ਹਵਾ ਤੋਂ ਪੀਣਯੋਗ ਪਾਣੀ ਤਿਆਰ ਕਰੇਗੀ ਇਹ ਡਿਵਾਈਸ
Saturday, Jan 30, 2016 - 01:47 PM (IST)
ਜਲੰਧਰ- ਹਵਾ ਨੂੰ ਮਹਿਸੂਸ ਕਰਨ ਤੋਂ ਲੈ ਕੇ ਗਰਮੀ ਤੋਂ ਰਾਹਤ ਦੇਣ, ਅੱਗ ਬੁਝਾਉਣ ਅਤੇ ਸਾਹ ਲੈਣ ''ਚ ਸਹਾਇਕ ਹੋਣ ਦੇ ਨਾਲ-ਨਾਲ ਕਈ ਤਰੀਕਿਆਂ ਨਾਲ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ਪਰ ਇਸ ਵਾਰ ਹਵਾ ਦੀ ਇਕ ਅਨੌਖੀ ਵਰਤੋਂ ਨਾਲ ਜ਼ਿੰਦਗੀ ਨੂੰ ਹੋਰ ਵੀ ਸੁਖਦਾਈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਵਾ ''ਤੋਂ ਆਕਸੀਜਨ ਦੇ ਨਾਲ-ਨਾਲ ਭਵਿੱਖ ''ਚ ਪਾਣੀ ਵੀ ਮਿਲਣਾ ਸ਼ੁਰੂ ਹੋ ਸਕਦਾ ਹੈ । ਆਸਟ੍ਰੇਲੀਆ ਦੇ ਉਦਯੋਗਿਕ ਡਿਜ਼ਾਈਨਰ Kristof retezar ਨੇ ਫੋਂਟੱਸ ਨਾਂ ਦੀ ਸਮੱਗਰੀ ਨਾਲ ਹਵਾ ''ਤੋਂ ਪੀਣਯੋਗ ਪਾਣੀ ਕੱਢਣ ਦਾ ਹੈਰਾਨੀਜਨਕ ਕਾਰਨਾਮਾ ਕਰ ਦਿਖਾਇਆ ਹੈ। ਹਵਾ ''ਚ ਮੌਜੂਦ ਨਮੀ ਦੇ ਮਿਸ਼ਰਣ ਦੇ ਸਿਧਾਂਤ ''ਤੇ ਆਧਾਰਿਤ ਇਹ ਖੋਜ ਉਨ੍ਹਾਂ ਇਲਾਕਿਆਂ ਲਈ ਬੇਹੱਦ ਫਾਇਦੇਮੰਦ ਸਾਬਿਤ ਹੋਵੇਗੀ ਜਿੱਥੇ ਪਾਣੀ ਦੀ ਘਾਟ ਹੈ, ਪਰ ਹਵਾ ''ਚ ਇਹ ਨਮੀ ਸੀਮਿਤ ਮਾਤਰਾ ''ਚ ਹੀ ਹੁੰਦੀ ਹੈ ।
2014 ''ਚ ਹੋਣ ਵਾਲੇ ਜੇਮਸ ਡਾਈਸਨ ਅਵਾਰਡ ਫੰਕਸ਼ਨ ਦੌਰਾਨ ਫੋਂਟੱਸ ਵੀ ਫਾਈਨਲਿਸਟ ਸੀ ਜਿਸ ''ਚ ਸੂਰਜ ਊਰਜਾ ਤੋਂ ਤਿਆਰ ਹੋਣ ਵਾਲੀ ਨਮੀਂ ਨੂੰ ਹਵਾ ਤੋਂ ਪੀਣ ਵਾਲੇ ਪਾਣੀ ''ਚ ਬਦਲਿਆ ਜਾ ਸਕਦਾ ਸੀ। ਜਦੋਂ ਨਮੀਂ ਡਿਵਾਈਸ ''ਚੋਂ ਲੰਘਦੀ ਹੈ ਤਾਂ ਇਹ ਹਾਈਡ੍ਰੋਫੋਬਿਕ ਸਤਹ ਦੀ ਇਕ ਲੜੀ ਨੂੰ ਹਿੱਟ ਕਰਦਾ ਹੈ ਜਿਸ ਨਾਲ ਪਾਣੀ ਦੀਆਂ ਬੂੰਦਾਂ ''ਚੋਂ ਮਿੱਟੀ, ਕੀੜੇ-ਮਕੌੜੇ ਅਤੇ ਮਲਬੇ ਨੂੰ ਫਿਲਟਰ ਕਰ ਕੇ ਬਾਹਰ ਕੱਢ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋ ਤਰ੍ਹਾਂ ਦੇ ਮਾਡਲ ਵਾਲੀਆਂ ਬੋਤਲਾਂ Airo ਅਤੇ Cycle-specific Ryde ਇਕ ਘੰਟੇ ''ਚ 0.5 ਲੀਟਰ ਤੱਕ ਪਾਣੀ ਤਿਆਰ ਕਰ ਸਕਦੀਆਂ ਹਨ। ਹਾਲ ਹੀ ''ਚ ਆਸਰੇਲੀਆ ਸਰਕਾਰ ਨੇ ਇਸ ਪ੍ਰਯੋਗ ਲਈ ਕੰਪਨੀ ਦੀ ਆਰਥਿਕ ਸਹਾਇਤਾ ਕੀਤੀ ਹੈ। ਸੂਰਜ ਊਰਜਾ ਨਾਲ ਚੱਲਣ ਵਾਲਾ ਇਹ ਡਿਵਾਈਸ ਇਕ ਕੂਲਰ ਦੀ ਤਰ੍ਹਾਂ ਕੰਮ ਕਰਦਾ ਹੈ। Retezar ਦੀ ਇਸ ਖੋਜ ਨਾਲ ਕੁਦਰਤੀ ਤਰੀਕੇ ਨਾਲ ਹਵਾ ''ਚੋਂ ਪੀਣਯੋਗ ਪਾਣੀ ਬਣਾਇਆ ਜਾ ਸਕਦਾ ਹੈ, ਜਿਸ ''ਚ ਬੋਤਲ ਨੂੰ ਸਾਈਕਲ ਨਾਲ ਅਟੈਚ ਕਰਨ ਨਾਲ ਇਸ ''ਚ ਲੱਗੀ ਹੋਈ ਸਮੱਗਰੀ ਲੰਬੀ ਦੂਰੀ ਤੱਕ ਜਾਣ ਨਾਲ ਹਵਾ ''ਤੋਂ ਪਾਣੀ ਨੂੰ ਸੋਖ ਲੈਂਦੀ ਹੈ। ਉਮੀਦ ਹੈ ਕਿ ਇਸ ਨੂੰ ਮਾਰਕਿਟ ''ਚ ਮਾਰਚ ਮਹੀਨੇ ਤੱਕ ਲਾਂਚ ਕਰ ਦਿੱਤਾ ਜਾਵੇਗਾ।
