ਇਸ ਦੀਵਾਲੀ ਤੁਹਾਡੇ ਦਿਨ ਨੂੰ ਹੋਰ ਖਾਸ ਬਣਾ ਦੇਣਗੀਆਂ ਇਹ ਐਪਸ

10/19/2017 10:43:48 AM

ਜਲੰਧਰ- ਦੀਵਾਲੀ ਦੇ ਮੌਕੇ 'ਤੇ ਜ਼ਿਆਦਾਤਰ ਲੋਕ ਸਮਾਰਟਫੋਨ ਤੋਂ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸ਼ੁੱਭਕਾਮਨਾਵਾਂ ਭੇਜਦੇ ਹਨ। ਇਸ ਦੀਵਾਲੀ ਤੁਹਾਡੇ ਦਿਨ ਨੂੰ ਹੋਰ ਬਿਹਤਰ ਬਣਾਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਐਪਸ ਬਾਰੇ ਦੱਸਾਂਗੇ, ਜੋ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦੀਵਾਲੀ ਦੀ ਵਧਾਈ ਦੇਣ 'ਚ ਤੁਹਾਡੇ ਕਾਫੀ ਕੰਮ ਆਉਣਗੀਆਂ। ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਆਈ. ਡੀ. ਫ੍ਰੇਮਸ 'ਤੇ ਆਪਣੀ ਫੋਟੋ ਲਾ ਕੇ ਸੈਂਡ ਕਰ ਸਕਦੇ ਹੋ, ਵਧਾਈ ਵਾਲੀ ਮੂਵਿੰਗ ਇਮੇਜ਼ ਨੂੰ ਸ਼ੇਅਰ ਕਰ ਸਕਦੇ ਹੋ, ਵਟਸਐਪ ਫੇਸਬੁੱਕ ਦੀ ਡਿਸਪਲੇਅ ਪਿਕਰਚ ਨੂੰ ਬਦਲ ਸਕਦੇ ਹੋ ਅਤੇ ਦੀਵਾਲੀ  SMS ਭੇਜ ਸਕਦੇ ਹੋ।
 

1. ਹੈਪੀ ਦੀਵਾਲੀ 2017 ਫ੍ਰੇਮਸ -
ਇਸ ਐਪ 'ਚ ਨਵੇਂ ਐੱਚ. ਡੀ. ਫ੍ਰੇਮਸ ਦਿੱਤੇ ਗਏ ਹਨ, ਜਿਸ 'ਚ ਤੁਸੀਂ ਆਪਣੀ ਤਸਵੀਰ ਨੂੰ ਸੈੱਟ ਕਰ ਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ। ਹੈਪੀ ਦੀਵਾਲੀ 2017 ਫ੍ਰੇਮ ਐਪ 'ਚ ਕੈਮਰਾ ਅਤੇ ਗੈਲਰੀ ਦੀ ਆਪਸ਼ਨ ਵੀ ਮਿਲੇਗੀ। ਤੁਸੀਂ ਤਸਵੀਰ ਨੂੰ ਉਸ ਸਮੇਂ ਕਲਿੱਕ ਕਰ ਕੇ ਫ੍ਰੇਮ 'ਚ ਲਾ ਸਕਦੇ ਹੋ। ਇਸ ਤੋਂ ਇਲਾਵਾ ਗੈਲਰੀ ਤੋਂ ਤਸਵੀਰਾਂ ਨੂੰ ਸਲੈਕਟ ਕਰਨ ਦੇ ਆਪਸ਼ਨ ਵੀ ਦਿੱਤੇ ਗਏ ਹਨ। 

PunjabKesari

2. ਦੀਵਾਲੀ ਕ੍ਰੈਕਰਸ -
ਇਸ ਦੀਵਾਲੀ ਕ੍ਰੈਕਰਸ ਨਾਂ ਤੋਂ ਐਪ ਨੂੰ ਬੱਚਿਆਂ ਲਈ ਕਾਫੀ ਖਾਸ ਮੰਨਿਆ ਜਾ ਰਿਹਾ ਹੈ। ਇਸ ਐਪ 'ਚ ਦੀਵਾਲੀ 'ਤੇ ਚਲਾਉਣ ਵਾਲੇ ਐਨੀਮੋਟਿਡ ਪਟਾਕੇ ਦਿੱਤੇ ਗਏ ਹਨ। ਬੱਚਿਆਂ ਨੂੰ ਬਸ ਇਸ 'ਚ ਦਿੱਤੇ ਗਏ 10 ਪਟਾਕਿਆਂ 'ਚੋਂ ਕਿਸੇ ਇਕ ਨੂੰ ਸਲੈਕਟ ਕਰਨਾ ਹੋਵੇਗਾ। ਜਿਸ ਤੋਂ ਬਾਅਦ ਇਸ ਸਲੈਕਟ ਕੀਤੇ ਗਏ ਪਟਾਕੇ 'ਤੇ ਕਲਿੱਕ ਕਰਨ 'ਤੇ ਇਹ ਆਵਾਜ਼ ਨਾਲ ਵੱਜੇਗਾ। ਜਿਸ ਨਾਲ ਬੱਚਿਆਂ ਨੂੰ ਅਸਲ 'ਚ ਪਟਾਕੇ ਚਲਾਉਣ ਦਾ ਆਨੰਦ ਮਿਲੇਗਾ।

