਤੇ ਲੋਕ ਇਸ ਨਾਲ ਜ਼ਿਆਦਾ ਦਿੱਕਤ ਵੀ ਮਹਿਸੂਸ ਨਹੀਂ ਕਰਨਗੇ।

Related News