ਮੋਬਾਇਲ ਦੀ ਤਰ੍ਹਾਂ ਆਪਣਾ ਹੱਥ ਵੀ ਚਾਰਜ ਕਰਦੀ ਹੈ ਇਹ ਲੜਕੀ
Sunday, Mar 25, 2018 - 11:34 AM (IST)

ਜਲੰਧਰ- ਤੁਸੀਂ ਅੱਜ ਤਕ ਲੋਕਾਂ ਨੂੰ ਮੋਬਾਇਲ, ਲੈਪਟਾਪ ਜਾਂ ਬਲੂਟੁੱਥ ਚਾਰਜ ਕਰਦੇ ਹੋਏ ਦੇਖਿਆ ਹੋਵੇਗਾ। ਤੁਸੀਂ ਕਦੇ ਕਿਸੇ ਨੂੰ ਆਪਣਾ ਹੱਥ ਚਾਰਜ ਕਰਦੇ ਹੋਏ ਦੇਖਿਆ ਹੈ? ਨਹੀਂ ਨਾਂ, ਅੱਜ ਅਸੀਂ ਇਕ ਅਜਿਹੀ ਹੀ ਲੜਕੀ ਬਾਰੇ ਦੱਸ ਰਹੇ ਹਾਂ ਜੋ ਮੋਬਾਇਲ ਦੇ ਨਾਲ-ਨਾਲ ਆਪਣਾ ਹੱਥ ਵੀ ਚਾਰਜ ਕਰਦੀ ਹੈ। ਇਸ ਲੜਕੀ ਦਾ ਨਾਂ ਹੈ ਏਂਜਲ ਗਿਫਰੀਆ ਜੋ ਕਿ 28 ਸਾਲ ਦੀ ਹੈ। ਜਨਮ ਤੋਂ ਹੀ ਏਂਜਲ ਦਾ ਹੱਬਾ ਹੱਥ ਨਹੀਂ ਸੀ, ਉਦੋਂ ਉਸ ਦੇ ਮਾਤਾ-ਪਿਤਾ ਨੇ ਡਾਕਟਰਾਂ ਦੀ ਸਲਾਹ ਨਾਲ ਉਸ ਨੂੰ ਇਕ ਇਲੈਕਟ੍ਰਿਕ ਹੱਥ ਲਗਵਾ ਦਿੱਤਾ। ਇਹ ਹੱਥ ਅਜਿਹਾ ਹੈ ਕਿ ਤਾਂ ਹੀ ਸਹੀ ਢੰਗ ਨਾਲ ਕੰਮ ਕਰ ਸਕੇਗਾ, ਜਦੋਂ ਉਹ ਚਾਰਜ ਹੋ ਹੋਵੇਗਾ।
ਏਂਜਲ ਜਿਵੇਂ-ਜਿਵੇਂ ਵੱਡੀ ਹੁੰਦੀ ਗਈ, ਉਸ ਦੇ ਇਲੈਕਟ੍ਰਿਕ ਹੱਥ ਨੂੰ ਵੀ ਅਪਗ੍ਰੇਡ ਕੀਤੇ ਜਾਣ ਦੀ ਲੋੜ ਪੈਣ ਲੱਗੀ। ਫਿਲਹਾਲ ਉਹ ਮੋਟੋਰਾਈਜ਼ਡ ਇਲੈਕਟ੍ਰਿਕ ਹੱਥ ਦਾ ਇਸਤੇਮਾਲ ਕਰ ਰਹੀ ਹੈ। ਏਂਜਲ ਜਦੋਂ ਸਵੇਰੇ ਉੱਠਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣਾ ਹੱਥ ਚਾਰਜ ਕਰਦੀ ਹੈ। ਕਿਉਂਕਿ ਜਦੋਂ ਤਕ ਇਹ ਚਾਰਜ ਨਹੀਂ ਹੋਵੇਗਾ, ਉਦੋਂ ਤੱਕ ਉਹ ਕੰਮ ਨਹੀਂ ਕਰੇਗਾ। ਉਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਜਦੋਂ ਵੀ ਏਂਜਲ ਇਲੈਕਟ੍ਰਿਕ ਬੋਰਡ ਵਲ ਦੇਖਦੀ ਸੀ, ਤਾਂ ਅਸੀਂ ਸਮਝ ਜਾਂਦੇ ਸੀ ਕਿ ਉਹ ਆਪਣਾ ਹੱਥ ਚਾਰਜ ਕਰਨਾ ਚਾਹੁੰਦੀ ਹੈ। ਹੱਥ ਚਾਰਜ ਹੋਣ 'ਚ ਕਰੀਬ ਇਕ ਘੰਟੇ ਦਾ ਸਮਾਂ ਲੈਂਦਾ ਹੈ ਅਤੇ ਇਕ ਦਿਨ ਕੰਮ ਕਰਦਾ ਹੈ।
ਏਂਜਲ ਦੇ ਮਾਤਾ-ਪਿਤਾ ਦੱਸਦੇ ਹਨ ਕਿ ਕੁਝ ਸਮਾਂ ਪਹਿਲਾਂ ਉਹ ਟੈਕਸਾਸ 'ਚ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਨ। ਉਥੇ ਅਚਾਨਕ ਉਸ ਦੇ ਹੱਥ ਦੀ ਚਾਰਜਿੰਗ ਖਤਮ ਹੋ ਗਈ ਅਤੇ ਉਹ ਤੁਰੰਤ ਉਸ ਨੂੰ ਚਾਰਜ ਕਰਨ ਲਈ ਦੌੜੀ ਪਰ ਜਿਥੇ ਸਾਕੇਟ ਸੀ, ਉਥੇ ਪਹਿਲਾਂ ਤੋਂ ਹੀ ਕਿਸੇ ਦਾ ਫੋਨ ਚਾਰਜ ਹੋ ਰਿਹਾ ਸੀ ਜਿਸ ਤੋਂ ਬਾਅਦ ਏਂਜਲ ਨੂੰ ਕਾਫੀ ਪਰੇਸ਼ਾਨੀ ਹੋਈ ਸੀ। ਅਚਾਨਕ ਉਸ ਨੂੰ ਕੰਧ ਦੇ ਪਿਛਲੇ ਪਾਸੇ ਲੱਗਾ ਇਕ ਸਾਕੇਟ ਨਜ਼ਰ ਆਇਆ। ਉਹ ਦੌੜ ਕੇ ਉਥੇ ਗਈ ਅਤੇ ਆਪਣੇ ਹੱਥ ਨੂੰ ਚਾਰਜ ਕੀਤਾ। ਜਦੋਂ ਵੀ ਏਂਜਲ ਦੇ ਹੱਥ ਦੀ ਬੈਟਰੀ ਘੱਟ ਹੋਣ ਲੱਗਦੀ ਸੀ, ਉਸ ਦੇ ਹੱਥ 'ਚ ਬੀਪ ਦਾ ਆਵਾਜ ਆਉਂਦੀ ਸੀ। ਮਾਤਾ-ਪਿਤਾ ਦਾ ਕਹਿਣਾ ਹੈ ਕਿ ਏਂਜਲ ਲਈ ਮੋਬਾਇਲ ਚਾਰਜ ਕਰਨਾ ਉਨਾ ਜ਼ਰੂਰੀ ਨਹੀਂ ਸੀ, ਜਿੰਨਾ ਉਸ ਦਾ ਹੱਥ ਚਾਰਜ ਕਰਨਾ ਸੀ। ਇਸ ਨੂੰ ਲੈ ਕੇ ਉਹ ਕਈ ਵਾਰ ਪਰੇਸ਼ਾਨ ਵੀ ਹੋ ਜਾਂਦੀ ਹੈ।