ਇਹ ਆਈਫੋਨ ਜਿਸ ਨੂੰ FBI ਵੀ ਨਹੀਂ ਕਰ ਸਕਦੀ ਹੈਕ

Saturday, Apr 09, 2016 - 01:50 PM (IST)

ਇਹ ਆਈਫੋਨ ਜਿਸ ਨੂੰ FBI ਵੀ ਨਹੀਂ ਕਰ ਸਕਦੀ ਹੈਕ

ਜਲੰਧਰ : ਜਦੋਂ ਐੱਫ. ਬੀ. ਆਈ. ਨੇ ਆਈਫੋਨ ਨੂੰ ਹੈਕ ਕਰਨ ਦਾ ਤਰੀਕਾ ਪਤਾ ਲਗਾਇਆ ਤਾਂ ਲੋਕਾਂ ਨੂੰ ਲੱਗਣ ਲੱਗਾ ਕਿ ਹੁਣ ਉਨ੍ਹਾਂ ਦੇ ਆਈਫੋਨ ਸੁਰੱਖਿਅਤ ਨਹੀਂ ਹਨ। ਇਸ ਦਾ ਕਾਰਨ ਇਹ ਸੀ ਕਿ ਐੱਫ. ਬੀ. ਆਈ. ਦੀ ਇਸ ਕਾਰਵਾਈ ਤੋਂ ਬਾਅਦ ਕਈ ਸਰਕਾਰੀ ਏਜੰਸੀਆਂ ਕ੍ਰਿਮੀਨਲ ਕੇਸਾਂ ''ਚ ਅਧਿਕਾਰਕ ਜਾਂਚ ਲਈ ਐੱਫ. ਬੀ. ਆਈ. ਤੋਂ ਆਈਫੋਨ ਨੂੰ ਕ੍ਰੈਕ ਕਰਨ ਲਈ ਮਦਦ ਮੰਗਣ ਲੱਗੀਆਂ। 

 

ਕਈਆਂ ਨੂੰ ਇਹ ਨਹੀਂ ਪਤਾ ਕਿ ਐੱਫ. ਬੀ. ਆਈ. ਵੱਲੋਂ ਹੈਕ ਕੀਤਾ ਗਿਆ ਆਈਫੋਨ ਅਸਲ ''ਚ ਓ. ਐੱਸ. 9 ''ਤੇ ਚੱਲਣ ਵਾਲਾ ਆਈਫੋਨ 5ਸੀ ਹੈ ਜੋ ਕਿ ਇਕ 32 ਬਿਟ ਡਿਵਾਈਜ਼ ਹੈ। ਹੁਣ ਗੌਰ ਕਰਨ ਵਾਈ ਗੱਲ ਇਹ ਹੈ ਐਪਲ ਵੱਲੋਂ ਆਈਫੋਨ 5ਐੱਸ ਤੇ ਇਸ ਤੋਂ ਬਾਅਦ ਵਾਲੇ ਸਾਰੇ ਮਾਡਲ 64 ਬਿੱਟ ਚਿੱਪ ਸੈੱਟ ਨਾਲ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਹੈਕ ਕਰਨਾ ਬੁਹਤ ਹੀ ਮੁਸ਼ਕਿਲ ਹੈ। ਜੇ ਤੁਸੀਂ ਵੀ ਆਈਫੋਨ 5ਐੱਸ ਤੇ ਇਸ ਤੋਂ ਉੱਪਰ ਵਾਲੇ ਮਾਡਲ ਦੀ ਵਰਤੋਂ ਕਰ ਰਹੇ ਹੋ ਤਾਂ ਅਜੇ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।


Related News