ਜਲਦ ਹੀ ਲਾਂਚ ਹੋ ਸਕਦਾ ਹੈ ਭਾਰਤ ''ਚ ਇਹ ਪਹਿਲਾਂ ਥਰਮਲ ਕੈਮਰਾ ਸਮਾਰਟਫੋਨ

Saturday, Mar 11, 2017 - 11:00 AM (IST)

ਜਲਦ ਹੀ ਲਾਂਚ ਹੋ ਸਕਦਾ ਹੈ ਭਾਰਤ ''ਚ ਇਹ ਪਹਿਲਾਂ ਥਰਮਲ ਕੈਮਰਾ ਸਮਾਰਟਫੋਨ
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ Cat ਜਲਦ ਹੀ ਭਾਰਤ ''ਚ ਥਰਮਲ ਕੈਮਰਾ ਸਮਾਰਟਫੋਨ ਲਾਂਚ ਕਰ ਸਕਦੀ ਹੈ। ਜਾਣਕਾਰੀ ਦੇ ਮੁਤਾਬਕ  Cat S60 ਨਾਂ ਦਾ ਇਹ ਸਮਾਰਟਫੋਨ ਆਉਣ ਵਾਲੇ ਦੋ ਜਾਂ ਤਿੰਨ ਹਫਤਿਆਂ ''ਚ ਲਾਂਚ ਹੋ ਸਕਦਾ ਹੈ। ਇਹ ਭਾਰਤ ''ਚ ਲਾਂਚ ਹੋਣ ਵਾਲਾ ਪਹਿਲਾਂ ਥਰਮਲ ਕੈਮਰਾ ਸਮਾਰਟਫੋਨ ਹੋਵੇਗਾ, ਜੋ ਕਿ ਆਨਲਾਈਨ ਅਤੇ ਆਫਲਾਈਨ ਦੋਵੇਂ ਪਲੇਟਫਾਰਮ ''ਤੇ ਸੇਲ ਲਈ ਉਪਲੱਬਧ ਹੋ ਸਕਦਾ ਹੈ, ਜਦ ਕਿ ਹੁਣ ਤੱਕ ਇਸ ਸਮਾਰਟਫੋਨ ਦੀ ਕੀਮਤ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ ਹੈ। 
 
ਇਸ ਸਮਾਰਟਫੋਨ ''ਚ ਉਪਯੋਗ ਕੀਤੇ ਗਏ ਥਰਮਲ ਕੈਮਰਾ ਫੀਚਰ ਦੀ ਗੱਲ ਕਰੀਏ ਤਾਂ ਇਹ MSX ਤਕਨੀਕ ''ਤੇ ਆਧਾਰਿਤ ਹੈ, ਜਿਸ ਨੂੰ  Flir ਕੰਪਨੀ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ Flir One ਨੂੰ ਵੀ ਸੇਲ ਕਰ ਰਹੀ ਹੈ, ਜੋ ਕਿ ਕਿਸੇ ਸਮਾਰਟਫੋਨ ''ਚ ਅਟੈਚ ਇਕ ਥਰਮਲ ਕੈਮਰਾ ਡੋਂਗਲ ਹੈ। Cat S60 ਸਮਾਰਟਫੋਨ ''ਚ ਦਿੱਤਾ ਗਿਆ ਥਰਮਲ ਕੈਮਰਾ ਵੀ. ਡੀ. ਏ. ਰੈਜ਼ੋਲਿਊਸ਼ਨ ''ਚ ਥਰਮਲ ਇਮੇਜ਼ ਕੈਪਚਰ ਕਰਦਾ ਹੈ। ਇਸ ''ਚ ਪੈਨੋਰਮਾ ਅਤੇ ਟਾਈਮ ਲੈਪਸ ਮੋਡ ''ਚ ਵੀ ਸ਼ੂਟ ਕੀਤਾ ਜਾ ਸਕਦਾ ਹੈ। 
 
ਕੰਪਨੀ ਦੇ ਅਨੁਸਾਰ ਇਹ ਥਰਮਲ ਕੈਮਰਾ 30 ਮੀਟਰ ਤੋਂ 100 ਮੀਟਰ ਤੱਕ ਦੀ ਉਚਾਈ ''ਤੇ ਪਹੁੰਚ ਸਕਦਾ ਹੈ ਅਤੇ ਇਸ ਨਾਲ 20 ਡਿਗਰੀ ਸੈਲਸੀਅਸ ਤੋਂ ਲੈ ਕੇ 120 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ''ਚ ਵੀ ਇਮੇਜ਼ ਕੈਪਚਰ ਕੀਤੀ ਜਾ ਸਕਦੀ ਹੈ। ਇਸ ਸਮਾਰਟਫੋਨ ਦੀ ਬਾਕੀ ਸਪੈਸੀਫਿਕੇਸ਼ਨ ''ਤੇ ਨਜ਼ਰ ਮਾਰੀਏ ਤਾਂ ਇਸ ''ਚ 4.7 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ,ਕਵਾਲਕਮ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ, 3GB ਰੈਮ, 32GB ਦੀ ਇੰਟਰਨਲ ਮੈਮਰੀ, 13MP ਦਾ ਰਿਅਰ ਅਤੇ 5MP ਦਾ ਫਰੰਟ ਕੈਮਰਾ, ਐਂਡਰਾਇਡ 6.0 ਮਾਰਸ਼ਮੈਲੋ ਓਪਰੇਟਿੰਗ ਸਿਸਟਮ ਅਤੇ 3800 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।

Related News