PunjabKesari

3. GIF ਆਫ ਹੈਪੀ ਦੀਵਾਲੀ 2017 -
ਇਸ ਐਪ ਨੂੰ ਸਭ ਤੋਂ ਬਿਹਤਰੀਨ ਸ਼ੁੱਭਕਾਮਨਾਵਾਂ ਭੇਜਣ ਵਾਲੀ ਐਪ ਕਹੀਏ ਤਾਂ ਗਲਤ ਨਹੀਂ ਹੋਵੇਗਾ। ਇਸ 'ਚ ਦਿੱਤੇ ਗਏ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਮੂਵਿੰਗ ਇਮੇਜ਼ਿੰਗ ਦਿੱਤੀ ਗਈ ਹੈ, ਜੋ ਦੀਵਾਲੀ ਦੀ ਵਧਆਈ ਦੇਣ 'ਚ ਤੁਹਾਡੇ ਕਾਫੀ ਕੰਮ ਆਵੇਗੀ। ਇਨ੍ਹਾਂ ਤਸਵੀਰਾਂ ਨੂੰ ਤੁਸੀਂ ਐਪ 'ਚੋਂ ਹੀ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਐਪ 'ਚ ਡਾਊਨਲੋਡਿੰਗ ਬਟਨ ਵੀ ਦਿੱਤਾ ਗਿਆ ਹੈ, ਜੋ ਸਮਾਰਟਫੋਨ 'ਚ ਇਨ੍ਹਾਂ ਤਸਵੀਰਾਂ ਨੂੰ ਸੰਵ ਕਰਨ 'ਚ ਮਦਦ ਕਰੇਗਾ।

PunjabKesari

4. ਦੀਵਾਲੀ DP ਮੇਕਰ -
DP ਮੇਕਰ ਐਪ ਰਾਹੀਂ ਤੁਸੀਂ ਆਪਣੀ ਤਸਵੀਰ ਨੂੰ ਬਿਹਤਰੀਨ ਤਰੀਕੇ ਨਾਲ ਡਿਜਾਈਨ ਕਰ ਕੇ ਫੇਸਬੁੱਕ ਅਤੇ ਵਟਸਐਪ ਦੀ ਡਿਸਪਲੇਅ ਪਿਕਚਰ ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਹਿਲਾਂ ਇਕ ਤਸਵੀਰ ਕਲਿੱਕ ਕਰਨੀ ਹੋਵੇਹੀ ਜਾਂ ਗੈਲਰੀ ਤੋਂ ਸੇਵਡ ਪਿਕਚਰ ਨੂੰ ਸਲੈਕਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਹ ਫ੍ਰੇਮ 'ਚ ਆਟੋਮੈਟਿਕਲੀ ਅਡਜਸਟ ਹੋ ਜਾਵੇਗਾ, ਜਿੱਥੋਂ ਤੁਸੀਂ ਇਸ ਨੂੰ ਸੇਵ ਕਰ ਕੇ ਉਪਯੋਗ 'ਚ ਲਿਆ ਸਕਦੇ ਹੋ। ਇਸ ਐਪ ਦੇ ਰਾਹੀਂ ਤੁਸੀਂ ਆਪਣੀ ਤਸਵੀਰ 'ਤੇ ਟੈਕਟ ਅਤੇ ਸਟੀਕਰਸ ਵੀ ਲਾ ਸਕਦੇ ਹੋ। 

PunjabKesari

5. ਸ਼ੁੱਭ ਦੀਵਾਲੀ- ਦੀਵਾਲੀ ਸੋਂਗਸ -
ਇਸ ਐਪ 'ਚ ਪੂਰੀ ਕਲੈਕਸ਼ਨ ਨਾਲ ਮਸ਼ਹੂਰ ਦੀਵਾਲੀ ਸੋਂਗਸ ਦਿੱਤੇ ਗਏ ਹਨ। ਇਸ ਐਪ ਦਾ ਉਪਯੋਗ ਤੁਸੀਂ ਲੱਛਮੀ ਪੂਜਾ ਅਤੇ ਗਣੇਸ਼ ਪੂਜਾ ਦੌਰਾਨ ਵੀ ਕਰ ਸਕਦੇ ਹੋ। ਇਸ ਐਪ ਨੂੰ ਕਾਫੀ ਆਸਾਨ ਤਰੀਕੇ ਨਾਲ ਇੰਟਰਫੇਸ ਤੋਂ ਬਣਾਇਆ ਗਿਆ ਹੈ, ਇਸ ਨੂੰ ਕੋਈ ਵੀ ਆਸਾਨੀ ਨਾਲ ਚਲਾ ਸਕਦਾ ਹੈ। 

PunjabKesari

6. ਦੀਵਾਲੀ SMS -
ਐੱਸ. ਐੱਮ. ਐੱਸ. ਕਰਨ ਲਈ ਇਸ ਐਪ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ। ਇਸ ਐਪ ਦੇ ਰਾਹੀਂ ਯੂਜ਼ਰ ਟੈਕਟ ਮੈਸੇਜ਼ ਨੂੰ ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਸਕਦੇ ਹੋ। ਦੀਵਾਲੀ SMS ਐਪ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ 'ਚ ਦਿੱਤੇ ਮੈਸੇਜਸ ਨੂੰ ਯੂਜ਼ਰ ਜਿੱਥੋਂ ਕਾਪੀ ਕਰ ਕੇ ਫੋਨ 'ਚ ਟੈਕਟ ਮੈਸੇਜ਼ ਦੇ ਤੌਰ 'ਤੇ ਵੀ ਉਪਯੋਗ ਕਰ ਸਕਦੇ ਹੋ।

PunjabKesari


Related News