ਇਹ ਡਿਵਾਈਸ ਤੁਹਾਡੀ ਬਾਈਕ ਰਾਈਡਿੰਗ ਨੂੰ ਬਣਾਵੇਗੀ ਹੋਰ ਵੀ ਸੁਰੱਖਿਅਤ

Wednesday, Mar 15, 2017 - 12:27 PM (IST)

ਇਹ ਡਿਵਾਈਸ ਤੁਹਾਡੀ ਬਾਈਕ ਰਾਈਡਿੰਗ ਨੂੰ ਬਣਾਵੇਗੀ ਹੋਰ ਵੀ ਸੁਰੱਖਿਅਤ

ਜਲੰਧਰ : ਬਾਈਕ ਰਾਈਡਿੰਗ ਸ਼ੁਰੂ ਤੋਂ ਹੀ ਲੋਕਾਂ ਦੀ ਦਿਨ ਚਰਿਆ ਦਾ ਅਨਿੱਖੜਵਾਂ ਅੰਗ ਰਿਹਾ ਹੈ। ਜ਼ਿਆਦਾਤਰ ਲੋਕ ਮਾਰਨਿੰਗ ਵਾਕ ਜਾਂ ਸ਼ਾਮ ਦੀ ਸੈਰ ਕਰਨ ਦੇ ਨਾਲ-ਨਾਲ ਬਾਈਸਾਈਕਲ ਰਾਈਡਿੰਗ ਕਰਨਾ ਪਸੰਦ ਕਰਦੇ ਹਨ ਪਰ ਕਈ ਵਾਰ ਬਾਈਕ ਰਾਈਡਿੰਗ ਕਰਦੇ ਸਮੇਂ ਪਿੱਛੇ ਨਾਲ ਆ ਰਹੇ ਵਾਹਨ ਨਾ ਦਿਖਾਈ ਦੇਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਅਮਰੀਕੀ ਸਟਾਰਟਅਪ ਸਮਾਰਟ ਬਾਈਕ ਨੇ Hexagon ਕੈਮਰਾ ਬਣਾਇਆ ਹੈ ਜੋ ਬਾਈਕ ਰਾਈਡਿੰਗ ਨੂੰ ਫਨ ਲਵਿੰਗ ਦੇ ਨਾਲ-ਨਾਲ ਸੁਰੱਖਿਅਤ ਵੀ ਬਣਾਵੇਗਾ।

ਜਾਣੋ ਕੀ ਹੈ Hexagon
Hexagon ਇਕ ਪ੍ਰਕਾਰ ਦਾ ਸਮਾਰਟ ਕੈਮਰਾ ਅਤੇ ਇੰਡੀਕੇਸ਼ਨ ਡਿਵਾਈਸ ਵੀ ਹੈ, ਜਿਸ ਨੂੰ ਬਾਈਕ ਦੀ ਪਿਛਲੀ ਸੀਟ ਦੇ ਨਾਲ ਅਟੈਚ ਕਰ ਕੇ ਸਮਾਰਟਫੋਨ ਨੂੰ ਰਿਅਰ ਵਿਊ ਮਿਰਰ ਵਾਂਗ ਇਸਤੇਮਾਲ ''ਚ ਲਿਆਂਦਾ ਜਾ ਸਕਦਾ ਹੈ। Hexagon ''ਚ ਲੱਗੇ ਕੈਮਰੇ ਦੀ ਮਦਦ ਨਾਲ ਇਹ ਆਟੋਮੈਟਿਕਲੀ ਬ੍ਰੇਕਿੰਗ ਲਾਈਟ ਨੂੰ ਆਨ (ਰੈੱਡ ਲਾਈਟ) ਕਰਦਾ ਹੈ। ਇਸ ਦੇ ਨਾਲ ਹੀ ਸੱਜੇ ਅਤੇ ਖੱਬੇ ਪਾਸ ਮੁੜਨ ਲਈ ਇੰਡੀਗੇਸ਼ਨ ਲਾਈਟਸ ਵੀ ਲੱਗੀ ਹੈ, ਜਿਸ ਨੂੰ ਤੁਸੀਂ ਸਮਾਰਟਫੋਨ ਦੀ ਮਦਦ ਨਾਲ ਕੰਟਰੋਲ ਵੀ ਕਰ ਸਕਦੇ ਹੋ। 

ਐਮਰਜੈਂਸੀ ''ਚ ਮਦਦਗਾਰ ਸਾਬਿਤ ਹੋਵੇਗਾ Hexagon
ਕੰਪਨੀ ਦਾ ਦਾਅਵਾ ਹੈ ਕਿ Hexagon ਐਮਰਜੈਂਸੀ ਦੇ ਸਮੇਂ ਜਿਵੇਂ ਹਾਦਸਾ ਆਦਿ ਹੋਣ ਉੱਤੇ ਆਪਣੇ ਆਪ ਮੋਬਾਈਲ ''ਚ ਸੇਵ ਕੰਟੈਕਟ ਨੰਬਰਸ ਨੂੰ ਨੋਟੀਫਿਕੇਸ਼ਨ ਸੈਂਡ ਕਰ ਦੇਵੇਗਾ। ਇਸ ਦੇ ਨਾਲ ਹੀ ਇਸ ''ਚ ਦਿੱਤਾ ਗਿਆ GPS ਫੀਚਰ ਤੁਹਾਨੂੰ ਲੋਕੇਸ਼ਨ ਦੀ ਜਾਣਕਾਰੀ ਦੇਵੇਗਾ। 

ਪਾਵਰ ਬੈਂਕ
ਇਸ ਡਿਵਾਈਸ ''ਚ 6,000 mAh ਦਾ ਪਾਵਰ ਬੈਂਕ ਲਾਈ ਗਈ ਹੈ ਜੋ ਪਾਵਰ ਬੈਂਕ ਦੇ ਰੂਪ ''ਚ ਇਸਤੇਮਾਲ ਕੀਤੀ ਜਾ ਸਕਦੀ ਹੈ ਅਤੇ ਲੋੜ ਪੈਣ ''ਤੇ ਸਮਾਰਟਫੋਨ ਨੂੰ ਚਾਰਜ ਵੀ ਕੀਤਾ ਜਾ ਸਕਦਾ ਹੈ।  

ਕੀਮਤ- ਇਸ ਡਿਵਾਈਸ ਦੀ ਕੀਮਤ 99 ਡਾਲਰ (ਲਗਭਗ 6548 ਰੁਪਏ) ਹੈ। ਇਸ ਤੋਂ ਇਲਾਵਾ ਇਸ ਦੇ ਇਕ ਹੋਰ ਮਾਡਲ ਨੂੰ 75 ਡਾਲਰ (ਲਗਭਗ 4960 ਰੁਪਏ) ''ਚ ਖਰੀਦਿਆ ਜਾ ਸਕਦਾ ਹੈ।


Related News