ਖੁਦ ਦੇ ਬਣਾਏ ਓ.ਐੱਸ. ''ਤੇ ਕੰਮ ਕਰੇਗੀ ਸੈਮਸੰਗ ਦੀ ਨਵੀਂ ਗਿਆਰ ਸਮਾਰਟਵਾਚ

Sunday, Jun 19, 2016 - 05:30 PM (IST)

ਖੁਦ ਦੇ ਬਣਾਏ ਓ.ਐੱਸ. ''ਤੇ ਕੰਮ ਕਰੇਗੀ ਸੈਮਸੰਗ ਦੀ ਨਵੀਂ ਗਿਆਰ ਸਮਾਰਟਵਾਚ
ਜਲੰਧਰ- ਸੈਮਸੰਗ ਆਪਣੀ ਨਵੀਂ ਸਮਾਰਟਵਾਚ ''ਤੇ ਕੰਮ ਕਰ ਰਹੀ ਹੈ ਜਿਸ ਦਾ ਕੋਡ ਨੇਮ ਗਿਅਰ 2 ਓਰਬਿਸ (ਲੇਟਿਨ ''ਚ ਇਸ ਦਾ ਮਤਲਬ ਹੈ ਸਰਕਲ) ਹੈ। ਇਸ ਤੋਂ ਇਲਾਵਾ ਇਸ ਦਾ ਕੋਡ ਨੇਮ ਸੋਲਿਮ (ਸਨ) ਹੈ। ਰਿਪੋਰਟ ਦੇ ਮੁਤਾਬਿਕ ਇਸ ''ਚ ਵਰਤੋਂ ਕੀਤੇ ਜਾਣ ਵਾਲਾ ਓ.ਐੱਸ. ਕੰਪਨੀ ਦੁਆਰਾ ਬਣਾਇਆ ਗਿਆ ਟਾਈਜਨ ਓ.ਐੱਸ. ਹੋਵੇਗਾ। ਫਿਲਹਾਲ ਇਸ ਗਿਅਰ ਐੱਸ. ਦੇ ਐਂਡ੍ਰਾਇਡ ਵਰਜਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 
 
ਗਿਅਰ ਐੱਸ3 ਦਾ ਮਾਡਲ ਨੰਬਰ ਐੱਸ.ਐੱਮ.-ਆਰ760, ਐੱਸ.ਐੱਮ.-ਆਰ765, ਐੱਸ.ਐੱਮ.-ਆਰ770, ਐੱਸ.ਐੱਮ.-ਆਰ765ਵੀ. ਅਤੇ ਐੱਸ.ਐੱਮ.- ਆਰ765ਐੱਸ. ਹੋਵੇਗਾ। ਐੱਸ.ਐੱਮ.-ਆਰ765ਵੀ. ਅਤੇ ਐੱਸ.ਐੱਮ.-ਆਰ765ਐੱਸ. ਦੋਨੋ ਵਰਜਨ ਨੈੱਟਵਰਕ ਵਾਹਕਾਂ (ਅਮਰੀਕੀ ਨੈੱਟਵਰਕ ਵਾਹਕ ਵੇਰੀਜ਼ੋਨ ਅਤੇ ਸਪ੍ਰਿੰਟ) ਲਈ ਹੋਣਗੇ। ਫਿਲਹਾਲ ਇਸ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਨਹੀ ਹੈ।

Related News