Google ਬਣਾ ਰਿਹਾ ਹੈ ਸਮਾਰਟ ਕੈਪ, ਆਪਣੇ ਆਪ ਰਿਕਾਰਡ ਹੋਵੇਗੀ ਵੀਡੀਓ
Thursday, Mar 09, 2017 - 02:15 PM (IST)

ਜਲੰਧਰ: ਸਨੈਪਚੈਟ ਵਲੋਂ ਹਾਲ ਹੀ ''ਚ ਲਾਂਚ ਕੀਤੀ ਗਈ ਸਮਾਰਟ ਆਈ ਗਲਾਸ ਨੂੰ ਟੱਕਰ ਦੇਣ ਲਈ ਸਰਚ ਇੰਜਨ ਗੂਗਲ ਨੇ ਇਕ ਸਮਾਰਟ ਕੈਪ ਦਾ ਡਿਜ਼ਾਈਨ ਤਿਆਰ ਕੀਤਾ ਹੈ, ਜੋ ਖੁਦ ਹੀ ਆਡੀਓ, ਫੋਟੋ ਤੇ ਵੀਡੀਓ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਸਕਦੀ ਹੈ। ਕੰਪਨੀ ਵਲੋਂ ਪੇਟੈਂਟ ਲਈ ਭੇਜੀ ਇਹ ਕੈਪ ਐਪ ਨਾਲ ਫੋਨ ''ਤੇ ਡਾਟਾ ਭੇਜਦੀ ਹੈ।
ਪੇਟੈਂਟ ਅਨੁਸਾਰ, ਹੈਲਮਟ ਵਰਗੀ ਦਿਸਣ ਵਾਲੀ ਇਹ ਕੈਪ ਬੇਹੱਦ ਖਾਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ, ਜੋ ਵਾਇਰਲੈੱਸ ਆਡੀਓ ਕਮਿਊਨੀਕੇਸ਼ਨ ਤਕਨੀਕ ਨਾਲ ਲੈਸ ਹੈ। ਇਸ ਤਕਨੀਕ ਦੀ ਮਦਦ ਨਾਲ ਕੈਪ ''ਚ ਲੱਗੇ ਕੈਮਰੇ ਨੂੰ ਤੁਸੀਂ ਬੋਲ ਕੇ ਕਮਾਂਡ ਦੇ ਸਕਦੇ ਹੋ। ਇਸ ਦੇ ਨਾਲ ਹੀ ਇਸ ''ਚ ਲੱਗੇ ਕੈਮਰੇ ਨੂੰ ਮੋਬਾਇਲ ਦੀ ਮਦਦ ਨਾਲ ਵੀ ਆਪ੍ਰੇਟ ਕੀਤਾ ਜਾ ਸਕਦਾ ਹੈ।
ਇਸ ਕੈਪ ਵਲੋਂ ਰਿਕਾਰਡ ਕੀਤੀ ਗਈ ਵੀਡੀਓ ਤੇ ਆਡੀਓ ਨੂੰ ਯੂਜ਼ਰ ਕਦੇ ਵੀ ਸੁਣ ਸਕਦੇ ਹਨ। ਇਸ ਲਈ ਇਸ ਕੈਪ ''ਚ ਇਕ ਆਡੀਓ ਸਪੀਕਰ ਲਗਾਇਆ ਗਿਆ ਹੈ। ਗੂਗਲ ਦੀ ਇਹ ਸਮਾਰਟ ਕੈਪ ਯੂਜ਼ਰ ਨੂੰ ਐਮਰਜੈਂਸੀ ''ਚ ਅਲਰਟ ਕਰੇਗੀ ਤੇ ਇਸ ਤੋਂ ਬਚਣ ਲਈ ਇੰਡੀਕੇਸ਼ਨ ਵੀ ਦੇਵੇਗੀ ਕਿ ਕੋਈ ਖਤਰਨਾਕ ਵਿਅਕਤੀ ਤੁਹਾਡੇ ਕੋਲ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਇਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਪਹਿਲਾਂ ਵੀ ਗੂਗਲ ਗਲਾਸ ''ਚ ਕਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ ਕਿ ਗੂਗਲ ਵਿਅਰੇਬਲ ਤਕਨੀਕ ਦੀ ਦੁਨੀਆ ''ਚ ਕਦਮ ਰੱਖ ਰਿਹਾ ਹੈ।
ਇਸ ਤੋਂ ਪਹਿਲਾਂ ਕੰਪਨੀ ਨੇ ਗੂਗਲ ਗਲਾਸ ਪੇਸ਼ ਕੀਤਾ ਹੈ, ਜੋ ਜੀ. ਪੀ. ਐੱਸ. ਤੇ ਇੰਟਰਨੈੱਟ ਸਰਫਿੰਗ ਦੇ ਇਲਾਵਾ ਫੋਟੋ ਤੇ ਵੀਡੀਓ ਰਿਕਾਰਡਿੰਗ ਕਰਨ ''ਚ ਸਮਰੱਥ ਹੈ। ਇਹ ਕਾਫੀ ਹੱਦ ਤੱਕ ਇਕ ਸਾਇੰਸ ਫਿਕਸ਼ਨ ਫਿਲਮ ''ਚ ਦਿਸਣ ਵਾਲੇ ਚਸ਼ਮੇ ਦੀ ਤਰ੍ਹਾਂ ਹੈ, ਜਿਸ ''ਚ ਜ਼ਿਆਦਾਤਰ ਚੀਜ਼ਾਂ ਦੀ ਜਾਣਕਾਰੀ ਗਲਾਸ ''ਤੇ ਹੀ ਦੇਖੀ ਜਾ ਸਕਦੀ ਹੈ। ਗੂਗਲ ਗਲਾਸ ''ਚ ਤਕਨੀਕ ਦੇ ਨਾਲ ਉਸ ਦੇ ਡਿਜ਼ਾਈਨ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ ਤਾਂ ਜੋ ਲੋਕ ਇਸ ਨੂੰ ਸਾਧਾਰਨ ਚਸ਼ਮੇ ਦੀ ਤਰ੍ਹਾਂ ਪਹਿਨ ਸਕਣ ।